ਰਜਿ: ਨੰ: PB/JL-124/2018-20
RNI Regd No. 23/1979

ਐੱਨ. ਆਈ. ਏ. ਨੇ ਜੰਮੂ ਕਸ਼ਮੀਰ ’ਚ ਕਈ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ, 4 ਲੋਕ ਗਿ੍ਰਫਤਾਰ
 
BY admin / October 13, 2021
ਸ਼੍ਰੀਨਗਰ, 13 ਅਕਤੂਬਰ, (ਯੂ.ਐਨ.ਆਈ.)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੇਂਦਰ ਸ਼ਾਸਿਤ ਖੇਤਰ ਜੰਮੂ ਕਸ਼ਮੀਰ ‘ਚ 16 ਥਾਂਵਾਂ ‘ਤੇ ਛਾਪੇਮਾਰੀ ਤੋਂ ਬਾਅਦ ਅੱਤਵਾਦੀਆਂ ਦੇ ਚਾਰ ਸਹਿਯੋਗੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਗਿ੍ਰਫਤਾਰੀ ਕੇਂਦਰ ਸ਼ਾਸਿਤ ਖੇਤਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ‘ਚ ਹਮਲੇ ਲਈ ਵੱਖ-ਵੱਖ ਅੱਤਵਾਦੀ ਸੰਗਠਨਾਂ ਵਲੋਂ ਸਾਜਿਸ਼ ਰਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਕੀਤੀ ਗਈ। ਐੱਨ.ਆਈ.ਏ. ਨੇ ਇਸ ਸੰਬੰਧ ‘ਚ 10 ਅਕਤੂਬਰ ਨੂੰ ਮਾਮਲਾ ਦਰਜ ਕਰ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਦੱਸਿਆ ਚਾਰ ਦੋਸ਼ੀਆਂ- ਵਸੀਮ ਅਹਿਮਦ ਸੋਫੀ, ਤਾਰਿਕ ਅਹਿਮਦ ਡਾਰ, ਬਿਲਾਲ ਅਹਿਮਦ ਮੀਰ ਉਰਫ ‘ਬਿਲਾਲ ਫਾਫੂ‘ ਅਤੇ ਤਾਰਿਕ ਅਹਿਮਦ ਬਫਾਂਦਾ ਨੂੰ ਗਿ੍ਰਫਤਾਰ ਕੀਤਾ ਹੈ, ਇਹ ਚਾਰੇ ਸ਼੍ਰੀਨਗਰ ਦੇ ਵਾਸੀ ਹਨ। ਇਨ੍ਹਾਂ ਨੂੰ ਸ਼੍ਰੀਨਗਰ, ਪੁਲਵਾਮਾ ਅਤੇ ਸ਼ੋਪੀਆਂ ਜਲ੍ਹਿੇ ‘ਚ ਛਾਪੇਮਾਰੀ ਦੌਰਾਨ ਗਿ੍ਰਫਤਾਰ ਕੀਤਾ ਗਿਆ। ਐੱਨ.ਆਈ.ਏ. ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਰਫਤਾਰ ਕੀਤੇ ਗਏ ਦੋਸ਼ੀ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਸਹਿਯੋਗੀ ਜਾਂ ‘ਸਰਗਰਮ ਵਰਕਰ‘ (ਓ.ਜੀ.ਡਬਲਿਊ.) ਹਨ ਅਤੇ ਅੱਤਵਾਦੀਆਂ ਨੂੰ ਸਾਮਾਨ ਅਤੇ ਭੌਤਿਕ ਮਦਦ ਪ੍ਰਦਾਨ ਕਰਦੇ ਹਨ। ਬੁਲਾਰੇ ਨੇ ਕਿਹਾ,‘‘ਮੰਗਲਵਾਰ ਨੂੰ ਹੋਈ ਛਾਪੇਮਾਰੀ ਦੌਰਾਨ, ਕਈ ਇਲੈਕਟ੍ਰਾਨਿਕ ਯੰਤਰ, ਜਿਹਾਦੀ ਦਸਤਾਵੇਜ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਰਿਕਾਰਡ ਵਾਲੇ ਦਸਤਾਵੇਜ ਜਬਤ ਕੀਤੇ ਗਏ ਹਨ।‘‘ ਐੱਨ.ਆਈ.ਏ. ਨੇ ਕਿਹਾ ਕਿ ਇਹ ਮਾਮਲਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ (ਐੱਨ.ਈ.ਟੀ.), ਜੈਸ਼-ਏ-ਮੁਹੰਮਦ, ਹਿਜਬੁਲ ਮੁਜਾਹੀਦੀਨ, ਅਲ ਬਦਰ ਅਤੇ ਇਸੇ ਤਰ੍ਹਾਂ ਦੇ ਹੋਰ ਸੰਗਠਨ ਅਤੇ ਉਨ੍ਹਾਂ ਦੇ ਸਹਿਯੋਗੀ ਜਿਵੇਂ, ‘ਦਿ ਰੇਸਿਸਟੈਂਸ ਫਰੰਟ‘ ਅਤੇ ‘ਪੀਪਲ ਅਗੇਂਸਟ ਫਾਸਿਸਟ ਫੋਰਸੇਜ‘ ਦੇ ਮੈਂਬਰਾਂ ਵਲੋਂ ਜੰਮੂ ਕਸ਼ਮੀਰ ਅਤੇ ਨਵੀਂ ਦਿੱਲੀ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ‘ਚ ਅੱਤਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣ ਦੇ ਸੰਬੰਧ ‘ਚ ਮਿਲੀ ਜਾਣਕਾਰੀ ਨਾਲ ਜੁੜਿਆ ਹੈ। ਐੱਨ.ਆਈ.ਏ. ਨੇ ਕਿਹਾ ਕਿ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।