ਰਜਿ: ਨੰ: PB/JL-124/2018-20
RNI Regd No. 23/1979

ਨੌ ਮਹੀਨੇ ਬਾਅਦ ਵੀ ਨਹੀਂ ਬਦਲੇ ਹਾਲਾਤ-ਕੇਵਲ ਚੋਣ ਐਲਾਨ ਸਾਬਤ ਹੋਈ ਜੀਰਕਪੁਰ ਚ ਹਸਪਤਾਲ ਦੀ ਅਪਗਰੇਡੇਸ਼ਨ, ਮਾਹਿਰ ਡਾਕਟਰਾਂ ਦੀ ਨਹੀਂ ਹੋਈ ਤੈਨਾਤੀ

BY admin / October 13, 2021
ਜੀਰਕਪੁਰ , 13 ਅਕਤੂਬਰ ( ਐਸ ਅਗਨੀਹੋਤਰੀ)  ਪੰਜਾਬ ਸਰਕਾਰ ਵਲੋੰ ਜੀਰਕਪੁਰ ਵਿੱਚ ਸੌ ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ ਦੇ ਐਲਾਨ ਦੇ ਨੌ ਮਹੀਨੇ ਬਾਅਦ ਵੀ ਹਾਲਾਤ ਵਿੱਚ ਕੋਈ ਬਦਲਾਅ ਨਹੀੰ ਹੋਇਆ ਹੈ। ਸੀਐਚਸੀ ਨੂੰ ਅਪਗ੍ਰੇਡ ਕਰਕੇ ਹਸਪਤਾਲ ਵਿੱਚ ਤਬਦੀਲ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਕੌੰਸਲ ਚੋਣਾਂ ਵੀ ਜਿੱਤ ਚੁੱਕੀ ਹੈ, ਪ੍ਰੰਤੂ ਸੀਐਚਸੀ ਵੱਲ ਕਿਸੇ ਦਾ ਧਿਆਨ ਨਹੀੰ ਹੈ। ਪੰਜਾਬ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉੰਦੇ ਹੋਏ  ਜੈਕ ਰੈਜੀਡੇੰਟਸ ਵੈਲਫੇਅਰ ਸੁਸਾਇਟੀ ਦੇ ਪ੍ਰਤੀਨਿੱਧਾਂ ਨੇ ਪੰਜਾਬ ਦੇ ਨਵੇੰ ਬਣੇ ਸਿਹਤ ਮੰਤਰੀ ਤੋੰ ਮੁਲਾਕਾਤ ਦਾ ਸਮਾਂ ਮੰਗਿਆ ਹੈ। ਜੈਕ ਰੈਜੀਡੇੰਟਸ ਫੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਜਰਨਲ ਸਕੱਤਰ ਐਡਵੋਕੇਟ ਵਿਨੇ ਕੁਮਾਰ, ਐਡਵੋਕੇਟ ਇੰਦਰ ਸੇਠੀ, ਆਰ ਰਵਿੰਦਰਨ, ਜੀਐਸ ਚੌਰਸੀਆ, ਤਰਸੇਮ ਗੁਪਤਾ, ਮਹੇਸ ਗੋਇਲ, ਬੀਐਸ ਅਰੋੜਾ, ਰਾਜੀਵ ਕੁਮਾਰ, ਦਵਿੰਦਰ ਕੁਮਾਰ, ਰਮਨ ਖੋਸਲਾ, ਸੁਨੀਤਾ ਰਾਣੀ, ਮੁਨੀਸ ਕੁਮਾਰ ਅਤੇ ਵਿਮਲਾ ਰਾਣੀ ਨੇ ਹਸਪਤਾਲ ਬਣਾਉਣ ਦੇ ਨਾਂ ਤੇ ਸ਼ਹਿਰ ਵਾਸੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉੰਦੇ ਹੋਏ ਕਿਹਾ ਕਿ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋੰ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੀ ਤਿੰਨ ਜਨਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਸੀਐਚਸੀ ਨੂੰ ਹਸਪਤਾਲ ਵਿੱਚ ਬਦਲਣ ਦਾ ਐਲਾਨ ਕੀਤਾ ਸੀ। ਜੈਕ ਵਲੋਂ ਇਹ ਮੁੱਦਾ ਲੰਮੇ ਸਮੇਂ ਤੋਂ ਚੁਕਿੱਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਜਨਵਰੀ ਨੂੰ ਲੰਮੇ ਚੌੜੇ ਐਲਾਨ ਕੀਤੇ ਗਏ ਸਨ। ਇਹ ਐਲਾਨ ਕਾਗਜੀ ਸਾਬਤ ਹੋਏ ਹਨ। ਨੌ ਮਹੀਨੇ ਦੌਰਾਨ ਇਥੇ ਡਾਕਟਰਾਂ ਦੀ ਤੈਨਾਤੀ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਵਲੋਂ ਸੀਐਚਸੀ ਦਾ ਬੋਰਡ ਤੱਕ ਨਹੀਂ ਬਦਲਿਆ ਗਿਆ ਹੈ।ਜੈਕ ਪ੍ਰਤੀਨਿੱਧਾਂ ਨੇ ਕਾਂਗਰਸ ਦੇ ਹਲਕਾ ਇੰਚਾਰਜ ਨੂੰ ਘੇਰਦੇ ਹੋਏ ਕਿਹਾ ਕਿ ਸੀਐਚਸੀ ਵਿੱਚ ਉਸ ਵੇਲੇ ਦੇ ਸਿਹਤ ਮੰਤਰੀ ਦੇ ਦੌਰੇ ਦੌਰਾਨ ਉਹ ਉਨ੍ਹਾਂ ਨਾਲ ਮੁਲਾਕਾਤ ਕਰਕੇ ਹਸਪਤਾਲ ਉਸਾਰੀ ਦਾ ਸਮਾਂ ਪੁੱਛਣਾ ਚਾਹੁੰਦੇ ਸਨ . ਪ੍ਰੰਤੂ ਢਿਲੋਂ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਜੈਕ ਨੂੰ ਉਦਘਾਟਨ ਦੇ ਸਮੇਂ ਜਿਸ ਘਟਨਾ ਦਾ ਖਦਸਾ ਸੀ ਉਹ ਅੱਜ ਸਹੀ ਸਾਬਤ ਹੋ ਰਿਹਾ ਹੈ।  ਸਰਕਾਰ ਨੇ ਢਕੌਲੀ ਸੀਐਚਸੀ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੇਵਲ ਨਗਰ ਕੌਾਸਲ ਚੋਣਾਂ ਲਈ ਹੀ ਕੀਤਾ ਗਿਆ ਸੀ।  ਲੋਕਾਂ ਦੀ ਸਮਸਿੱਆ ਅੱਜ ਵੀ ਪਹਿਲਾਂ ਵਾਂਗ ਹੈ। ਸੁਖਦੇਵ ਚੌਧਰੀ ਨੇ ਕਿਹਾ ਕਿ ਇਥੇ ਅੱਜ ਤੱਕ ਮਾਹਿਰ ਡਾਕਟਰ ਤੈਨਾਤ ਨਹੀੰ ਹੋ ਸਕੇ ਹਨ। ਅਤੇ ਨਾ ਹੀ ਐਮਰਜੰਸੀ ਸੇਵਾਵਾਂ ਚਲ ਰਹੀਆਂ ਹਨ। ਔਖੇ ਵੇਲੇ ਲੋਕਾਂ ਨੂੰ ਚੰਗਾ ਇਲਾਜ ਕਰਵਾਉਣ ਲਈ ਪੰਚਕੂਲਾ, ਮੋਹਾਲੀ ਅਤੇ ਚੰਡੀਗੜ੍ਹ ਜਾਣਾ ਪੈੰਦਾ ਹੈ। ਚੌਧਰੀ ਨੇ ਕਿਹਾ ਕਿ ਇਸ ਮੁਦੇ ਨੂੰ ਲੈਕੇ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਤੋੰ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ।