ਰਜਿ: ਨੰ: PB/JL-124/2018-20
RNI Regd No. 23/1979

ਚੀਨ ਦੇ ਅੜੀਅਲ ਰਵੱਈਏ ਕਾਰਨ ਭਾਰਤ ਨਾਲ ਹੋਈ ਗੱਲਬਾਤ ’ਚ ਨਹੀਂ ਨਿਕਲਿਆ ਕੋਈ ਹੱਲ
 
BY admin / October 11, 2021
ਨਵੀਂ ਦਿੱਲੀ, 11 ਅਕਤੂਬਰ, (ਯੂ.ਐਨ.ਆਈ.)- ਭਾਰਤੀ ਫੌਜ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੀ ਫੌਜ ਨਾਲ ਐਤਵਾਰ ਨੂੰ ਹੋਈ 13ਵੇਂ ਦੌਰ ਦੀ ਗੱਲਬਾਤ ‘ਚ ਪੂਰਬੀ ਲੱਦਾਖ ‘ਚ ਪੈਂਡਿੰਗ ਮੁੱਦਿਆਂ ‘ਤੇ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਭਾਰਤੀ ਫੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ‘ਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ ਅਤੇ ਉਹ ਅੱਗੇ ਵਧਣ ਦੀ ਦਿਸ਼ਾ ‘ਚ ਕੋਈ ਪ੍ਰਸਤਾਵ ਵੀ ਨਹੀਂ ਦੇ ਸਕਿਆ। ਫੌਜ ਨੇ ਇਕ ਬਿਆਨ ‘ਚ ਕਿਹਾ,‘‘ਬੈਠਕ ‘ਚ, ਬਾਕੀ ਦੇ ਖੇਤਰਾਂ ‘ਚ ਮੁੱਦਿਆਂ ਦੇ ਹੱਲ ਲਈ ਕਿਸੇ ਨਤੀਜੇ ‘ਤੇ ਨਹੀਂ ਪਹੁੰਚੇ।‘‘ ਇਹ ਗੱਲਬਾਤ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਚੁਸ਼ੂਲ-ਮੋਲਦੋ ਖੇਤਰ ‘ਚ ਚੀਨ ਵਲੋਂ ਐਤਵਾਰ ਨੂੰ ਹੋਈ। ਗੱਲਬਾਤ ਕਰੀਬ ਸਾਢੇ 8 ਘੰਟੇ ਤੱਕ ਚੱਲੀ। ਫੌਜ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਇਸ ਗੱਲ ਦਾ ਜਕਿਰ ਕੀਤਾ ਕਿ ਐੱਲ.ਏ.ਸੀ. ‘ਤੇ ਜੋ ਹਾਲਾਤ ਬਣੇ, ਉਹ ਮੌਜੂਦਾ ਸਥਿਤੀ ਨੂੰ ਬਦਲਣ ਦੇ ਚੀਨ ਦੀ ‘ਇਕ ਪਾਸੜ‘ ਕੋਸ਼ਿਸ਼ਾਂ ਕਾਰਨ ਪੈਦਾ ਹੋਏ ਹਨ ਅਤੇ ਇਹ ਦੋ-ਪੱਖੀ ਸਮਝੌਤਿਆਂ ਦਾ ਉਲੰਘਣ ਵੀ ਕਰਦੇ ਹਨ। ਉਸ ਨੇ ਕਿਹਾ,‘‘ਇਸ ਲਈ ਇਹ ਜਰੂਰੀ ਹੈ ਕਿ ਚੀਨੀ ਪੱਖ ਅਸਲ ਕੰਟਰੋਲ ਰੇਖਾ ‘ਤੇ ਅਮਨ ਅਤੇ ਚੈਨ ਦੀ ਬਹਾਲੀ ਲਈ ਬਾਕੀ ਦੇ ਖੇਤਰਾਂ ‘ਚ ਉੱਚਿਤ ਕਦਮ ਚੁੱਕੇ।‘‘ ਭਾਰਤੀ ਪੱਖ ਨੇ ਜੋਰ ਦੇ ਕੇ ਕਿਹਾ ਕਿ ਬਾਕੀ ਦੇ ਖੇਤਰਾਂ ‘ਚ ਪੈਂਡਿੰਗ ਮੁੱਦਿਆਂ ਦੇ ਹੱਲ ਨਾਲ ਦੋ-ਪੱਖੀ ਸੰਬੰਧਾਂ ‘ਚ ਪ੍ਰਗਤੀ ਹੋਵੇਗੀ। ਫੌਜ ਨੇ ਕਿਹਾ,‘‘ਬੈਠਕ ਦੌਰਾਨ ਭਾਰਤੀ ਪੱਖ ਨੇ ਬਾਕੀ ਦੇ ਖੇਤਰਾਂ ‘ਚ ਮੁੱਦਿਆਂ ਦੇ ਹੱਲ ਲਈ ਸਕਾਰਾਤਮਕ ਸੁਝਾਅ ਦਿੱਤੇ ਪਰ ਚੀਨੀ ਪੱਖ ਉਨ੍ਹਾਂ ਨਾਲ ਸਹਿਮਤ ਨਹੀਂ ਲੱਗਾ। ਉਸ ਨੇ ਇਸ ਦਿਸ਼ਾ ‘ਚ ਅੱਗੇ ਵਧਣ ਨੂੰ ਲੈ ਕੇ ਕੋਈ ਪ੍ਰਸਤਾਵ ਵੀ ਨਹੀਂ ਦਿੱਤੇ।‘‘ ਉਸ ਨੇ ਕਿਹਾ ਕਿ ਦੋਵੇਂ ਪੱਖ ਜਮੀਨੀ ਪੱਧਰ ‘ਤੇ ਸਥਿਰਤਾ ਬਣਾਏ ਰੱਖਣ ਅਤੇ ਗੱਲਬਾਤ ਕਾਇਮ ਰੱਖਣ ‘ਤੇ ਸਹਿਮਤ ਹੋਏ। ਫੌਜ ਨੇ ਕਿਹਾ,‘‘ਅਸੀਂ ਉਮੀਦ ਕਰਦੇ ਹਾਂ ਕਿ ਚੀਨੀ ਪੱਖ ਦੋ-ਪੱਖੀ ਸੰਬੰਧਾਂ ਦੇ ਸੰਪੂਰਨ ਦਿ੍ਰਸ਼ ਨੂੰ ਧਿਆਨ ‘ਚ ਰੱਖੇਗਾ ਅਤੇ ਦੋ-ਪੱਖੀ ਸਮਝੌਤਿਆਂ ਅਤੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੈਂਡਿੰਗ ਮੁੱਦਿਆਂ ਦੇ ਜਲਦ ਹੱਲ ਲਈ ਕੰਮ ਕਰੇਗਾ।‘‘