ਰਜਿ: ਨੰ: PB/JL-124/2018-20
RNI Regd No. 23/1979

ਨੂਰਪੁੁਰਬੇਦੀ ਇਲਾਕੇ ਦਾ ਫੌਜੀ ਜਵਾਨ ਸ਼ਹੀਦ
 
BY admin / October 11, 2021
ਨੂਰਪੁੁਰਬੇਦੀ, 11 ਅਕਤੂਬਰ, (ਜਗਤਾਰ ਜੱਗੀ)- ਜੰਮੂ-ਕਸ਼ਮੀਰ ਦੇ ਸੂਰਨਕੋਟ ਪੁੁਣਛ ਇਲਾਕੇ ਵਿੱਚ ਇੱਕ ਜੇ ਸੀ ਓ ਸਮੇਤ ਪੰਜ ਸੈਨਿਕਾਂ ਵਿੱਚੋਂ ਨੂਰਪੁੁਰ ਬੇਦੀ ਬਲਾਕ ਦੇ ਪਿੰਡ ਪੰਚਰੰਡਾ ਦਾ ਸੈਨਿਕ ਨੋਜਵਾਨ ਗੱਜਣ ਸਿੰਘ ਪੱੁਤਰ ਚਰਨ ਸਿੰਘ ਦਾ ਨਾਮ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਇਹ ਨੋਜਵਾਨ 23 ਸਿੱਖ ਰੈਜੀਮੈਂਟ ਵਿਚ ਅੱਜ ਕੱਲੈਹ 16 ਆਰ ਆਰ ਰੈਜੀਮੈਂਟ ਵਿਚ ਪੁੁਣਛ ਵਿਖੇ ਤਾਇਨਾਤ ਸੀ ਜੋ ਦੁੁਸ਼ਮਣਾ ਦੇ ਦੰਦ ਖੱਟੇ ਕਰਨ ਸਮੇਂ ਸ਼ਹੀਦ ਹੋ ਗਿਆ ਜਿਸ ਦੀ ਮੈਰਿਤਕ ਦੇਹ ਅੱਜ ਮਿਤੀ 12 ਅਕਤੂਬਰ ਨੂੰ ਉਨਾ ਦੇ ਜੱਦੀ ਪਿੰਡ ਪੰਚਰੰਡਾ (ਨੂਰਪੁੁਰ ਬੇਦੀ)  ਵਿਖੇ ਪਹੁੰਚ ਰਹੀ ਹੈ।