ਰਜਿ: ਨੰ: PB/JL-124/2018-20
RNI Regd No. 23/1979

ਪਿਛਲੇ 24 ਘੰਟਿਆਂ ’ਚ ਦੇਸ਼ ਵਿੱਚ ਕੋਰੋਨਾ ਦੇ 15,823 ਨਵੇਂ ਕੇਸ, 226 ਦੀ ਮੌਤ
 
BY admin / October 13, 2021
ਨਵੀਂ ਦਿੱਲੀ, 13 ਅਕਤੂਬਰ, (ਯੂ.ਐਨ.ਆਈ.)- ਦੇਸ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆਈ ਸੀ। ਹਾਲਾਂਕਿ , ਕੱਲ੍ਹ ਦੇ ਮੁਕਾਬਲੇ ਅੱਜ ਕੇਸਾਂ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 15 ਹਜਾਰ 823 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 226 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ ਦੇਸ ਵਿੱਚ 14 ਹਜਾਰ 313 ਮਾਮਲੇ ਦਰਜ ਕੀਤੇ ਗਏ ਸੀ। ਜਾਣੋ ਅੱਜ ਦੇਸ ਵਿੱਚ ਕੋਰੋਨਾ ਵਾਇਰਸ ਦੀ ਤਾਜਾ ਸਥਿਤੀ ਕੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਤਾਜਾ ਅੰਕੜਿਆਂ ਮੁਤਾਬਕ , ਪਿਛਲੇ 24 ਘੰਟਿਆਂ ਵਿੱਚ 22 ਹਜਾਰ 844 ਲੋਕ ਕੋਰੋਨਾ ਮੁਕਤ ਹੋ ਗਏ ਹਨ , ਜਿਸ ਤੋਂ ਬਾਅਦ ਐਕਟਿਵ ਮਾਮਲੇ ਘੱਟ ਕੇ 2 ਲੱਖ 7 ਹਜਾਰ 653 ਰਹਿ ਗਏ ਹਨ। ਹੁਣ ਤੱਕ ਦੇਸ ਵਿੱਚ ਤਿੰਨ ਕਰੋੜ 33 ਲੱਖ 42 ਹਜਾਰ 901 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤੱਕ ਦੇਸ ਵਿੱਚ ਕੋਰੋਨਾ ਕਾਰਨ ਚਾਰ ਲੱਖ 51 ਹਜਾਰ 189 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੱਲ੍ਹ ਦੇਸ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 50 ਲੱਖ 63 ਹਜਾਰ 845 ਖੁਰਾਕਾਂ ਦਿੱਤੀਆਂ ਗਈਆਂ ਸੀ। ਜਿਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਵਧ ਕੇ 96 ਕਰੋੜ 43 ਲੱਖ 79 ਹਜਾਰ 212 ਹੋ ਗਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ( ਆਈਸੀਐਮਆਰ ) ਨੇ ਕਿਹਾ ਹੈ ਕਿ 11 ਅਕਤੂਬਰ 2021 ਤੱਕ ਕੋਰੋਨਾ ਵਾਇਰਸ ਦੇ 58 ਕਰੋੜ 63 ਲੱਖ 63 ਹਜਾਰ 442 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਚੋਂ 13 ਲੱਖ 25 ਹਜਾਰ 399 ਨਮੂਨਿਆਂ ਦੀ ਕੱਲ੍ਹ ਜਾਂਚ ਕੀਤੀ ਗਈ ਸੀ।