ਰਜਿ: ਨੰ: PB/JL-124/2018-20
RNI Regd No. 23/1979

ਦਾਮਨ ਬਾਜਵਾ ਤੇ ਹਰਮਨਦੇਵ ਬਾਜਵਾ ਨੇ ਸੁਨਾਮ ‘ਚ ਦੁਸਹਿਰੇ ‘ਤੇ ਸ੍ਰੀ ਰਾਮਲੀਲ੍ਹਾ ਕਲੱਬਾਂ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿੱਚ ਸਰਿਕਤ ਕੀਤੀ
 
BY admin / October 16, 2021
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਮਨਜੀਤ ਕੌਰ ਛਾਜਲੀ) - ਬੁਰਾਈ ‘ਤੇ ਚੰਗਿਆਈ ਦੀ, ਨੇਕੀ ‘ਤੇ ਬਦੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਪਰਵ ਸੁਨਾਮ ਅਤੇ ਚੀਮਾਂ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਹਲਕਾ ਸੁਨਾਮ ਇੰਚਾਰਜ ਮੈਡਮ ਥਿੰਦ ਬਾਜਵਾ ਨੇ ਦੁਸਹਿਰੇ ਦੇ ਇਸ ਪਾਵਨ ਤਿਉਹਾਰ ‘ਤੇ ਸ੍ਰੀ ਰਾਮਾ ਰਾਮਲੀਲ੍ਹਾ ਕਲੱਬ ਬਾਬਾ ਬੱਦਰੀ ਵਾਲਾ, ਸ੍ਰੀ ਸ਼ਿਵ ਸ਼ੰਕਰ ਰਾਮਲੀਲ੍ਹਾ ਕਲੱਬ, ਸ਼੍ਰੀ ਵਿਸ਼ਨੂੰ ਰਾਮਲੀਲ੍ਹਾ ਕਲੱਬ ਸੁਨਾਮ ਵਿੱਚ ਅਤੇ  ਦੁਰਗਾ ਸ਼ਕਤੀ ਰਾਮਲੀਲ੍ਹਾ ਕਲੱਬ ਚੀਮਾਂ ਵਿਖੇ ਹਰਮਨਦੇਵ ਬਾਜਵਾ ਨੇ ਰਾਮਲੀਲ੍ਹਾ ਕਲੱਬਾਂ ਵੱਲੋਂ ਆਯੋਜਿਤ ਪ੍ਰੋਗਰਾਮਾਂ ‘ਚ ਮੁੱਖ ਮਹਿਮਾਨ ਵਜੋਂ ਸਰਿਕਤ ਕਰ ਝਾਕੀਆਂ ਦਾ ਆਨੰਦ ਮਾਣਿਆ। ਇਸ ਪਵਿੱਤਰ ਪਰਵ ‘ਤੇ ਉਨ੍ਹਾਂ ਨੂੰ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਦੁਸਹਿਰੇ ਦੇ ਇਸ ਮੇਲੇ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸਖਸੀਅਤਾਂ ਨੇ ਸਰਿਕਤ ਕੀਤੀ। ਰਾਮਲੀਲਾ ਕਲੱਬਾਂ ਵੱਲੋਂ ਕੀਤੇ ਨਿੱਘੇ ਸਵਾਗਤ ਅਤੇ ਮਿਲੇ ਮਾਣ ਸਨਮਾਨ ਲਈ ਮੈਂ ਹਮੇਸਾ ਆਭਾਰੀ ਰਹਾਂਗੀ। ਇਸ ਮੌਕੇ ਨਿਸ਼ਾਨ ਸਿੰਘ ਟੋਨੀ (ਪ੍ਰਧਾਨ ਨਗਰ ਕੌਂਸਲ ਸੁਨਾਮ, ਮਨੀਸ਼ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਕੁਲਵਿੰਦਰ ਸਿੰਘ ਕਿੰਦਾ ਜੀ ਚੇਅਰਮੈਨ ਬਲਾਕ ਸੰਮਤੀ ਸੰਗਰੂਰ, ਸੰਜੇ ਗੋਇਲ ਕਾਂਗਰਸ ਸ਼ਹਿਰੀ ਬਲਾਕ ਪ੍ਰਧਾਨ ਸੁਨਾਮ, ਸ਼ਸ਼ੀ ਅਗਰਵਾਲ, ਆਸ਼ੂ ਗੋਇਲ, ਡਾ ਮਲਕੀਤ ਸਿੰਘ ਸ਼ਹਿਰੀ ਪ੍ਰਧਾਨ, ਰਾਜਬੀਰ ਸਿੰਘ ਰਾਜੂ, ਹਰਪਾਲ ਹਾਂਡਾ ਐੱਮਸੀ ਅਤੇ ਚਮਕੌਰ ਹਾਂਡਾ ਹਾਜਰਿ ਸਨ।