ਰਜਿ: ਨੰ: PB/JL-124/2018-20
RNI Regd No. 23/1979

 ਕੋਟਲੀ ਸ਼ਾਹ ਹਬੀਬ ਵਿਖੇ ਰਾਮ ਲੀਲਾ ਦੀ ਅੱਠਵੀਂ ਨਾਈਟ ਦਾ ਉਦਘਾਟਨ ਹਰਬੀਰ ਸਿੰਘ ਬੱਬਲੂ ਸਿੰਧੀ ਨੇ ਰੇਬਨ ਕੱਟ ਕੇ ਕੀਤਾ   
 
BY admin / October 13, 2021
 ਰਮਦਾਸ 13 ਅਕਤੂਬਰ (ਹਰਪਾਲ ਸਿੰਘ ਵਾਹਲਾ) ਸ੍ਰੀ ਬ੍ਰਹਮਾ ਵਿਸ਼ਨੂੰ ਮਹੇਸ਼ ਰਾਮਲੀਲਾ ਕਮੇਟੀ ਪਿੰਡ ਕੋਟਲੀ ਸ਼ਾਹ ਹਬੀਬ ਵਿਖੇ ਭਗਵਾਨ ਸ੍ਰੀ ਰਾਮ ਚੰਦਰ , ਲਛਮਣ, ਸੀਤਾ ਦੇ ਜੀਵਨ ਅਧਾਰਿਤ ਰਾਮਲੀਲਾ ਦੀ ਅੱਠਵੀ  ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਵਜੋ ਪਹੁੰਚੇ ਕਾਂਗਰਸ ਦੇ ਸੀਨੀਅਰ ਆਗੂ ਤੇ ਉੱਘੇ ਸਮਾਜ ਸੇਵੀ ਸ: ਹਰਬੀਰ ਸਿੰਘ ਬੱਬਲੂ ਸਿੰਧੀ ਵੱਲੋ ਰੇਬਨ ਕੱਟ ਕੇ ਕੀਤਾ ਗਿਆ ।ਬੱਬਲੂ ਸਿੰਧੀ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ ਕਿ ੳਹਨਾ ਕਿਸ ਤਰ੍ਹਾ ਰਾਜ ਭਾਗ ਦਾ ਤਿਆਗ ਕਰਕੇ ਬਨਵਾਸ ਕੱਟਿਆ ਤੇ ਇਸ ਦੌਰਾਨ ਰਾਵਣ ਵਰਗੇ ਦੁਸ਼ਟ ਦਾ ਵਧ ਕਰਕੇ ਇਸ ਧਰਤੀ ਤੋ ਅਤਿਆਚਾਰ ਦਾ ਖਾਤਮਾ ਵੀ ਕੀਤਾ । ਸ: ਹਰਬੀਰ ਸਿੰਘ ਬੱਬਲੂ ਸਿੰਧੀ ਨੇ ਰਾਮ ਲੀਲਾ ਦੌਰਾਨ ਵੱਖ ਵੱਖ ਪਾਤਰਾਂ ਦਾ ਕਿਰਦਾਰ ਨਿਭਾਉਣ ਵਾਲੇ ਬੱਚਿਆ ਦੀ ਸਰਹਾਨਾ ਕੀਤੀ ਤੇ ਪਿੰਡ ਕੋਟਲੀ ਸ਼ਾਹ ਹਬੀਬ ਦੀ ਰਾਮਲੀਲਾ ਕਮੇਟੀ ਨੂੰ 25 ਹਜਾਰ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ।ਇਸ ਮੌਕੇ ਕਲੱਬ ਪ੍ਰਧਾਨ ਗੁਰਮੇਜ ਸਿੰਘ, ਉੱਪ ਪ੍ਰਧਾਨ ਡਿੰਪਲ ਕੁਮਾਰ ਰਮਦਾਸ, ਸਕੱਤਰ ਸਤਪਾਲ ਸੱਤੀ, ਸ਼ਮਸ਼ੇਰ ਸਿੰਘ ਸਿੰਧੀ ਮੰਦਰਾਂਵਾਲਾ, ਜਸਵੰਤ ਸਿੰਘ ਭੱਟੀ,  ਬਲਵੰਤ ਸਿੰਘ ਕੋਠੇ, ਜੀਵਨ ਸਿੰਘ, ਬਲਜੀਤ ਸਿੰਘ,ਰਾਹੁਲ ਕੁਮਾਰ, ਰੋਹਿਤ ਕੁਮਾਰ, ਗਗਨਦੀਪ ਗੱਗੀ, ਪਵਨ ਕੁਮਾਰ,  ਸਾਹਿਲ ਕੁਮਾਰ, ਗੁਰਜੰਟ ਸਿੰਘ ਆਦਿ ਹਾਜਰ ਸਨ ।ਰਾਮਲੀਲਾ ਕਮੇਟੀ ਵੱਲੋ ਪੱੁਜੀਆ ਪ੍ਰਮੁੱਖ ਸ਼ਖਸ਼ੀਅਤਾ ਨੰੁੂ ਸਨਮਾਨਿਤ ਵੀ ਕੀਤਾ ਗਿਆ ।