ਰਜਿ: ਨੰ: PB/JL-124/2018-20
RNI Regd No. 23/1979

ਕਜ਼ਾਕਿਸਤਾਨ ’ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਾਕਿਸਤਾਨ ਨੂੰ ਸੁਣਾਈ ਖਰੀ-ਖਰੀ, ਚੀਨ ’ਤੇ ਵੀ ਵਰ੍ਹੇ
 
BY admin / October 13, 2021
ਨਵੀਂ ਦਿੱਲੀ, 13 ਅਕਤੂਬਰ, (ਯੂ.ਐਨ.ਆਈ.)- ਕਜਾਕਿਸਤਾਨ ਪਹੁੰਚੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਤਵਾਦ ਨੂੰ ਵਾਧਾ ਦੇਣ ਨੂੰ ਲੈ ਕੇ ਪਾਕਿਸਤਾਨ ਨੂੰ ਸਖਤ ਸ਼ਬਦਾਂ ‘ਚ ਸੰਦੇਸ਼ ਦਿੱਤਾ ਤਾਂ ਉਹੀਂ ਚੀਨ ਨੂੰ ਵੀ ਪ੍ਰਾਜੈਕਟਾਂ ਦੇ ਨਾਂ ‘ਤੇ ਆਪਣਾ ਪ੍ਰੋਪੈਗੇਂਡਾ ਨਾ ਚਲਾਉਣ ਦੀ ਸਲਾਹ ਦਿੱਤੀ। ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੱਤਵਾਦ, ਕੱਟਰਤਾ ਅਤੇ ਹਿੰਸਾ ਵਰਗੇ ਤੱਤਾਂ ਨੂੰ ਵਾਧਾ ਦੇਣ ਵਾਲੇ ਦੇਸ਼ਾਂ ਨੂੰ ਖੁਦ ਵੀ ਇਸ ਦੇ ਖਤਰਿਆਂ ਨੂੰ ਝੱਲਣਾ ਪੈਂਦਾ ਹੈ। ਜੈਸ਼ੰਕਰ ਨੇ ਇਹ ਟਿੱਪਣੀ ਏਸ਼ੀਆ ‘ਚ ਗੱਲਬਾਤ ਅਤੇ ਵਿਸ਼ਵਾਸ ਨਿਰਮਾਣ ਉਪਾਅ ਸੰਮੇਲਨ (ਸੀ.ਆਈ.ਸੀ.ਏ.) ਦੇ ਵਿਦੇਸ਼ ਮੰਤਰੀਆਂ ਦੀ ਕਜਾਕਿਸਤਾਨ ਦੇ ਰਾਸ਼ਟਰਪਤੀ ਕਮੀਸ-ਜੋਮਾਰਟ ਤੋਕਾਯੇਵ ਦੇ ਨਾਲ ਹੋਈ ਸੰਯੁਕਤ ਮੀਟਿੰਗ ‘ਚ ਕੀਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਫਗਾਨਿਸਤਾਨ ‘ਚ ਹਾਲ ਦੇ ਘਟਨਾਕ੍ਰਮ ‘ਤੇ ਵੀ ਚਰਚਾ ਕਰਦੇ ਹੋਏ ਚਿੰਤਾ ਜਤਾਈ ਕਿ ਇਸ ਖੇਤਰ ਦਾ ਇਸਤੇਮਾਲ ਅੱਤਵਾਦ ਦੇ ਸਮਰਥਨ ਲਈ ਨਾ ਹੋਵੇ। ਜੈਸ਼ੰਕਰ ਨੇ ਕਿਹਾ ਕਿ ਅੱਤਵਾਦ, ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦਾ ਵਪਾਰ ਅਤੇ ਹੋਰ ਤਰ੍ਹਾਂ ਦੇ ਕੌਮਾਂਤਰੀ ਅਪਰਾਧਾਂ ਤੋਂ ਨਿਪਟਣ ਲਈ ਸਮੂਹਿਕ ਸੰਕਲਪ ਨੂੰ ਮਜਬੂਤ ਕਰਨਾ ਪਹਿਲੇ ਤੋਂ ਹੀ ਕਿਤੇ ਜਅਿਾਦਾ ਮਹੱਤਵਪੂਰਨ ਹੈ ਅਤੇ ਸੀ.ਆਈ.ਸੀ.ਏ. ਵਲੋਂ ਪ੍ਰੋਸਾਹਿਤ ਸਹਿਯੋਗ ਇਸ ‘ਚ ਸਹਾਇਕ ਹੋ ਸਕਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਸ਼ਵ ਵਿਵਸਥਾ ‘ਚ ਜੋ ਬਦਲਾਅ ਸੀ.ਆਈ.ਸੀ.ਏ. ਦੇ ਸਮੇਕਨ ‘ਚ ਪ੍ਰਤੀਬਿੰਬਤ ਹੁੰਦੇ ਹਨ ਉਨ੍ਹਾਂ ਨਾਲ ਸੁਧਾਰ ਬਹੁ-ਪੱਖਵਾਦ ਲਈ ਇਕ ਸ਼ਕਤੀਸ਼ਾਲੀ ਮਾਮਲਾ ਬਣਦਾ ਹੈ।
ਸਾਡੀ ਫੁਟਕਲ ਦੁਨੀਆ ਨੂੰ ਲੋਕਤੰਤਰਿਕ ਫੈਸਲੇ ਲੈਣ ਦਾ ਲਾਭ ਚੁੱਕਣ ਦੇ ਹੋਰ ਤਰੀਕੇ ਲੱਭਣੇ ਚਾਹੀਦੇ ਹਨ।