ਰਜਿ: ਨੰ: PB/JL-124/2018-20
RNI Regd No. 23/1979

ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ ਨਾਲ ਬੀਬੀਆਂ ਨੂੰ ਕੀਤਾ ਸਨਮਾਨਿਤ 
 
BY admin / October 14, 2021
ਗੁਰੂ ਨਾਨਕ ਸਾਹਿਬ ਜੀ ਨੇ ਬੀਬੀਆਂ ਨੂੰ ਬੜੀ ਸੰਗਤ ਦਾ ਦਰਜਾ ਦਿੱਤਾ - ਭਾਈ ਗੁਰਇਕਬਾਲ ਸਿੰਘ
ਅੰਮਿ੍ਰਤਸਰ 14 ਅਕਤੂਬਰ (ਨਿਰਮਲ ਸਿੰਘ ਚੋਹਾਨ)- ਬੀਤੇ ਦਿਨੀਂ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਸਮਾਗਮ ਕਰਵਾਇਆ ਗਿਆ । ਜਿਸ ਵਿਚ ਪ੍ਰਮੁੱਖ ਕੀਰਤਨੀ ਜੱਥਿਆ ਵੱਲੋਂ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਉਪਰੰਤ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀ ਦੋਰਾਨ ਕਲਕੱਤੇ ਗੁਰਦੁਆਰਾ ਬੜੀ ਸੰਗਤ ਵਿਖੇ ਬੀਬੀਆਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਬੀਬੀਆਂ ਨੂੰ ਬੜੀ ਸੰਗਤ ਦਾ ਦਰਜਾ ਦਿੱਤਾ ਸੀ । ਇਸੇ ਹੋਕੇ ਨੂੰ ਅਗਾਂਹ ਤੋਰਦੇ ਹੋਏ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਉਹਨਾਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਬੀਬੀਆਂ ਦੀਆਂ ਤਿੰਨ ਜਾਂ ਇਸ ਤੋਂ ਜ਼ਿਆਦਾ ਲੜਕੀਆਂ ਹਨ ਉਹਨਾਂ ਬੀਬੀਆਂ ਨੂੰ ਟਰੱਸਟ ਵੱਲੋਂ 5200 ਦਾ ਚੈੱਕ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਕਿਉਂਕਿ ਇਹਨਾਂ ਬੀਬੀਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਹੋਕਾ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦਾ ਹੁਕਮ ਮੰਨਦੇ ਹੋਏ ਧੀਆਂ ਦਾ ਪਾਲਣ ਪੋਸ਼ਣ ਕੀਤਾ ਉਨ੍ਹਾਂ ਬੀਬੀਆਂ ਨੂੰ ਟਰੱਸਟ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਬੀਬੀ ਪਰਮਜੀਤ ਕੌਰ ਪੰਮਾ , ਬੀਬੀ ਹਰਵੀਨ ਕੌਰ , ਭਾਈ ਤੇਜਪਾਲ ਸਿੰਘ, ਭਾਈ ਸੁਖਵਿੰਦਰ ਸਿੰਘ ਗੋਗਾ, ਰਣਜੀਤ ਸਿੰਘ ਗੋਲਡੀ  ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਪਿਆਰ ਭਰੀ ਹਾਜ਼ਰੀਆਂ ਭਰੀਆਂ । ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ।