ਰਜਿ: ਨੰ: PB/JL-124/2018-20
RNI Regd No. 23/1979

ਲਖੀਮਪੁਰ ਖੀਰੀ ਯੂ ਪੀ ਦੇ ਦੋਸੀਆ ਨੂੰ ਸਯੁੰਕਤ ਕਿਸਾਨ ਮੋਰਚੇ ਵੱਲੋ ਦੋਸੀਆ ਨੂੰ ਸਜਾ ਦਵਾ ਕੇ ਦਮ ਲਵਾਗੇ...ਕਾਦੀਆਂ...        

BY admin / October 15, 2021
 ਮਹਿਲ ਕਲਾਂ  15 ਅਕਤੂਬਰ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)       ਭਾਰਤ ਦੀਆਂ ਸੰਯੁਕਤ ਮੋਰਚੇ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇੱਕਮੁੱਠ ਹੋ ਕੇ ਜੀ ਮੋਦੀ ਸਰਕਾਰ ਦੇ ਤਿੰਨਾਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਉੱਪਰ ਲਡ਼ਿਆ ਜਾ ਰਿਹਾ ਕਿਸਾਨ ਅੰਦੋਲਨ ਹੁਣ ਪੰਜਾਬ ਜਾਂ ਭਾਰਤ ਦਾ ਅੰਦੋਲਨ ਨਹੀਂ ਸਗੋਂ ਹੁਣ ਕਿਸਾਨ ਅੰਦੋਲਨ  ਅੰਤਰਰਾਸ਼ਟਰੀ ਪੱਧਰ ਦਾ ਜਨ ਅੰਦੋਲਨ ਬਣ ਚੁੱਕਿਆ ਹੈ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਸਬਾ ਮਹਿਲ ਕਲਾਂ  ਵਿਖੇ ਲਖ਼ਮੀਪੁਰ ਖੀਰੀ ਕਾਂਡ ਦੇ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਦੇਣ ਉਪਰੰਤ   ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਦੀਆ ਭਰਵੀਂਆ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਕਹੇ ਉਨਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਹੁਣ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਨਹੀਂ ਰਹੀ ਇਸ ਦੇ ਮਗਰ ਹੀ ਹੋਰ 25.26 ਨਵੇ ਕਾਨੂੰਨ ਕੇਂਦਰ ਸਰਕਾਰ  ਲਿਆਉਣ ਜਾ ਰਹੀ ਹੈ ਜੋ ਕਿ ਅੰਗਰੇਜ਼ ਹਕੂਮਤ ਦੇ ਪਰ ਰਾਜ ਤੋਂ ਵੀ ਮਾੜੇ ਅਤੇ ਦੇਸ਼ ਲਈ ਘਾਤਕ ਹੋਣਗੇ ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ  ਕੇਂਦਰ ਸਰਕਾਰ ਖ਼ਿਲਾਫ਼ ਲੜੇ ਜਾ ਰਹੇ ਅੰਦੋਲਨ ਸਦਕਾ ਹਰ ਵਰਗ ਲਾਮਬੰਦ ਹੋ ਕੇ ਸਰਕਾਰ ਖ਼ਿਲਾਫ਼ ਲੜੇ ਜਾ ਰਹੇ ਅੰਦੋਲਨ ਵਿਚ ਕਾਫ਼ਲੇ ਬੰਨ੍ਹ ਕੇ ਅੱਗੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਪਾਰਲੀਮੈਂਟ ਦੇ ਬਰਾਬਰ ਇਕ ਵਿਪ ਜਾਰੀ ਕਰਕੇ ਵੱਖਰੀ ਪਾਰਲੀਮੈਂਟਰੀ ਚਲਾ ਕੇ ਵਿਰੋਧੀ ਪਾਰਟੀਆਂ ਨੂੰ  ਪਾਰਲੀਮੈਂਟ ਅੰਦਰ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਮਜਬੂਰ ਕਰਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਸੰਯੋਗਤ ਮੋਰਚੇ ਵੱਲੋਂ ਲੜੇ ਜਾ ਰਹੇ ਅੰਦੋਲਨ ਤੋ ਘਬਰਾਈ ਹੋਈ ਬੁਖਲਾਹਟ ਵਿੱਚ ਆ ਕੇ ਕਿਸਾਨਾਂ ਉੱਪਰ ਹਮਲੇ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਿਵਾਉਣ ਦੀ ਕੋਸ਼ਿਸ਼ ਕਰਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ ਜੋ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਜਿਹੇ ਸੁਪਨੇ ਕਦੇ ਸਫਲ ਨਹੀਂ ਹੋਣ ਦੇਣਗੀਆ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਜਿੰਨੇ ਵੀ ਯਤਨ ਕਰ ਲਈ ਹੁਣ ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਜਿੱਤਕੇ ਹੀ ਘਰਾਂ ਨੂੰ ਪਰਤਣਗੀਆ ਉਨ੍ਹਾਂ ਝੋਨੇ ਦੀ ਰਹਿੰਦ ਖੂੰਹਦ ਸੰਭਾਲਣ ਲਈ ਪ੍ਰਤੀ ਏਕੜ ਮਾਲੀ ਮਦਦ ਕਰਨ ਲਈ ਕਿਹਾ ਸੀ ਲੇਕਿਨ ਹੁਣ ਤੱਕ ਕਿਸਾਨਾਂ ਦੀ ਕੋਈ ਮੱਦਦ ਨਹੀਂ ਕੀਤੀ ਜਿਸ ਕਰਕੇ ਸਰਕਾਰਾਂ ਦੇ ਲਾਰਿਆਂ ਤੋਂ ਦੁੱਖੀ ਅਤੇ ਕਰਜੇ ਦੇ ਬੋਝ ਕਾਰਨ ਆਰਥਿਕ ਪੱਖੋਂ ਟੁੱਟੇ ਕਿਸਾਨ ਮਜਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ। ਉਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ 2500 ਰੁਪਏ ਪ੍ਰਤੀ ਏਕੜ ਮੱਦਦ ਦਾ ਐਲਾਨ ਕੀਤਾ ਸੀ ਜੋ ਕਿਸਾਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਅਤੇ ਸੂਬੇ ਦੀ ਸਰਕਾਰ ਕਿਸਾਨਾਂ ਦੀ ਮੱਦਦ ਕਰਨ ਤੋਂ ਭੱਜ ਚੁੱਕੀ ਹੈ। ਕਾਦੀਆਂ  ਨੇ ਕਿਹਾ ਕਿ ਅੱਗ ਲਾਉਣ ਤੋਂ ਬਿਨਾਂ ਕਿਸਾਨਾਂ ਕੋਲ ਕਣਕ ਦੀ ਬਿਜਾਈ ਕਰਨ ਦਾ ਹੋਰ ਕੋਈ ਚਾਰਾ ਨਹੀਂ ਇਸ ਲਈ ਪੰਜਾਬ ਦੇ ਸਾਰੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਨਗੇ, ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਤੇ ਕਾਰਵਾਈ ਕਰਨ ਆਵੇਗਾ ਤਾਂ ਉਸ ਦਾ ਸਾਂਤਮਈ ਵਿਰੋਧ ਕਰਕੇ ਿਘਰਾਓ ਕੀਤਾ ਜਾਵੇਗਾ। ਉਨ੍ਹਾਂ ਇਸ ਸਮੇ  ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਬਿਜਲੀ ਬਿਲ 2020 ਤੇ ਪਰਾਲੀ ਪ੍ਰਦੂਸ਼ਣ ਦੇ ਬਿੱਲ ਰੱਦ ਕੀਤੇ ਜਾਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਅੰਦਰ ਨਿਆਂ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨਾਂ੍ਹ ਕਿਹਾ ਕਿ ਇਸ ਦੇਸ਼ ਨੂੰ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਕੋਲ ਵੇਚਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 22 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਗੱਲ ਸੁਣਨੀ ਬਿਜਾਏ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕ ਦਿੱਤੇ ਹਨ ਕਿਉਂਕਿ ਕਿਸਾਨਾਂ ਨਾਲ ਮੁੜ ਕੋਈ ਗੱਲਬਾਤ ਕਰਨ ਲਈ ਕੋਈ ਹਾਮੀ ਨਹੀਂ ਭਰੀ ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਉੱਪਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਦੇਸ਼ ਅੰਦਰ 16 ਅਕਤੂਬਰ ਨੂੰ ਪ੍ਰਧਾਨ ਮੰਤਰੀ, ਮੰਤਰੀ ਅਮਿਤ ਸ਼ਾਹ ਤੇ ਹੋਰ ਭਾਜਪਾ ਆਗੂਆਂ ਦੇ ਪੁਤਲੇ ਸਾੜਣ ਦੀਆਂ ਸਾਰੀਆਂ ਹਨ ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਅੰਦੋਲਨਾਂ ਅਤੇ ਉਹ ਰੋਸ ਪ੍ਰਦਰਸ਼ਨਾਂ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਕਸਬਾ ਮਹਿਲ ਕਲਾਂ ਪੁੱਜਣ ਤੇ ਜੀ ਆਇਆਂ ਆਖਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੱਦੇ ਉਪਰ ਜਥੇਬੰਦੀ ਵੱਲੋਂ 16 ਅਕਤੂਬਰ ਨੂੰ ਪ੍ਰਧਾਨ ਮੰਤਰੀ ਅਮਿਤ ਸ਼ਾਹ ਅਤੇ ਹੋਰ ਬੀਜੇਪੀ ਦੇ ਆਗੂਆਂ ਦੇ ਪੁਤਲੇ ਸਾੜਨ ਦੇ ਉਲੀਕੇ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਕਿਸਾਨ ਨੌਜਵਾਨ ਔਰਤਾਂ ਅਤੇ ਮਜ਼ਦੂਰ ਪੂਰੀ ਤਰ੍ਹਾਂ ਕਾਬਲੀ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਤਿਆਰੀ ਵਿੱਚ ਬੈਠੇ ਹਨ ਉਨ੍ਹਾਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਜ਼ਿਲ੍ਹਾ ਬਰਨਾਲਾ ਦੀ ਜਥੇਬੰਦੀ ਨੂੰ ਹੁਕਮ ਕੀਤਾ ਜਾਵੇਗਾ ਉਸ ਦੇ ਵਰਕਰ ਤੇ ਆਗੂ ਪੂਰੀ ਤਰ੍ਹਾਂ ਡਟ ਕੇ ਪਹਿਰਾ ਦੇਣਗੇ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਅਤੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਅਗਵਾਈ ਹੇਠ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸਮੇਤ ਹੋਰ ਉੱਘੀਅਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ ਮੀਡੀਆ ਸਕੱਤਰ ਬੀਰਪਾਲ ਸਿੰਘ ਢਿੱਲੋਂ ਸਪੋਕਸਮੈਨ ਕਰਮਜੀਤ ਸਿੰਘ ਢਢੋਗਲ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਸਹੌਰ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ , ਸਰਕਲ ਠੁਲੀਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਸਰਾ ਕੁਰੜ,ਮੀਤ ਪ੍ਰਧਾਨ ਮੋਹਨ ਸਿੰਘ ਰਾਏਸਰ ਰਣਜੀਤ ਸਿੰਘ ਮਿੱਠੂ ਕਲਾਲਾ ਸਤਨਾਮ ਸਿੰਘ ਰਾੲੇਸਰ ਜਸਵਿੰਦਰ ਸਿੰਘ ਛੀਨੀਵਾਲ ਕਲਾਂ ਸਰਬਜੀਤ ਸਿੰਘ ਸੰਭੂ ,ਅਮਰਜੀਤ ਸਿੰਘ ਬੱਸੀਆਂ ਵਾਲੇ ਜਗਰਾਜ ਸਿੰਘ ਛੀਨੀਵਾਲ ਕਲਾਂ ਮਿੱਤਰਪਾਲ ਸਿੰਘ ਗਾਗੇਵਾਲ ਹਰਜੀਤ ਸਿੰਘ ਬਿੱਟੂ ਐਡਵੋਕੇਟ ਜਸਬੀਰ ਸਿੰਘ ਖੇਡ਼ੀ ਦਰਸ਼ਨ ਸਿੰਘ ਫੌਜੀ ਸੁਰਿੰਦਰ ਸਿੰਘ ਵਜੀਦਕੇ ,ਸਤਨਾਮ ਸਿੰਘ ਸੱਤਾ ਧਨੇਰ,ਸਰਪੰਚ ਬੂਟਾ ਸਿੰਘ ਚੰਨਣਵਾਲ ,ਮੁਖਤਿਆਰ ਸਿੰਘ,ਯਾਦਵਿੰਦਰ ਸਿੰਘ ਛਾਪਾ ਕੁਲਵਿਰਸ ਸਿੰਘ ਚੁਹਾਣਕੇ ਕਲਾਂ ਤੋ ਇਲਾਵਾ ਹੋਰ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ