ਰਜਿ: ਨੰ: PB/JL-124/2018-20
RNI Regd No. 23/1979

ਬੀਐਸਐਫ ਵੱਲੋਂ ਭਾਰਤ ’ਚ ਦਾਖ਼ਲ ਹੁੰਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਬਮਿਆਲ ਸੈਕਟਰ ’ਚ ਕੀਤਾ ਗਿਆ ਕਾਬੂ
 
BY admin / October 13, 2021
ਬਮਿਆਲ (ਪਠਾਨਕੋਟ), 13  ਅਕਤੂਬਰ, (ਯੂ.ਐਨ.ਆਈ.)- ਮੰਗਲਵਾਰ ਸਵੇਰੇ 7 ਬਜੇ ਦੇ ਕਰੀਬ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਭਾਰਤ ਪਾਕ ਸਰਹੱਦ ਦੀ ਸੀਮਾ ਸੁਰਖਿਆ ਬਲ ਦੀ ਪੋਸਟ ਲਾਸੀਆਨ ਦੇ ਕਰੀਬ ਤਾਇਨਾਤ ਸੁਰਖਿਆ ਬਲ ਦੇ ਜਵਾਨਾਂ ਵੱਲੋਂ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਨ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕੋਲੋਂ ਪਾਕਿਸਤਾਨ ਕਰੰਸੀ ਦੇ 10 ਰੁਪਏ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਾਸੀਆਂਨ ਦੇ ਕਰੀਬ ਸੀਮਾ ਸੁਰੱਖਿਆ ਬਲ ਦੇ ਟਾਵਰ ਨੰਬਰ 14 /12 ਦੇ ਕਰੀਬ ਮੰਗਲਵਾਰ ਸਵੇਰੇ 7 ਬਜੇ ਦੇ ਕਰੀਬ ਸਰਹੱਦ ਉਤੇ ਤਾਇਨਾਤ ਜਵਾਨਾਂ ਵੱਲੋਂ ਇੱਕ ਵਿਅਕਤੀ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੁੰਦਾ ਦੇਖਿਆ ਗਿਆ, ਜਿਸ ਦੀ ਉਮਰ ਕਰੀਬ 30 ਸਾਲ ਸੀ। ਵਿਅਕਤੀ ਦੇ ਚਿੱਟਾਂ ਕੁੜਤਾ-ਪਜਾਮਾ ਪਹਿਨਿਆ ਹੋਇਆ ਸੀ, ਜਿਸ ਨੂੰ ਸੁਰੱਖਿਆ ਬਲਾਂ ਵੱਲੋਂ ਕਾਬੂ ਕਰ ਲਿਆ ਗਿਆ। ਇਸ ਮਾਮਲੇ ਦੀ ਪੁਸ਼ਟੀ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਘੁਸਪੈਠੀਏ ਕੋਲੋਂ ਅੱਜ ਵੱਖ-ਵੱਖ ਖੁਫੀਆ ਏਜੰਸੀਆਂ ਵੱਲੋਂ ਉਸ ਤੋਂ ਪੁੱਛ ਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਹਾਲੇ ਕੋਈ ਵੀ ਸ਼ੱਕੀ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ। ਘੁਸਪੈਠੀਏ ਨੂੰ ਬੀਤੀ ਰਾਤ ਗੁਰਦਾਸਪੁਰ ਦੇ ਸਰਕਾਰੀ ਅਸਪਤਾਲ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਲਿਜਾਇਆ ਗਿਆ ਹੈ। ਉਪਰੰਤ ਇਸਨੂੰ ਪਠਾਨਕੋਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।