ਰਜਿ: ਨੰ: PB/JL-124/2018-20
RNI Regd No. 23/1979

ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ ‘ਚ ਗੜ੍ਹਸ਼ੰਕਰ ਵਿਖੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਰੋਸ ਪ੍ਰਦਰਸ਼ਨ ਕੀਤਾ
 
BY admin / October 13, 2021
ਗੜ੍ਹਸ਼ੰਕਰ 13 ਅਕਤੂਬਰ (ਰਾਕੇਸ਼)-ਕੇਂਦਰੀ ਲੇਖਕ ਸਭਾ ਵਲੋਂ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀਆਂ ਹੋਈਆਂ ਹੱਤਿਆਵਾਂ ਦਾ ਲੇਖਕਾਂ ਵੱਲੋਂ ਵਿਰੋਧ ਕਰਨ ਦੇ ਸੱਦੇ ਤਹਿਤ ਅੱਜ ਦੋਆਬਾ ਸਾਹਿਤ ਸਭਾ ਗੜ੍ਹਸੰਕਰ ਅਤੇ ਦਰਪਣ ਸਾਹਿਤ ਸਭਾ ਸੈਲਾ ਖੁਰਦ ਵੱਲੋਂ ਪ੍ਰਧਾਨ ਪਵਨ ਕੁਮਾਰ ਭੰਮੀਆਂ, ਸੋਹਣ ਸਿੰਘ ਸੂਨੀ ਅਤੇ ਪਿ੍ਰੰਸੀਪਲ ਬਿੱਕਰ ਸਿੰਘ ਦੀ ਅਗਵਾਈ ਗਾਂਧੀ ਪਾਰਕ ਗੜ੍ਹਸੰਕਰ ਵਿਖੇ ਇਕੱਤਰ ਹੋ ਕੇ ਜਬਰਦਸਤ ਰੋਸ ਦਾ ਪ੍ਰਗਟਾਵਾਂ ਕੀਤਾ ਗਿਆ।ਇਸ ਸਮੇਂ ਸੰਬੋਧਨ ਕਰਦਿਆਂ ਮਾਸਟਰ ਸਾਮ ਸੁੰਦਰ ਅਤੇ ਰਾਜ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਮੋਦੀ, ਯੋਗੀ ਅਤੇ ਖੱਟਰ ਸਰਕਾਰਾਂ ਜੁਲਮ ਦੇ ਸਾਰੇ ਹੱਦਾਂ ਬੰਨੇ ਟੱਪ ਚੁੱਕੀਆਂ ਹਨ  ਉਹਨਾਂ ਕਿਹਾ ਕਿ ਦੇਸ ਦਾ ਸਮੁੱਚਾ ਲੇਖਕ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਲੇਖਕ ਭਾਈਚਾਰਾ ਕਿਸਾਨੀ ਅੰਦੋਲਨ ਵਿਚ ਸਰਗਰਮ ਸਮੂਲੀਅਤ ਕਰਦਾ ਰਹੇਗਾ ਜੋ ਕਿ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ  ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਸਜਾਵਾਂ ਦਿੱਤੀਆ ਜਾਣ।ਇਸ ਮੌਕੇ ਤਾਰਾ ਸਿੰਘ ਚੇੜਾ, ਸੰਤੋਖ ਸਿੰਘ ਵੀਰ, ਜੋਗਾ ਸਿੰਘ, ਬਲਵੰਤ ਰਾਮ, ਰਣਜੀਤ ਪੋਸੀ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਹੰਸ ਰਾਜ, ਸਰੂਪ ਚੰਦ, ਮਨਜੀਤ ਅਰਮਾਨ, ਸਰੂਪ ਚੰਦ ਸਮੇਤ ਅਨੇਕਾਂ ਬੁੱਧੀਜੀਵੀ ਤੇ ਸਾਹਿਤਕਾਰ ਹਾਜਰ ਸਨ।