ਰਜਿ: ਨੰ: PB/JL-124/2018-20
RNI Regd No. 23/1979

ਆਮ ਆਦਮੀ ਪਾਰਟੀ  ਦੇ ਹੱਕ ਵਿੱਚ ਜੋ ਹਨ੍ਹੇਰੀ ਝੁੱਲ ਰਹੀ ਹੈ ਜਲਦੀ ਹੀ ਬਣ ਜਾਵੇਗੀ  ਤੂਫਾਨ-ਪ੍ਰੋ. ਮੁਲਤਾਨੀ 
 
BY admin / October 13, 2021
  ਮੁਕੇਰੀਆਂ 13 ਅਕਤੂਬਰ(  ਕੁਲਵਿੰਦਰ ਸਿੰਘ ) ਆਮ ਆਦਮੀ ਪਾਰਟੀ ਦੇ ਹੱਕ ਵਿਚ ਪੰਜਾਬ ਵਿਚ ਇਕ ਹਨ੍ਹੇਰੀ ਝੁੱਲ ਰਹੀ ਹੈ, ਲੋਕ ਆਪ ਮੁਹਾਰੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਲੋਕ ਆਪ ਮੁਹਾਰੇ ਪਿੰਡਾਂ ਅਤੇ  ਸ਼ਹਿਰਾਂ ਵਿੱਚ ਬੁਲਾ ਕੇ ਭਰਵੀਆਂ ਮੀਟਿੰਗਾਂ  ਕਰਵਾ ਰਹੇ ਹਨ । ਆਮ ਆਦਮੀ ਪਾਰਟੀ ਦੇ ਮੀਟਿੰਗਾਂ ਵਿਚ ਲੋਕ ਕਿਸੇ ਲਾਲਚ ਕਰਕੇ ਨਹੀਂ ਆਉਂਦੇ ਸਗੋਂ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜਨ ਲਈ ਆਉਂਦੇ ਹਨ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਦਿਲ ਤੂੰ ਪਿਆਰ ਕਰਨ ਲੱਗ ਗਏ ਹਨ । ਲੋਕ ਸਮਝਦੇ ਹਨ ਕਿ ਇਹ ਇਮਾਨਦਾਰ ਪਾਰਟੀ ਹੀ ਪੰਜਾਬ ਦਾ ਬੇੜਾ ਪਾਰ ਕਰ ਸਕਦੀ ਹੈ ਜਦ ਕਿ ਦੂਜੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ ਐਸ ਮੁਲਤਾਨੀ ਨੇ ਅੱਜ ਪਿੰਡ ਝਿੰਗੜਵਾਂ ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ ।  ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਵਰਗ ਵਰਤਮਾਨ ਸਰਕਾਰ ਤੋਂ ਦੁਖੀ ਹੈ ਅਤੇ ਧਰਨੇ ਮੁਜ਼ਾਹਰੇ ਕਰ ਰਿਹਾ ਹੈ ਪਰ ਸਰਕਾਰਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ ਕਿਉਂਕਿ ਉਹ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ । ਪਹਿਲਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ 10 ਸਾਲ ਰਹੀ ਹੈ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਵੀ ਜਾਣਦੇ ਹਨ ਤੇ ਹੋਣ ਪਿਛਲੇ ਪੌਣੇ ਪੰਜ ਸਾਲ ਤੋਂ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਵੀ ਲੋਕੀਂ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ । ਹੁਣ ਲੋਕ ਜਾਣਦੇ ਹਨ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਕੰਮ ਕਰਨ ਦਾ ਤਰੀਕਾ ਇੱਕੋ ਜਿਹਾ ਹੈ, ਇਹ ਵੋਟਾਂ ਦੇ ਲਾਗੇ ਆ ਕੇ ਝੂਠੇ ਲਾਰੇ ਲਾਉਂਦੀਆਂ ਹਨ ਅਤੇ ਬਾਅਦ ਵਿੱਚ ਸਰਕਾਰ ਬਣਾਉਣ ਉਪਰੰਤ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁੱਲ ਜਾਂਦੇ ਹਨ ।  ਇਸ ਸਮੇਂ ਪ੍ਰੋਫੈਸਰ ਮੁਲਤਾਨੀ ਦੇ ਨਾਲ ਅਮਿਤ ਕੁਮਾਰ, ਠਾਕੁਰ ਉਪਦੇਸ਼ ਸਿੰਘ, ਵਿੱਕੀ ਠਾਕਰ, ਰਵਿੰਦਰ ਸਿੰਘ, ਅਮਰਜੀਤ ਸਿੰਘ ਸੈਣੀ, ਹਰਜੀਤ ਸਿੰਘ ਸਹੋਤਾ, ਜਤਿੰਦਰ  ਸਿੰਘ, ਦਰਸ਼ਨ ਸਿੰਘ, ਜਤਿੰਦਰ ਸ਼ਰਮਾ, ਸੰਜੀਵ ਸੋਨੀ, ਵਿੱਕੀ ਸ਼ਰਮਾ ਕਿਤੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਅਤੇ ਬੀਬੀਆਂ ਹਾਜ਼ਰ ਸਨ ।