ਰਜਿ: ਨੰ: PB/JL-124/2018-20
RNI Regd No. 23/1979

ਵਿਵਾਦਤ ਟਿੱਪਣੀਆਂ ਕਰਨ ਵਾਲੇ ਪੰਜਾਬੀ ਅਖਬਾਰ ਵਿਰੁੱਧ ਅਕਾਲੀ ਚੁੱਪ ਕਿਉਂ?: ਗੁਪਤਾ
 
BY admin / October 13, 2021
ਅੰਮਿ੍ਰਤਸਰ: 13 ਅਕਤੂਬਰ ( ਅਰਵਿੰਦਰ ਵੜੈਚ ), ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵਲੋਂ ਹਿਦੂਆਂ ਦੇ ਪ੍ਰਸਿਧ ਧਾਰਮਿਕ ਤੀਰਥ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਸਮੇਤ ਹੋਰਨਾਂ ਮੰਦਰਾਂ ‘ਚ ਵਿੱਚ ਮੱਥਾ ਟੇਕਣ ਪੁੱਜਣ ‘ਤੇ ਕਰੜਾ ਨੋਟਿਸ ਲੈਂਦੀਆਂ ਕਿਹਾ ਕਿ  ਸ੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦਾ ਅਧਾਰ ਬਚਾਉਣ ਲਈ ਹਿੰਦੂ ਮੰਦਰਾਂ ਵਿੱਚ ਆਪਣਾ ਨੱਕ ਰਗੜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਨਾ ਤਾਂ ਪਿੰਡਾਂ ਤੋਂ ਵੋਟਾਂ ਮਿਲਣਗੀਆਂ ਅਤੇ ਨਾ ਹੀ ਸਹਿਰਾਂ ਤੋਂ, ਕਿਉਂਕਿ ਅਕਾਲੀ ਦਲ ਨੇ ਹਮੇਸਾ ਆਪਣੀ ਰਾਜਨੀਤੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਧਾਰ ਬਣਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਕੀਤੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਧਰਨੇ-ਪ੍ਰਦਰਸਨਾਂ ਅਤੇ ਰੋਜਾਨਾ ਦੇ ਬੰਦਾਂ ਤੋਂ ਸਮਾਜ ਦਾ ਹਰ ਵਰਗ ਪਰੇਸ਼ਾਨ ਹੈ ਅਤੇ ਇਸ ਨਾਲ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਇਹੀ ਪੰਜਾਬ ਲਈ ਚਿੰਤਾ ਦਾ ਵਿਸਾ ਬਣ ਗਿਆ ਹੈ। ਉਹਨਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਕਦੇ ਹਿੰਦੂ ਮੰਦਰਾਂ ਵੱਲ ਮੁੰਹ ਨਹੀਂ ਕਰਦਿਆਂ ਸਨ, ਅੱਜ ਉਹਨਾਂ ਨੂੰ ਮੰਦਰ ਯਾਦ ਆ ਰਹੇ ਹਨ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਸੂਬੇ ਦੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਨਿਸਾਨਾ ਬਣਾ ਕੇ ਸਿਆਸੀ ਚਾਲਾਂ ਖੇਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ।
 
 
 ਇਸ ਤੋਂ ਬਾਅਦ, ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਰਾਜਨੀਤੀ ਦਾ ਪਹੀਆ ਹਿੰਦੂ ਵੋਟ ਬੈਂਕ ‘ਤੇ ਆ ਟਿਕਿਆ ਹੈ ਜਿਸਦੇ ਲਈ ਹੁਣ ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਾਅ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਹਮੇਸਾ ਹਿੰਦੂ ਮੰਦਰਾਂ ਅਤੇ ਦੇਵੀ -ਦੇਵਤਿਆਂ ਨੂੰ ਨਜਰਅੰਦਾਜ ਕਰਦੀਆਂ ਆਈਆਂ ਹਨ, ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦਿਆਂ ਸੁਖਬੀਰ ਬਾਦਲ, ਨਵਜੋਤ ਸਿੱਧੂ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਮੰਦਰਾਂ ਵਿੱਚ ਨੱਕ ਰਗੜਣ ਪੁੱਜ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਬੇਅਦਬੀ ਕਾਰਨ ਆਪਣਾ ਸਿਆਸੀ ਆਧਾਰ ਗੰਵਾ ਚੁੱਕੇ ਸ੍ਰੋਮਣੀ ਅਕਾਲੀ ਦਲ ਨੇ ਐਸ.ਜੀ.ਪੀ.ਸੀ.ਨੂੰ ਆਧਾਰ ਬਣਾ ਕੇ ਗੁਰਦੁਆਰਿਆਂ ਰਾਹੀਂ ਆਪਣੀ ਰਾਜਨੀਤਕ ਯਾਤਰਾ ਕੀਤੀ ਹੈ ਅਤੇ ਆਪਣੇ ਸਿਆਸੀ ਹਿੱਤਾ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਵਰਤੋਂ ਕੀਤੀ ਹੈ ਗੁਪਤਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿੱਖ ਸਮਾਜ ਵਿੱਚ ਅਕਾਲੀ ਦਲ ਪ੍ਰਤੀ ਭਾਰੀ ਰੋਸ ਹੈ।
ਜੀਵਨ ਗੁਪਤਾ ਨੇ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਹਿੰਦੂਆਂ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿੱਚ ਸਿਰ ਝੁਕਾਉਣ ‘ਤੇ ਪੰਜਾਬੀ ਅਖਬਾਰ ਵੱਲੋਂ ਵਿਵਾਦਤ ਟਿੱਪਣੀ ਕਰਨ ‘ਤੇ ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਾਲੇ ਤੀਕ ਕੋਈ ਬਿਆਨ ਨਾ ਦਿੱਤੇ ਜਾਣ ਅਤੇ ਨਾ ਹੀ ਕੋਈ ਕਾਰਵਾਈ ਕੀਤੇ ਜਾਣ ‘ਤੇ ਸਵਾਲ ਚੁੱਕਦੀਆਂ ਕਿਹਾ ਕਿ ਖੁਦ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਵੱਡੇ-ਵੱਡੇ ਦਾਅਵੇ ਕਾਰਨ ਵਾਲੇ ਅਕਾਲੀ ਦਲ ਨੇ ਅਜੇ ਤੱਕ ਪੰਜਾਬੀ ਅਖਬਾਰ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਗੁਪਤਾ ਨੇ ਕਿਹਾ ਕਿ ਵਿਵਾਦਿਤ ਖਬਰ ਪ੍ਰਕਾਸਤਿ ਕਰਨ ਵਾਲੀ ਅਖਬਾਰ ਖਿਲਾਫ਼ ਅਕਾਲੀ ਦਲ ਵਲੋਂ ਕੋਈ ਬਿਆਨ ਨਾ ਦੇਣਾ ਅਤੇ ਨਾ ਹੀ ਉਸ ਅਖਬਾਰ ਦੇ ਖਿਲਾਫ ਕੋਈ ਕਾਰਵਾਈ ਕਰਨਾ, ਇਹ ਗੱਲ ਸਾਫ਼ ਕਰਦਾ ਹੈ ਕਿ ਅਕਾਲੀ ਦਲ ਦੀ ਮਾਨਸਿਕਤਾ ਅਤੇ ਟੀਚਾ ਸਿਰਫ ਹਿੰਦੂ ਵੋਟ ਬੈਂਕ ਤੱਕ ਸੀਮਤ ਹੈ, ਉਨ੍ਹਾਂ ਨੂੰ ਹਿੰਦੁਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 
ਜੀਵਨ ਗੁਪਤਾ ਨੇ ਹਾਲਾਂਕਿ ਕੁਝ ਸਿੱਖ ਸੰਗਠਨਾਂ ਅਤੇ ਹਿੰਦੂ ਸੰਗਠਨਾਂ ਨੇ ਵਿਵਾਦਤ ਟਿੱਪਣੀਆਂ ਕਰਨ ਵਾਲੇ ਪੰਜਾਬੀ ਅਖਬਾਰ ਦਾ ਵਿਰੋਧ ਕੀਤਾ, ਪਰ ਪੰਜਾਬ ਸਰਕਾਰ, ਪੁਲਿਸ ਅਤੇ ਜਿਲ੍ਹਾ ਪ੍ਰਸਾਸਨ ਵਲੋਂ ਹੁਣ ਤੱਕ ਪੰਜਾਬੀ ਅਖਬਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੇ ਜਾਣ ਵਿਰੁਧ ਸਵਾਲ ਖੜੇ ਕੀਤੇ ਗੁਪਤਾ ਨੇ ਪੰਜਾਬੀ ਅਖਬਾਰ ਦੇ ਸੰਪਾਦਕ ਅਤੇ ਖਬਰ ਲਿਖਣ ਵਾਲੇ ਰਿਪੋਰਟਰ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ।