ਰਜਿ: ਨੰ: PB/JL-124/2018-20
RNI Regd No. 23/1979

 ਵਾਲਮੀਕਨ ਜਾਗਦੇ ਸਿਪਾਹੀ ਜੱਥੇਬੰਦੀ ਵੱਲੋਂ  ਸ਼ਿ੍ਰਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਲਗਾਇਆ ਮਹਾਨ ਖੂਨਦਾਨ ਕੈਂਪ 
 
BY admin / October 14, 2021
ਲੁਧਿਆਣਾ,15 ਅਕਤੂਬਰ ( ਕਰਨੈਲ ਸਿੰਘ ਐਮ. ਏ)-ਵਾਲਮੀਕਨ ਜਾਗਦੇ ਸਿਪਾਹੀ ਜੱਥੇਬੰਦੀ ਵੱਲੋ ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਨਿੱਘੇ ਸਹਿਯੋਗ ਨਾਲ ਅੱਜ ਕਿਸਾਨ ਸ਼ੰਘਰਸ਼ ਮੋਰਚਾ ਲੁਧਿਆਣਾ, ਫਿਰੋਜ਼ਪੁਰ ਰੋਡ ( ਗੁਲਮੋਹਰ ਹੋਟਲ ਦੇ ਸਾਹਮਣੇ) ਸ਼ਿ੍ਰਸ਼ਟੀਕਰਤਾ,ਯੋਗਵਿਸਸ਼ਟ,ਮਹਾ ਰਮਾਇਣ ਰਚਾਇਤਾ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਨ ਧਾਰਮਕ ਸਮਾਗਮ ਦਾ ਆਯੋਜਨ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਤੋ ਪਹਿਲਾਂ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਦੀ ਆਰੰਭਤਾ ਮੌਕੇ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਦਾ ਗੁਣਗਾਨ ਕਰਦਿਆਂ ਹੋਇਆਂ ਭਾਈ ਸੁਖਦੇਵ ਸਿੰਘ ਮੱਟੂ ਜ਼ੀਰੇ ਵਾਲਿਆਂ(ਕੀਰਤਨੀ ਜੱਥਾ) ਨੇ ਇੱਕਤਰ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਤੇ ਸੰਗਤਾਂ ਨੂੰ ਕਿਹਾ ਕਿ ਸ਼ਿ੍ਰਸ਼ਟੀਕਰਤਾ ਭਗਵਾਨ ਵਾਲਮੀਕ ਜੀ ਵੱਲੋਂ ਦਿੱਤੀਆਂ ਗਈਆਂ ਅਨਮੋਲ ਸਿੱਖਿਆਵਾਂ ਜਿੱਥੇ ਮਨੁੱਖ ਨੂੰ ਪ੍ਰਭੂ ਭਗਤੀ ਤੇ ਸੇਵਾ ਦੇ ਸਿਧਾਂਤ ਨਾਲ ਜੁੜਨ ਦਾ ਸ਼ੰਦੇਸ਼ ਦਿੰਦੀਆਂ ਹਨ  ।ਇਸ ਲਈ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਖੂਨਦਾਨ ਦੀ ਮੁਹਿੰਮ ਨੂੰ ਇੱਕ ਵੱਡੀ ਲੋਕ ਲਹਿਰ ਬਣਾਇਆ ਜਾਵੇ। ਖੂਨਦਾਨ ਵਰਗੇ ਸਮਾਜਿਕ ਉਪਰਾਲੇ ਨਾਲ ਸਮੁੱਚੀ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ ਮਿਲਦਾ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਵਾਲਮੀਕਨ ਜਾਗਦੇ ਸਿਪਾਹੀ ਜੱਥੇਬੰਦੀ ਦੇ ਪ੍ਰਮੁੱਖ ਮੈਬਰਾਂ  ਪਵਨ ਟਾਂਕ,ਕਾਲੀ ਸੋਂਧੀ, ਅਰਜੁਨ ਭੂੰਬਕ, ਵਿੱਕੀ ਧੀਗਾਨ,ਨਿਤੀਸ ਸਹੋਤਾ, ਪੰਕਜ ਰਜੋਰਾ ਤੇ ਅਨੀਲ ਸੌਧੀ ਨੇ ਨੇ ਸਾਂਝੇ ਤੌਰ ਤੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਖੂਨਦਾਨ ਦੀ ਸੇਵਾ ਦੇ ਸੰਦਰਭ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਇੱਕਤਰ ਹੋਈਆਂ ਸ਼ਖਸੀਅਤਾਂ ਨਾਲ ਕਰਦਿਆਂ ਕਿਹਾ ਕਿ ਇਹ ਸੇਵਾ ਇੱਕ ਪਰਉਪਕਾਰੀ ਉੱਤਮ ਦਾਨ ਹੈ,ਖਾਸ ਕਰਕੇ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਮਨੁੱਖੀ  ਸੇਵਾ ਕਾਰਜ ਮੁਨੱਖੀ ਸੇਵਾ ਵਾਲੀ  ਸੋਚ ਨੂੰ ਪ੍ਰਤੱਖ ਰੂਪ ਵਿੱਚ  ਉਭਾਰ ਰਹੇ ਹਨ ।  ਉਕਤ ਖੂਨਦਾਨ ਕੈਂਪ ਅੰਦਰ  ਨੌਜਵਾਨ ਵੀਰਾਂ ਅਤੇ  ਭੈਣਾਂ ਨੇ ਲਗਭਗ 70 ਯੂਨਿਟ ਬਲੱਡ ਦਾਨ ਕੀਤਾ।ਇਸ ਮੌਕੇ ਜੱਥੇਦਾਰ ਨਿਮਾਣਾ ਨੇ ਆਪਣੇ ਸਾਥੀਆਂ ਨਾਲ ਸਾਂਝੇ ਰੂਪ  ਸੁਸਾਇਟੀ ਵੱਲੋਂ  ਵਾਲਮੀਕਨ ਜਾਗਦੇ ਸਿਪਾਹੀ ਜੱਥੇਬੰਦੀ ਦੇ ਪ੍ਰਮੁੱਖ ਮੈਬਰਾਂ ਸਮੇਤ ਸਮਾਜ ਸੇਵੀ ਸ.ਗਿਆਨ ਸਿੰਘ ਕਾਲੜਾ,ਉੱਘੇ ਪੱਤਰਕਾਰ ਸ.ਰਣਜੀਤ ਸਿੰਘ ਖਾਲਸਾ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਅਤੇ ਖੂਨਦਾਨ ਕੈਂਪ ਵਿੱਚ ਪੁੱਜੇ ਸਮੂਹ ਵਲੰਟੀਅਰਾਂ ਦਾ ਅਤਿ ਧੰਨਵਾਦ  ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਵੀ ਭੇਟ ਕੀਤੇ। ਇਸ ਸਮੇਂ ਉਹਨਾਂ ਦੇ ਨਾਲ ਕੁਲਦੀਪ ਸਿੰਘ ਲਾਂਬਾ,ਵੀਰ ਲਕਸਮਣ ਸਿੰਘ ਖਾਲਸਾ, ਅਜੇ ਚੌਹਾਨ,ਕੁਲਵਿੰਦਰ  ਗੋਗਲਾ, ਮਨਜੀਤ ਸਿੰਘ ਅਰੋੜਾ, ਬਿਟੂ ਭਾਟੀਆ, ਰਾਜਦੀਪ ਸਿੰਘ ਸੰਟੀ,ਦਲਵਿੰਦਰ ਸਿੰਘ ਆਸੂ, ਦਵਿੰਦਰ ਸਿੰਘ ਸਾਨ, ਸੰਜੀਵ ਸੂਦ, ਦਵਿੰਦਰ ਸਿੰਘ,ਬਾਬਾ ਭਾਨਾ, ਗੁਰਦੌਰ ਸਿੰਘ ਆਦਿ ਹਾਜ਼ਰ ਸਨ।