ਰਜਿ: ਨੰ: PB/JL-124/2018-20
RNI Regd No. 23/1979

ਭਾਰਤੀ ਕਿਸਾਨ ਮਜਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਅਹੁਦੇਦਾਰਾਂ ਵੱਲੋਂ ਅਚਨਚੇਤ ਦੌਰਾ ਕਰ ਕੇ ਮੰਡੀ ਦਾ ਨਿਰੀਖਣ ਕੀਤਾ 

 
BY admin / October 13, 2021
ਆਨੰਦਪੁਰਪ ਸਾਹਿਬ, 13 ਅਕਤੂਬਰ-(ਜੇ. ਕੇ. ਆਨੰਦਪੁਰੀ)-ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਨੰਗਲ ਦਾਣਾ ਮੰਡੀ ਦਾ ਦੌਰਾ  ਨੇ ਰੇਲਵੇ ਫਾਟਕ ਦਾਣਾ ਮੰਡੀ ਨੰਗਲ ਵਿਖੇ ਅੱਜ ਭਾਰਤੀ ਕਿਸਾਨ ਮਜਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਅਹੁਦੇਦਾਰਾਂ ਵੱਲੋਂ ਅਚਨਚੇਤ ਦੌਰਾ ਕਰ ਕੇ ਮੰਡੀ ਦਾ ਨਿਰੀਖਣ ਕੀਤਾ ਗਿਆ ਜਿਸ ਵਿਚ ਪਾਇਆ ਗਿਆ ਕਿ ਮੰਡੀ ਦਾ ਫੜ੍ਹ ਬਹੁਤ ਛੋਟਾ ਹੋਣ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਥੋੜ੍ਹੀ ਜਿਹੀ ਬਰਸਾਤ ਹੋ ਜਾਵੇ ਤਾਂ ਫ਼ਸਲ ਦਾ ਵੱਡੀ ਮਾਤਰਾ ਵਿੱਚ ਨੁਕਸਾਨ ਹੋ ਸਕਦਾ ਹੈ ਅੱਧ ਤੋਂ ਜ਼ਿਆਦਾ ਮੰਡੀ ਥੱਲਿਓਂ ਕੱਚੀ ਹੋਣ ਕਾਰਨ ਫ਼ਸਲ ਦੀ ਸਾਫ ਸਫਾਈ ਲਈ ਵੀ ਸਮੱਸਿਆ ਆ ਰਹੀ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਇਸ ਮੰਡੀ ਵਿੱਚ ਫ਼ਸਲ ਨੂੰ ਸੰਭਾਲਣ ਦਾ ਇੰਤਜਾਮ ਕੀਤਾ ਜਾਵੇ ਜਾਂ ਨਾਲ ਦੀ ਨਾਲ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ ਨੰਗਲ ਮੰਡੀ ਲਈ ਸਪੈਸ਼ਲ ਆਰਓ ਦਾ ਪ੍ਰਬੰਧ ਕੀਤਾ ਜਾਵੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਆਡ੍ਹਤੀ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲਾ ਝੋਨਾ ਮੰਡੀ ਦੇ ਵਿੱਚ ਨਾ ਖਰੀਦਿਆ ਜਾਵੇ ਪੰਜਾਬ ਵਿੱਚ ਪੈਦਾ ਹੋਇਆ ਹਰ ਕਿਸਮ ਦਾ ਝੋਨਾ ਜਿਸ ਵਿਚ ਹਾਈਬਿ੍ਰਡ ਸਾਮਲ ਹੈ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਤੁਰੰਤ ਖ਼ਰੀਦਿਆ ਜਾਵੇ  ਇੰਸਪੈਕਟਰ ਮਾਰਕਫੈੱਡ ਖੁਸ਼ੀ ਰਾਮ ਨੇ ਦੱਸਿਆ ਕਿ ਹਰ ਰੋਜ਼ ਸਮੇਂ ਸਿਰ ਸੁੱਕੇ ਝੋਨੇ ਦੀ ਬੋਲੀ ਲਗਾਈ ਜਾਂਦੀ ਹੈ ਕਿ ਮੰਡੀ ਵਿਚ ਕੰਮਕਾਜ ਨਿਰੰਤਰ  ਚੱਲ ਰਿਹਾ ਹੈ ਇਸ ਸਮੇਂ ਹਾਜਰ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਜਨਰਲ ਸਕੱਤਰ ਜੈਮਲ ਸਿੰਘ ਭੜੀ ਮੀਤ ਪ੍ਰਧਾਨ ਹਰਦਿਆਲ ਸਿੰਘ ਅਨੰਦਪੁਰ ਸਾਹਿਬ ਬਲਵੰਤ ਸਿੰਘ ਜਸਬੀਰ ਸਿੰਘ ਕੋਚ ਮੀਤ ਸਕੱਤਰ ਆਤੀ ਅਜੇ ਕਪਲਾ ਕੁਲਵਿੰਦਰ ਸਿੰਘ ਕੇ ਟੀ ਸੀ ਜੈਦੇਵ ਐਂਡ ਸੰਨਜ਼ ਰਜੇਸ਼ ਕੁਮਾਰ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ
    ]