ਰਜਿ: ਨੰ: PB/JL-124/2018-20
RNI Regd No. 23/1979

ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਪੁਤਲੇ ਫੂਕ ਕੇ ਕੀਤਾ ਪ੍ਰਦਰਸ਼ਨ
 
BY admin / October 16, 2021
ਸੁਲਤਾਨਪੁਰ ਲੋਧੀ, 16 ਅਕੂਤਬਰ, (ਸੰਦੀਪ ਜੋਸ਼ੀ)- ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਸਾਨ ਤੇ ਮਜਦੂਰ ਜਥੇਬੰਦੀਆਂ,ਬਾਰ ਐਸੋਸੀਏਸਨ,ਸਹਿਤ ਸਭਾ, ਪ੍ਰੈੱਸ ਕਲੱਬ ਤੇ ਮੁਲਾਜਮ ਜਥੇਬੰਦੀਆਂ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦਿਨੀਂ ਲਖੀਮਪੁਰ ਖੀਰੀ ਵਾਪਰੀ ਦਰਦਨਾਕ ਘਟਨਾ ਵਿੱਚ ਸਹੀਦ ਹੋਏ ਕਿਸਾਨਾਂ ਨੂੰ ਜਾਣਬੁੱਝ ਕੇ ਮਾਰੇ ਜਾਣ ਦੇ ਵਿਰੋਧ ਵਿੱਚ ਤਲਵੰਡੀ ਚੌਂਕ ਸੁਲਤਾਨਪੁਰ ਲੋਧੀ ਵਿਖੇ ਮੋਦੀ ਅਤੇ ਯੋਗੀ ਦੇ ਪੁਤਲੇ ਸਾੜ ਕੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।ਇਸ ਤੋਂ ਪਹਿਲਾਂ ਸਮੂਹ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਨੇ ਪ੍ਰੈਸ ਕਲੱਬ ਦੇ ਨੇੜੇ ਇਕੱਠੇ ਹੋ ਕੇ ਮੋਦੀ ਅਤੇ ਯੋਗੀ ਦੀਆਂ ਅਰਥੀ ਚੁੱਕ ਕੇ ਨਾਅਰੇਬਾਜੀ ਕਰਦਿਆਂ ਤਲਵੰਡੀ ਚੌਂਕ ਤੱਕ ਰੋਸ ਮਾਰਚ ਕੱਢਿਆ।ਇਸ ਮੌਕੇ ਵੱਖ-ਵੱਖ ਆਗੂਆਂ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਦੋਸੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਟੈਨੀ ਵਿਰੁੱਧ ਸਾਜਸਿ ਰਚਨ ਦਾ ਕੇਸ ਦਰਜ ਕਰਕੇ ਉਸ ਨੂੰ ਤਰੁੰਤ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਬੋਲਦਿਆਂ ਸਯੁੰਕਤ ਕਿਸਾਨ ਮੋਰਚੇ ਦੇ ਆਗੂ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਦੇਸ ਦੇ ਕਿਸਾਨ ਨਿਆਂ ਲੈਣ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨ ਬਣਾਏ ਜਾਣ ਤੱਕ ਸੰਘਰਸ ਜਾਰੀ ਰੱਖਣਗੇ। ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਟਿੱਬਾ, ਧਰਮਿੰਦਰ ਸਿੰਘ, ਪਰਮਜੀਤ ਸਿੰਘ ਬਾਊਪੁਰ, ਐਡਵੋਕੇਟ ਸਤਨਾਮ ਸਿੰਘ ਮੋਮੀ, ਕਾਮਰੇਡ ਬਲਦੇਵ ਸਿੰਘ, ਮਾਸਟਰ ਚਰਨ ਸਿੰਘ, ਸੁਰਜੀਤ ਟਿੱਬਾ ਅਤੇ ਸੁਖਦੇਵ ਸਿੰਘ ਟਿੱਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਕਿਸਾਨੀ ਸੰਘਰਸ ਨੂੰ ਸਾਬੋਤਾਜ ਕਰਨ ਲਈ ਜਿਹੜੀਆਂ ਫਿਰਕੂ ਅਤੇ ਜਾਤੀਵਾਦੀ ਸਾਜਸਿਾਂ ਰਚੀਆਂ ਜਾ ਰਹੀਆਂ ਹਨ, ਦੇਸ ਦੇ ਕਿਸਾਨ ਹਰ ਮੁਹਾਜ ਤੇ ਉਸ ਦਾ ਮੂੰਹ ਤੋੜ ਜਵਾਬ ਦੇਣਗੇ। ਇਸ ਮੌਕੇ ਐਡਵੋਕੇਟ ਸੰਿਗਾਰਾ ਸਿੰਘ, ਐਡਵੋਕੇਟ ਤਰੁਣ ਕੰਬੋਜ, ਮਾਸਟਰ ਦੇਸ ਰਾਜ, ਕਾਮਰੇਡ ਨਰਿੰਦਰ ਸਿੰਘ ਸੋਨੀਆ, ਉਜਾਗਰ ਸਿੰਘ ਸਰਪੰਚ ਭੌਰ,ਸਰਵਨ ਸਿੰਘ ਭੌਰ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਜਸਵੰਤ ਸਿੰਘ ਕਰਮਜੀਤ ਪੁਰ, ਸੁਖਵਿੰਦਰ ਸਿੰਘ ਸਹਿਰੀ, ਕਰਨੈਲ ਸਿੰਘ, ਜਸਵਿੰਦਰ ਸਿੰਘ ਟਿੱਬਾ, ਮਲਕੀਤ ਸਿੰਘ ਮੀਰੇ, ਸਕੱਤਰ ਸਿੰਘ ਹੈਬਤਪੁਰ,ਸੰਤਾ ਸਿੰਘ ਸਿਵ ਦਿਆਲ,ਮਦਨ ਲਾਲ ਕੰਢਾ, ਪਰਮਿੰਦਰ ਸਿੰਘ ਗੁੱਗ,ਬਿਸਨਦਾਸ,ਸਰਾਜ, ਕਾਮਰੇਡ ਸੁਰਜੀਤ ਸਿੰਘ ਠੱਟਾ,ਬਿਕਰਮ ਸਿੰਘ ਭੌਰ,ਡਾ.ਕੇਹਰ ਸਿੰਘ,ਅਮਰੀਕ ਸਿੰਘ ਚੰਦੀ,ਕਰਨੈਲ ਸਿੰਘ ਨੰਬਰਦਾਰ, ਹਰਬੰਸ ਸਿੰਘ ਕੋਟਲਾ, ਰਣਜੀਤ ਸਿੰਘ ਕੋਟਲਾ, ਬਲਬੀਰ ਸਿੰਘ ਸੇਰਪੁਰ, ਜਸਪਾਲ ਸਿੰਘ ਲੱਕੀ, ਐਡਵੋਕੇਟ ਪਰਮਿੰਦਰ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ, ਅਵਤਾਰ ਸਿੰਘ ਵਾਹਿਗੁਰੂ ਆਦਿ ਹਾਜਰ ਸਨ।