ਰਜਿ: ਨੰ: PB/JL-124/2018-20
RNI Regd No. 23/1979

ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਦੀਆਂ ਬਦਲੀਆਂ ਸੰਬੰਧੀ ਪੰਜਾਬ ਸਮੇਤ ਹੋਰਨਾਂ ਰਾਜਾਂ ਨੂੰ ਹਿਦਾਇਤਾਂ ਜਾਰੀ
 
BY admin / October 14, 2021
ਚੰਡੀਗੜ੍ਹ, 14 ਅਕਤੂਬਰ, (ਯੂ.ਐਨ.ਆਈ.)- ਪੰਜਾਬ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ 27 ਮਾਰਚ 2022 ਨੂੰ ਪੂਰਾ ਹੋ ਜਾਵੇਗਾ। ਪੰਜਾਬ ਦੇ ਨਾਲ ਨਾਲ  4 ਹੋਰ ਰਾਜਾਂ ਜਿਨ੍ਹਾਂ ਵਿੱਚ ਗੋਆ, ਉੱਤਰਾਖੰਡ , ਯੂ ਪੀ  ਤੇ ਮਣੀਪੁਰ ਸ਼ਾਮਲ ਹਨ, ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਵੀ ਅਗਲੇ ਸਾਲ ਮਾਰਚ ਵਿੱਚ ਪੂਰਾ ਹੋਣ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਹੁਣ ਤੋਂ ਹੀ ਇਹਨਾਂ ਰਾਜਾਂ ਦੇ ਸਰਕਾਰੀ ਤੰਤਰ ਵਿੱਚ ਦਖਲ ਦੇਣੀ ਸ਼ੁਰੂ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਇਹਨਾਂ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਮੁੱਖ ਚੋਣ ਅਧਿਕਾਰੀਆਂ ਨੂੰ 31 ਦਸੰਬਰ ਤੱਕ ਚੋਣਾਂ ਨਾਲ ਸਿੱਧੇ ਅਤੇ ਅਸਿੱਧੇ ਤੌਰ ਨਾਲ ਜੁੜੇ ਹੋਏ ਅਧਿਕਾਰੀਆਂ ਦੀਆਂ ਬਦਲੀਆਂ ਉਹਨਾਂ ਦੇ ਗ੍ਰਹਿ ਜ਼ਿਲ੍ਹੇ ਜਾਂ ਅਜਿਹੇ ਜ਼ਿਲ੍ਹੇ ਤੋਂ ਬਾਹਰ ਕਰਨ ਦੇ ਹੁਕਮ ਜਾਰੀ ਕੀਤੇ ਹਨ,ਜਿੱਥੇ ਸੰਬੰਧਿਤ ਅਧਿਕਾਰੀ ਨੇ 3 ਸਾਲ ਜਾਂ ਉਸਤੋਂ ਵੱਧ ਦਾ ਵਕਫਾ ਸੇਵਾਵਾਂ ਨਿਭਾਈਆਂ ਹਨ।