ਰਜਿ: ਨੰ: PB/JL-124/2018-20
RNI Regd No. 23/1979

ਕੇਂਦਰੀ ਬੀਜੇਪੀ ਸਰਕਾਰ ਵੱਲੋਂ ਬੀ ਐਸ ਐਫ ਨੂੰ 50 ਕਿੱਲੋਮੀਟਰ ਤੱਕ ਅਧਿਕਾਰ ਦੇਣਾ ਕਿਸਾਨੀ ਸੰਘਰਸ਼ ਨੂੰ ਕਮਜੋਰ ਕਰਨ ਦੀ ਵੱਡੀ ਸਾਜਸ਼ਿ : ਕੰਢੀ ਸੰਘਰਸ ਕਮੇਟੀ
 
BY admin / October 14, 2021
ਹੁਸ਼ਿਆਰਪੁਰ 14  ਅਕਤੂਬਰ ( ਤਰਸੇਮ ਦੀਵਾਨਾ ) ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ, ਚੇਅਰਮੈਨ ਭੁਪਿੰਦਰ ਸਿੰਘ ਘੁੰਮਣ,ਉਪ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ, ਸਕੱਤਰ ਜਨਰਲ ਹਰਵਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਨੇ ਇਕ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਕਿਸਾਨਾ ਵੱਲੋਂ ਪਹਿਲਾਂ ਹੀ ਕੇਂਦਰੀ ਬੀਜੇਪੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਲੇ ਕਾਨੂੰਨਾਂ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਸਿੱਧਾ ਦਖ਼ਲ ਕਰਾਰ ਦਿੱਤਾ ਹੈ। ਹੁਣ ਕੇਂਦਰੀ ਬੀਜੇਪੀ ਸਰਕਾਰ ਵੱਲੋਂ ਬੀਐਸਐਫ ਨੂੰ ਪੰਜਾਹ ਕਿਲੋਮੀਟਰ ਤਕ ਅਧਿਕਾਰ ਦੇਣਾ ਸੂਬਿਆਂ ਦੇ ਵੱਧ ਅਧਿਕਾਰਾਂ ਤੇ ਡਾਕਾ ਹੈ ਅਤੇ ਕੇਂਦਰੀ ਬੀਜੇਪੀ ਸਰਕਾਰ ਨੇ ਇਹ ਉਸੇ ਦੀ ਇਕ ਹੋਰ ਜਿਊਂਦੀ ਜਾਗਦੀ ਮਿਸਾਲ ਕਾਇਮ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਪਿਛਲੇ ਇਕ ਸਾਲ ਤੋਂ ਤਿੱਨ ਖੇਤੀ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ ਕਿਉਂਕਿ ਖੇਤੀ ਕਾਨੂੰਨ ਬਣਾਉਣ ਸਮੇਂ ਵੀ ਕੇਂਦਰੀ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰਾਂ ਵਿੱਚ ਦਖ਼ਲ ਦਿੱਤਾ ਗਿਆ ਹੈ ਜਿਸ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਵਿਰੋਧ ਕੀਤਾ ਇਸੇ ਕਾਰਨ ਕੇਂਦਰੀ ਬੀਜੇਪੀ ਸਰਕਾਰ ਨੇ ਹੁਣ ਬੀ ਐਸ ਐਫ ਨੂੰ ਪੰਜਾਹ ਕਿਲੋਮੀਟਰ ਤੱਕ ਦਾ ਅਧਿਕਾਰ ਖੇਤਰ ਦੇ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਝੀ ਸਾਜਸ਼ਿ ਰਚੀ ਹੈ।