ਰਜਿ: ਨੰ: PB/JL-124/2018-20
RNI Regd No. 23/1979

ਰਾਏਪੁਰ ਸਟੇਸਨ ’ਤੇ ਟਰੇਨ ’ਚ ਧਮਾਕਾ, ਸੀ.ਆਰ.ਪੀ.ਐਫ. ਦੇ 6 ਜਵਾਨ ਜ਼ਖ਼ਮੀ
 
BY admin / October 16, 2021
ਰਾਏਪੁਰ, 16 ਅਕਤੂਬਰ, (ਯੂ.ਐਨ.ਆਈ.)- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸਨ ‘ਤੇ ਖੜ੍ਹੀ ਰੇਲ ਗੱਡੀ ਵਿੱਚ ਹੋਏ ਧਮਾਕੇ ਕਾਰਨ ਸੀਆਰਪੀਐਫ ਦੇ 6 ਜਵਾਨ ਜਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਧਮਾਕੇ  ਦਾ ਕਾਰਨ ਸਫਿਟਿੰਗ ਦੌਰਾਨ ਕਾਰਤੂਸ ਦੇ ਡੱਬੇ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਰਾਏਪੁਰ ਪੁਲਿਸ ਨੇ ਚਾਰ ਜਵਾਨਾਂ ਦੇ ਜਖਮੀ ਹੋਣ ਦੀ ਪੁਸਟੀ ਕੀਤੀ ਹੈ। ਜਾਣਕਾਰੀ ਅਨੁਸਾਰ ਸੀਆਰਪੀਐਫ ਦੀ 211ਵੀਂ ਬਟਾਲੀਅਨ ਦੇ ਜਵਾਨ ਵਿਸੇਸ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ। ਟ੍ਰੇਨ ਪਲੇਟਫਾਰਮ ਨੰਬਰ 2 ‘ਤੇ ਖੜ੍ਹੀ ਸੀ ਜਦੋਂ ਇਹ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 6.30 ਵਜੇ ਵਾਪਰੀ ਹੈ। ਸੀਆਰਪੀਐਫ ਨੇ ਕਿਹਾ ਹੈ ਕਿ ਇਹ ਹਾਦਸਾ ਡੈਟੋਨੇਟਰ ਬਾਕਸ ਧਮਾਕੇ  ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਛੇ ਜਵਾਨ ਜਖਮੀ ਹੋ ਗਏ ਹਨ। ਹੌਲਦਾਰ ਵਿਕਾਸ ਚੌਹਾਨ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਖਮੀ ਹੋਏ ਜਵਾਨਾਂ ਵਿੱਚ ਚਵਾਨ ਵਿਕਾਸ ਲਕਸਮਣ, ਰਮੇਸ ਲਾਲ, ਰਵਿੰਦਰ ਕਾਰ, ਸੁਸੀਲ, ਦਿਨੇਸ ਕੁਮਾਰ ਪਾਇਕਰਾ ਸਾਮਲ ਹਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨਿੱਜੀ ਹਸਪਤਾਲ ਪਹੁੰਚ ਗਏ ਹਨ। ਰਾਏਪੁਰ ਪੁਲਿਸ ਦੇ ਅਨੁਸਾਰ ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਲਿਜਾਣ ਲਈ 22 ਕੋਚਾਂ ਦੀ ਇੱਕ ਰੇਲ ਬੁੱਕ ਕੀਤੀ ਗਈ ਸੀ। ਟਰੇਨ ਦੀ ਬੋਗੀ ਨੰਬਰ 9 ਦੇ ਗੇਟ ਦੇ ਕੋਲ ਜਵਾਨ ਦੇ ਹੱਥਾਂ ਤੋਂ ਨਕਲੀ ਕਾਰਤੂਸ ਡੈਟੋਨੇਟਰ ਨਾਲ ਭਰਿਆ ਬੈਗ ਛੱਡਿਆ ਗਿਆ ਸੀ। ਇਸ ਕਾਰਨ ਧਮਾਕਾ ਹੋਇਆ। ਜਿਸ ਜਵਾਨ ਦੇ ਹੱਥ ਵਿੱਚੋਂ ਬੈਗ ਛੱਡਿਆ ਗਿਆ ਸੀ, ਉਹੀ ਜਵਾਨ ਜਅਿਾਦਾ ਜਖਮੀ ਹੈ। ਪੁਲਿਸ ਨੇ ਚਾਰ ਜਵਾਨਾਂ ਦੇ ਜਖਮੀ ਹੋਣ ਦੀ ਪੁਸਟੀ ਕੀਤੀ ਹੈ। ਦੱਸ ਦੇਈਏ ਕਿ ਰੇਲ ਗੱਡੀ ਵਿੱਚ ਹੋਏ ਧਮਾਕੇ ਤੋਂ ਬਾਅਦ ਸਟੇਸਨ ‘ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ ਹੈ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਸ ਧਮਾਕੇ ਦੀ ਲਪੇਟ ਵਿੱਚ ਕਿਸੇ ਨਾਗਰਿਕ ਦੇ ਆਉਣ ਦੀ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।