ਰਜਿ: ਨੰ: PB/JL-124/2018-20
RNI Regd No. 23/1979

ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਤੇ ਮੋਦੀ ਸਰਕਾਰ ਦੀ  ਕੜੇ ਸ਼ਬਦਾਂ ਵਿਚ ਨਿੰਦਾ  
 
BY admin / October 16, 2021
ਨੌਸ਼ਹਿਰਾ ਪੰਨੂਆਂ 16 ਅਕਤੂਬਰ (ਸਰਬਜੀਤ ਸਿੰਘ, ਦਿਨੇਸ਼ ਵਾਲੀਆ  /ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਸੀਮਾ ਸੁਰੱਖਿਆ ਬਲ (ਬੀ ਐਸ ਐਫ) ਦਾ ਅਧਿਕਾਰ ਖੇਤਰ ਨੂੰ 15 ਤੋਂ ਸਿੱਧਾ 50 ਕਿਲੋਮੀਟਰ ਕਰਨਾ ਪੰਜਾਬ ਚ ਅਸਿੱਧੇ ਤੌਰ ਤੇ ਆਪਣੀ ਹਕੂਮਤ ਜਮਾਨਾ ਹੈ ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ ਕਿਸਾਨ ਵਿੰਗ ਜੁਆਇੰਟ ਸਕੱਤਰ ਪੰਜਾਬ ਸੇਰ ਸਿੰਘ ਗਿੱਲ ਝੰਡੇਰ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਹੀਲੇ ਪੰਜਾਬ ਤੇ ਕਾਬਜ ਹੋਣ ਨੂੰ ਤੱਤੀ ਕਾਲੀ ਚੱਲ ਰਹੀ ਹੈ ਇਕ ਬੰਨੇ ਤਾਂ ਪੰਜਾਬ ਚ ਕਿਸਾਨ ਵਰਗ ਪਿਛਲੇ ਇੱਕ ਸਾਲ ਤੋ ਤਿੰਨੇ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰਾਂ ਤੇ ਸੰਘਰਸ ਕਰ ਰਹੇ ਹਨ ਇਸੇ ਸੰਘਰਸ ਵਿਚ 600 ਸੌ ਤੋਂ ਜਿਆਦਾ ਸਾਥੀ ਸਹਾਦਤ ਦੇ ਚੁੱਕੇ ਹਨ ਦੂਸਰੇ ਪਾਸੇ ਆਪਣੀ ਤਾਕਤ ਦਾ ਗਲਤ ਪ੍ਰਯੋਗ ਕਰਕੇ ਪੰਜਾਬ ਤੇ ਕਾਬਜ ਹੋਣ ਦੀ ਨੀਤੀ ਭਾਜਪਾ ਸਰਕਾਰ ਬਣਾ ਰਹੀ ਜਿਸ ਵਿਚ ਕਾਂਗਰਸ ਸਰਕਾਰ ਦਾ ਵੀ ਅਹਿਮ ਯੋਗਦਾਨ ਹੈ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਇਸ ਵਿਚ ਸਾਮਲ ਹਨ ਸੀਨੀਅਰ ਆਗੂ ਗਿੱਲ ਨੇ ਕਿਹਾ ਪੰਜਾਬ ਵਿੱਚ ਮੋਦੀ ਦੀ ਇਹ ਹਰਕਤ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਜਿਸ ਨਾਲ ਉਸ ਨੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਇਕ ਕੋਸਸਿ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਦੋਹਰੇ ਕਨੂੰਨ ਦੀ ਮਾਰ ਝੱਲਣੀ ਪਵੇਗੀ ਪੰਜਾਬ ਇੱਕ ਜੋਧਿਆਂ ਦੀ ਧਰਤੀ ਹੈ ਇਸ ਤਰ੍ਹਾਂ ਦੀਆਂ ਚਾਲਬਾਜੀਆਂ ਨਾਲ ਬੀਜੇਪੀ ਨੂੰ ਕੋਈ ਵੱਡਾ ਫਾਇਦਾ ਹੋਣ ਵਾਲਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹਰ ਚਾਲਬਾਜੀ ਦਾ ਜਵਾਬ ਦੇਣਾ ਜਾਣਦੇ ਹਨ।