ਰਜਿ: ਨੰ: PB/JL-124/2018-20
RNI Regd No. 23/1979

ਕਰਨਾਲ ’ਚ ਇੱਕ ਨੌਜਵਾਨ ਨੇ 5 ਲੋਕਾਂ ’ਤੇ ਚੜ੍ਹਾ ਦਿੱਤੀ ਗੱਡੀ , ਮਹਿਲਾ ਸਮੇਤ 2 ਦੀ ਮੌਤ
 
BY admin / October 11, 2021

ਕਰਨਾਲ, 11 ਅਕਤੂਬਰ, (ਯੂ.ਐਨ.ਆਈ.)- ਹਰਿਆਣਾ ਦੇ ਕਰਨਾਲ ਵਿੱਚ ਇੱਕ ਸਿਰਫ਼ਿਰੇ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ 5 ਲੋਕਾਂ ਉੱਤੇ ਗੱਡੀ ਚੜ੍ਹਾ ਦਿੱਤੀ ਹੈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ‘ਤੇ ਨੌਜਵਾਨ ਨੇ ਕਾਰ ਚੜ੍ਹਾਈ ਹੈ, ਉਨ੍ਹਾਂ ਨੇ ਕਾਰ ਤੇਜ ਚਲਾਉਣ ਦੀ ਸਕਿਾਇਤ ਕੀਤੀ ਸੀ। ਇਸ ਤੋਂ ਨਾਰਾਜ ਨੌਜਵਾਨ ਨੇ ਆਪਣੇ ਵਿਆਹ ਦੀ ਵਿਦਾਈ ਵਾਲੇ ਦਿਨ 5 ਲੋਕਾਂ ‘ਤੇ ਕਾਰ ਚੜ੍ਹਾ ਦਿੱਤੀ। ਦਰਅਸਲ, ਕਰਨਾਲ ਦੇ ਕਸਬੇ ਨੀਲੋਖੇੜੀ ਵਿੱਚ ਇੱਕ ਸੜਕ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਵਿੱਚ ਵਿਆਹ ਸੀ, ਮਹਿਮਾਨ ਆ ਰਹੇ ਸਨ, ਘਰ ਵਿੱਚ ਭੀੜ ਸੀ। ਪਿੰਡ ਦਾ ਇੱਕ ਲੜਕਾ, ਜਿਸ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਗਿਆ ਸੀ ਕਿ ਤੇਜ ਗੱਡੀ ਨਾ ਚਲਾਉ, ਉਹ ਅਜੇ ਵੀ ਤੇਜ ਗੱਡੀ ਚਲਾ ਰਿਹਾ ਸੀ। ਵਿਆਹ ਵਾਲੇ ਦਿਨ ਵੀ ਉਸਨੂੰ ਸਮਝਾਇਆ ਪਰ ਫ਼ਿਰ ਉਹ ਸਾਂਤ ਹੋ ਗਿਆ। ਵਿਆਹ ਹੋ ਗਿਆ ਤੇ ਰਿਸਤੇਦਾਰ ਘਰ ਜਾ ਰਹੇ ਸਨ। ਜਦੋਂ ਉਸ ਨੌਜਵਾਨ ਦੇ ਪਿਤਾ ਨੂੰ ਵੀ ਸਕਿਾਇਤ ਕੀਤੀ ਗਈ ਕਿ ਤੁਹਾਡਾ ਬੇਟਾ ਤੇਜ ਗੱਡੀ ਚਲਾਉਂਦਾ ਹੈ। ਇਸ ਤੋਂ ਨਾਰਾਜ ਨੌਜਵਾਨ ਨੇ ਆਪਣੇ ਪਿਤਾ ਦੇ ਸਾਹਮਣੇ ਘਰ ਦੇ ਬਾਹਰ ਖੜ੍ਹੇ 5 ਲੋਕਾਂ ‘ਤੇ ਕਾਰ ਚੜਾ ਦਿੱਤੀ, ਜਿਸ ‘ਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕ ਗੰਭੀਰ ਜਖਮੀ ਹੋ ਗਏ। ਨੌਜਵਾਨ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹੁਣ ਤੱਕ ਇਸ ਹਾਦਸੇ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜੋ ਆਪਸ ਵਿੱਚ ਰਿਸਤੇਦਾਰ ਹਨ। ਜਦੋਂ ਕਿ 3 ਔਰਤਾਂ ਗੰਭੀਰ ਜਖਮੀ ਹਨ। ਕਰਨਾਲ ਦੇ ਐਸਪੀ ਗੰਗਾ ਰਾਮ ਪੂਨੀਆ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਦੋਸੀ ਨੌਜਵਾਨ ਅਤੇ ਉਸਦੇ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।