ਰਜਿ: ਨੰ: PB/JL-124/2018-20
RNI Regd No. 23/1979

ਸ਼ਕਤੀ ਸਰੂਪ ਨਾਰੀ ਖ਼ੁਦ ਬਣ ਸਕਦੀ ਹੈ ਆਪਣੇ ਭਾਗਯ ਦੀ ਵਿਧਾਤਾ -. ਨੀਤੀ ਤਲਵਾੜ 
 
BY admin / October 13, 2021
 ਹੁਸਅਿਾਰਪੁਰ 13 ਅਕਤੂਬਰ (ਤਰਸੇਮ ਦੀਵਾਨਾ) ਸ਼ਕਤੀ ਦਾ ਸਰੂਪ ਨਾਰੀ ਖ਼ੁਦ ਬਣ ਸਕਦੀ ਹੈ ਆਪਣੇ ਭਾਗਯ ਦੀ ਵਿਧਾਤਾ ! ਕੰਜਕਾਂ ਦੇ ਰੂਪ ਚ ਪੂਜੇ ਜਾਣ ਵਾਲੀ ਨਾਰੀ ਅੱਜ ਵੀ ਕਈ ਰਾਕਸ਼ਾਸ਼ੀ ਤਾਕਤਾਂ ਦਾ ਸਾਹਮਣਾ ਕਰ ਰਹੀ ਹੈ !ਇਹਦੇ ਨਾਲ ਨਾਲ ਨਾਰੀ ਨੂੰ ਜਰੂਰਤ ਹੈ ਆਪਣੀ ਅੰਦਰੂਨੀ ਤਾਕਤ  ਨੂੰ ਜਗਾਉਣ ਦੀ ਅੱਜ ਸਮਾਜ ਨੂੰ ਦੁਰਗਾ ਦਾ ਰੂਪ ਦਿਖਾਉਣ ਦੀ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਯ  ਜਨਤਾ ਪਾਰਟੀ ਮਹਿਲਾ ਮੋਰਚਾ ਦੀ  ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਨੀਤੀ ਤਲਵਾੜ ਨੇ ਸਰਕਾਰੀ ਸਕੂਲ ਬਹਾਦਰ ਪੁਰ ਵਿੱਚ ਨਵਰਾਤਿਆਂ ਦੇ  ਮਹਾਂ ਉਤਸਵ ਕੰਜਕ ਪੂਜਣ ਮੌਕੇ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ ਕੀਤਾ ! ਨੀਤੀ ਤਲਵਾੜ ਨੇ ਕਿਹਾ ਕਿ ਇਹ ਮਹਿਲਾਵਾਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ ਪਰ ਫਿਰ ਵੀ ਸਮਾਜ ਵਿੱਚ ਕਿਤੇ ਨਾ ਕਿਤੇ ਦਰਿੰਦਗੀ ਦਾ ਸ਼ਿਕਾਰ ਹੋ ਰਹੀਆਂ ਹਨ !ਉਨ੍ਹਾਂ ਨੇ ਕਿਹਾ ਕਿ ਇੱਥੇ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਇਕ ਮਹਿਲਾ ਹੀ ਮਹਿਲਾ ਦੇ ਖਿਲਾਫ ਘਟਨਾ ਦੇ ਖ਼ਿਲਾਫ਼ ਹੋਣ ਵਾਲੀ ਹਿੰਸਾ ਦਾ ਪਾਤਰ ਬਣਦੀ ਹੈ! ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਸਮਾਂ ਬਦਲ ਚੁੱਕਾ ਹੈ ਪਰ ਫਿਰ ਵੀ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਸੀ ਲਈ ਮਾਂ ਦੁਰਗਾ ਦਾ ਰੂਪ ਧਾਰਨ ਕਰਨਾ ਹੀ ਪਵੇਗਾ ! ਤਲਵਾੜ ਨੇ ਕਿਹਾ ਕਿ ਪੁਰਸ਼ ਪ੍ਰਧਾਨ ਸਮਾਜ ਦੀ  ਧਾਰਨਾ ਬੇਸ਼ੱਕ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਮਹਿਲਾਵਾਂ ਨੂੰ ਅੱਗੇ ਵਧਣ ਲਈ ਕਈ ਸਹਾਰਿਆਂ ਦੀ ਲੋੜ ਪੈਂਦੀ ਹੈ !ਇਸ ਲਈ ਸਮਾਜ ਨੂੰ ਚਾਹੀਦਾ ਹੈ ਕਿ ਜਗਤ ਜਨਨੀ ਦੀ ਅਪੇਕਸ਼ਾ ਨਾ ਕਰੇ ਤਾਂ ਜੋ ਸਮਾਜ ਵਿੱਚ ਸਮਾਨਤਾ ਬਣੀ ਰਹੇ ! ਅਤੇ ਔਰਤ ਨੂੰ ਉਸਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ! ਤਲਵਾਡ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿਸ ਘਰ ਵਿੱਚ ਦੇਵੀ ਦੀ ਪੂਜਾ ਹੁੰਦੀ ਹੈ ਉਸ ਘਰ ਵਿੱਚ ਕਦੀ ਵੀ ਦੁਸ਼ਟ ਪ੍ਰਭਾਵ ਨਹੀਂ ਪੈਂਦਾ !  ਇਸ  ਮੌਕੇ ਤੇ ਦਿਲਬਾਗ ਸਿੰਘ ਬਾਗੀ, ਊਸ਼ਾ, ਕਿਰਨ ਸੂਦ, ਮੁਸਕਾਨ ਅਗਨੀਹੋਤਰੀ, ਗੁਰਵਿੰਦਰ ਕੌਰ, ਸੰਦੀਪ ਕੌਰ, ਅੰਜਨਾ ਸ਼ਰਮਾ,ਸੰਤੋਸ ਰਾਣਾ ਅਤੇ ਆਦਿ ਮਹਿਲਾ ਮੋਰਚਾ ਦੇ ਮੈਂਬਰ ਮੌਜੂਦ ਸਨ!