ਰਜਿ: ਨੰ: PB/JL-124/2018-20
RNI Regd No. 23/1979

ਬੇਬੇ ਨਾਨਕੀ ਗੁਰਦੁਆਰਾ ਵਿਖੇ ਚੱਲ ਰਹੇ ਸਮਾਗਮਾਂ ਦੀ ਸੇਵਾ ਲੇਹਲ ਪਰਿਵਾਰ ਵੱਲੋਂ ਕੀਤੀ
 
BY admin / October 15, 2021
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਂਝੀ-ਵਾਲਤਾ ਦਾ ਉਪਦੇਸ਼ ਦਿੱਤਾ-ਭਾਈ ਅਮਰੀਕ ਸਿੰਘ
ਧਾਰੀਵਾਲ, 15 ਅਕਤੂਬਰ (ਮਲਕੀਤ ਸਿੰਘ)  ਬੇਬੇ ਨਾਨਕੀ ਗੁਰਦੁਆਰਾ ਧਾਰੀਵਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ-ਪੁਰਬ ਦੇ ਸਬੰਧੀ 10 ਅਕਤੂਬਰ ਤੋਂ ਪ੍ਰਭਾਤ ਵੇਲੇ ਆਰੰਭ ਕੀਤੇ ਸਮਾਗਮਾਂ ਦੀ ਸੇਵਾ ਗੁਰਜੀਤ ਸਿੰਘ ਲੇਹਲ ਦੇ ਸਮੂਹ ਪਰਿਵਾਰ ਵੱਲੋਂ ਕਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸ ਮੌਕੇ ਤੇ ਹੈਂਡ ਗੰ੍ਰਥੀ ਭਾਈ ਅਮਰੀਕ ਸਿੰਘ ਵੱਲੋਂ ਕਥਾ-ਕੀਰਤਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ-ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਿਆ ਧਰਮ-ਜਾਤ, ਉੱਚ-ਨੀਚ, ਅਹਿਮਾਂ ਭਰਮਾਂ ਅਤੇ ਛੂਤ-ਛਾਤ ਦਾ ਖੰਡਨ ਕੀਤਾ ਅਤੇ ਕੀਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋਂ ਦੀ ਪ੍ਰੇਰਣਾ ਦਿੱਤੀ । ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਧਾਰੀਵਾਲ ਦੇ ਪ੍ਰਧਾਨ ਡਾਕਟਰ ਗੁਰਜਿੰਦਰ ਸਿੰਘ ਸੰਧੂ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਰੋਜਾਨਾ ਸਮਾਗਮਾਂ ‘ਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ । ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਗੁਰਜੀਤ ਸਿੰਘ ਲੇਹਲ ਨੂੰ ਸਿਰੋਪਾਓ ਪਾ ਕੇ ਸਨਮਾਣਿਤ ਕੀਤਾ ਗਿਆ ਜਦਕਿ ਗੁਰੂ ਦਾ ਅਤੁੱਟ ਲੰਗਰ ਵਰਤਿਆ  । ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਹੈਪੀ, ,ਕੈਸ਼ੀਅਰ ਅਮਿੰ੍ਰਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ ਤੇਜਾ,ਮੀਤ ਪ੍ਰਧਾਨ ਪਿ੍ਰੰਸੀਪਲ ਹਰਦੀਪ ਸਿੰਘ, ਜਨਰਲ ਸੱਕਤਰ ਇੰਦਰਪਾਲ ਸਿੰਘ ਅਰੋੜਾ, ਐਡੋਵਕੇਟ ਸ਼ਿਵਚਰਨ ਸਿੰਘ ਮਾਨ, ਖੂਫੀਆ ਵਿਭਾਗ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ, ਡਾ. ਜੀ.ਐਸ. ਕਾਹਲੋਂ,  ਬਲਰਾਜ ਸਿੰਘ, ਕੁਲਦੀਪ ਸਿੰਘ ਪਟਵਾਰੀ,ਜਸਵੰਤ ਸਿੰਘ , ਸਤਿੰਦਰਪਾਲ ਸਿੰਘ,ਪਲਵਿੰਦਰ ਸਿੰਘ ਸਾਬੀ, ਕੇਵਲ ਸਿੰਘ, ਸ਼ਾਮ ਸਿੰਘ, ਮਾਸਟਰ ਜੋਗਿੰਦਰ ਸਿਘ ਤੋਂ ਇਲਾਵਾ ਹੋਰ ਹਾਜਰ ਸਨ ।