ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਨੂੰ ਖੇਤੀਬਾੜੀ ਲਈ ਘੱਟੋ ਘੱਟ ਅੱਠ ਘੰੰਟੇ ਬਿਜਲੀ ਦੀ ਸਪਲਾਈ ਮਿਲੇ: ਕੁਲਵੰਤ ਸਿੰਘ ਤਿਰਪੜੀ
 
BY admin / October 15, 2021
ਸਪਲਾਈ ਪੂਰੀ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਪਛੜ ਦਾ ਖੱਦਸ਼ਾ
ਖਰੜ, 15 ਅਕਤੂਬਰ (ਮਲਕੀਤ ਸਿੰਘ ਸੈਣੀ):-ਕਿਸਾਨ ਆਗੂ  ਕੁਲਵੰਤ ਸਿੰਘ ਤਿਪਰੜੀ ਨੇ ਕਿਹਾ ਕਿ ਪੰਜਾਬ ਦੇ  ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਦਾ ਕੰਮ ਪਛੜ ਸਕਦਾ ਹੈ ਅਤੇ ਸ਼ਬਜੀਆਂ ਤੇ ਪਸੂਆਂ ਦੇ ਚਾਰੇ, ਮੱਕੀ ਆਦਿ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਜਿਨਾਂ ਨੂੰ ਹੁਣ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਨਾਂ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਪੂਰੀ ਨਹੀਂ ਮਿਲਦੀ ਅਤੇ ਕਿਸਾਨਾਂ ਨੂੰ ਸਿੰਜ਼ਾਈ ਵਾਸਤੇ ਰਾਤਾਂ ਨੂੰ ਮੋਟਰਾਂ ਦੀ ਸਪਲਾਈ ਦੀ ਉਡੀਕ ਕਰਨੀ ਪੈਂਦੀ ਹੈ। ਉਨਾ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ ਸਿੰਚਾਈ ਕੀਤੀ ਜਾਂਦੀ ਹੈ ਜੇਕਰ ਬਿਜਲੀ ਸਪਲਾਈ ਪੂਰੀ ਨਹੀ ਮਿਲੇਗੀ ਤਾਂ ਸਿੰਚਾਈ ਸਮੇਂ ਸਿਰ ਨਹੀ ਹੋਵੇਗੀ ਅਤੇ ਕਣਕ ਦੀ ਬਿਜਾਈ ਦਾ ਕੰਮ ਪਛੜ ਜਾਵੇਗਾ।