ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਐ-ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆ 
 
BY admin / October 16, 2021
 ਗੜ੍ਹਦੀਵਾਲਾ ਸ਼ਹਿਰ ਵਿਖੇ ਲਗਭਗ 1ਕਰੋੜ ਦੀ ਲਾਗਤ ਨਾਲ ਬਣਾਏ ਸੀਵਰੇਜ ਸਿਸਟਮ ਦੇ ਮੇਨ ਪੰਪਿੰਗ ਸਟੇਸ਼ਨ ਦਾ ਉਦਘਾਟਨ
ਗੜ੍ਹਦੀਵਾਲਾ 16 ਅਕਤੂਬਰ ( ਭੁਪਿੰਦਰ ਰਾਜਾ  ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਖਰਚ ਕੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਕਾਰਨ ਅੱਜ ਸੂਬਾ ਖੁਸ਼ਹਾਲੀ ਅਤੇ ਤਰੱਕੀ ਦੀਆਂ ਮੰਜ਼ਿਲਾਂ ਵੱਲ ਵੱਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਗੜ੍ਹਦੀਵਾਲਾ ਸ਼ਹਿਰ ਵਿਖੇ ਲੱਗਭੱਗ 1 ਕਰੋੜ ਦੀ ਲਾਗਤ ਨਾਲ ਬਣਾਏ ਗਏ ਸੀਵਰੇਜ ਸਿਸਟਮ  ਦੇ ਮੇਨ ਪੰਪਿੰਗ ਸਟੇਸ਼ਨ ਦਾ ਉਦਘਾਟਨ ਕਰਨ ਮੌਕੇ  ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਵਿਖੇ ਸੀਵਰੇਜ ਸਿਸਟਮ ਦੇ ਮੇਨ ਪੰਪਿਗ ਚਾਲੂ ਹੋਣ ਨਾਲ ਸ਼ਹਿਰ ਵਿੱਚ ਸੀਵਰੇਜ ਸਿਸਟਮ ਦੀ ਬਲੋਕਿਜ ਦੀ ਸਮੱਸਿਆ ਖਤਮ ਹੋ ਜਾਵੇਗੀ।ਸ਼ਹਿਰ ਵਿੱਚ ਪੁਰਾਣਾ ਤੇ ਨਵਾਂ ਸੀਵਰੇਜ਼ ਸੰਚਾਰੂ ਢੰਗ ਨਾਲ ਚੱਲੇਗਾ।ਉਨ੍ਹਾਂ ਕਿਹਾ ਗੜਦੀਵਾਲਾ ਸ਼ਹਿਰ  ਵਿਖੇ ਲਗਭਗ 15 ਕਰੋੜ ਦੀ ਲਾਗਤ ਨਾਲ ਪਾਏ ਜਾ ਰਹੇ ਸੀਵਰੇਜ਼ ਸਿਸਟਮ ਦੀ 26 ਕਿਲੋਮੀਟਰ ਸੀਵਰੇਜ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਜਿਸ ਵਿੱਚ ਲਗਭਗ 80%  ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਜਲਦ ਤੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀ ਨਗਰ ਕੌਸਲ ਦੇ ਅਧਿਕਾਰੀਆਂ ਦਾ ਸਹਿਯੋਗ ਕਰਨ।ਉਨ੍ਹਾਂ ਕਿਹਾ ਗੜ੍ਹਦੀਵਾਲਾ ਸ਼ਹਿਰ ਨੂੰ ਜਿਲ੍ਹੇ ਵਿੱਚ ਇੱਕ ਨੰਬਰ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਸੀਵਰੇਜ਼ ਬੋਰਡ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਉੱਕਤ  ਇਸ ਕੰਮ ਨੂੰ ਤੇਜ਼ੀ ਨਾਲ ਨਿਪਟਾਇਆ ਜਾਵੇ। ਇਸ ਮੌਕੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਡੀ.ਐਸ.ਪੀ ਡਾ ਰਾਜ ਕੁਮਾਰ ਬਜਾੜ੍ਹ,ਇੰਸਪੈਕਟਰ ਬਲਜੀਤ ਸਿੰਘ ਹੁੰਦਲ, ਐਕਸੀਅਨ ਸੀਵਰੇਜ ਬੋਰਡ ਅਸ਼ੀਸ਼ ਰਾਏ,ਐਸ.ਡੀ.ਓ  ਡੀ.ਕੇ ਭੰਡਾਰੀ, ਐਸ.ਡੀ.ਓ ਸੁਸ਼ੀਲ ਬਾਸਲ,ਜੇਈ ਦੀਪਕ ਪਲਿਆਲ,ਜੇਈ ਰਵਿੰਦਰ ਸਿੰਘ,ਠੇਕੇਦਾਰ ਸੰਜੇ ਸੈਣੀ,ਕਾਂਗਰਸ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਵਾਈਸ ਪ੍ਰਧਾਨ ਐਡਵੋਕੇਟ ਸੰਦੀਪ ਜੈਨ,ਐਕਸੀਅਨ ਪੀ,ਡਬਲਯੂ, ਡੀ ਮਨਜੀਤ ਸਿੰਘ, ਪ੍ਰਵੀਨ ਲਤਾ,ਈ ਓ ਕਮਲਜਿੰਦਰ ਸਿੰਘ, ਕਲਰਕ ਲਖਵਿੰਦਰ ਸਿੰਘ,ਸ਼ਹਿਰੀ ਪ੍ਰਧਾਨ ਸੁਦੇਸ਼ ਕੁਮਾਰ ਟੋਨੀ, ਕੌਂਸਲਰ ਸਰੋਜ ਮਨਹਾਸ, ਕੌਂਸਲਰ ਅਨੁਰਾਧਾ ਸ਼ਰਮਾ, ਕੌਂਸਲਰ ਸੁਨੀਤਾ ਚੌਧਰੀ, ਸੂਬੇਦਾਰ ਰੇਸ਼ਮ ਸਿੰਘ,ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਰਣਜੀਤ ਪੂਰੀ, ਐਕਸੀਅਨ ਜਸਵੰਤ ਸਿੰਘ, ਐਸ, ਡੀ,ਓ ਜੋਗਿੰਦਰ ਸਿੰਘ, ਐਸੀ ਵਿੰਗ ਸ਼ਹਿਰੀ ਪ੍ਰਧਾਨ ਕਰਨੈਲ ਸਿੰਘ ਕਲਸੀ, ਅਜੀਤ ਕੁਮਾਰ ਘੁੱਕਾ, ਇਕਬਾਲ ਸਿੰਘ ਕੋਕਲਾਂ,ਸ਼ਾਮ ਸੁੰਦਰ ਸ਼ਰਮਾ,ਮਾਸਟਰ ਤਰਸੇਮ ਸਿੰਘ ਚੋਟਲਾ,ਸਤਨਾਮ ਸਿੰਘ ਡੱਫਰ,ਸਰਪੰਚ ਕੁਲਵੀਰ ਸਿੰਘ,ਮਾਸਟਰ ਪਰਮਨੰਦ,ਬਲਵੀਰ ਸਿੰਘ ਝਿੱਕਾ ਸਮੇਤ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ ।