ਰਜਿ: ਨੰ: PB/JL-124/2018-20
RNI Regd No. 23/1979

ਰਾਜਨੀਤੀਕ ਤੌਰ ਤੇ ਹਾਸ਼ੀਏ ਵੱਲ  ਧੱਕੇ  ਧੜੱਲੇਦਾਰ ਅਕਾਲੀ ਦਲ ਤੇ ਕਾਂਗਰਸ ਆਗੂ ਜਲਦੀ ਫੜ ਸਕਦੇ ਨੇ ਭਾਜਪਾ ਦਾ ਪੱਲਾ ?
 
BY admin / December 05, 2021
ਮਾਛੀਵਾੜਾ 5 ਦਸੰਬਰ (ਸੁਸ਼ੀਲ ਕੁਮਾਰ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਦੇਖਦਿਆ  ਜਿੱਥੇ ਕੁੱਝ ਦਿਨਾਂ ਬਾਅਦ ਚੋਣ ਜਾਬਤਾ ਲੱਗਣ ਦੀ ਸੰਭਾਵਨਾ ਹੈ ਉੱਥੇ ਏਥੋ ਦੀਆਂ ਵੱਖ-ਵੱਖ  ਪਾਰਟੀਆ ਦੇ ਧੜੱਲੇਦਾਰ ਆਗੂ ਜਿਨ੍ਹਾ ਨੂੰ ਸਬੰਧਤ ਹਾਈਕਮਾਂਡ ਵਲੋਂ ਹਾਸ਼ੀਏ ਵੱਲ ਧੱਕਿਆ ਹੋਇਆ ਹੈ ਤੇ ਉਹ ਹੁਣ ਵਿਧਾਨ ਸਭਾ  ਟਿਕਟ ਨਾ ਮਿਲਣ ਦੀ ਸੂਰਤ ਵਿੱਚ ਭਾਜਪਾ ਦਾ ਪੱਲਾ ਫੜ ਸਕਦੇ ਹਨ ? ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਬਾਦਲ ਦੇ ਵੀ ਵੱਡੇ ਆਗੂ ਜਿਹੜੇ ਕਿ ਟਿਕਟ ਨਾ ਮਿਲਣ ਜਾਂ ਬਸਪਾ ਨਾਲ ਹੋਏ ਸੀਟ ਸਮਝੌਤੇ ਦੀ ਮਾਰ ਹੇਠ ਆ ਕੇ ਹਲਕੇ ਅੰਦਰ ਸਾਲਾ ਦੀ ਮੇਹਨਤ ਦੇ ਬਾਵਜੂਦ  ਚੋਣ ਲੜਨ ਤੋਂ ਵਾਂਝੇ ਕਰ ਦਿੱਤੇ ਗਏ ਉਹ ਵੀ ਜਲਦ ਹੀ ਭਾਜਪਾ ਦੀ ਸ਼ਰਨ ਵਿੱਚ ਜਾਂ ਕੇ ਚੋਣ ਮੈਦਾਨ ਵਿੱਚ ਉੱਥੋ ਹੀ  ਕੁੱਦ ਕੇ ਪਾਰਟੀ ਲਈ ਮੁਸ਼ਕਿਲਾ ਖੜੀਆ ਕਰ  ਸਕਦੇ ਨੇ ਜਿਨ੍ਹਾ ਵਿੱਚ ਵੀ  ਕੁੱਝ ਸਾਬਕਾ ਵਿਧਾਇਕਾ, ਸਾਬਕਾ ਮੰਤਰੀਆ ਦੇ  ਨਾਮ ਆ ਰਹੇ ਨੇ ਇਨ੍ਹਾ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਤੇ ਇੱਕ ਹੋਰ ਸਿਰਕੱਢ ਅਕਾਲੀ ਆਗੂ ਹੈ ਜਿਸਦੇ ਪਰਿਵਾਰ ਨੇ ਕਿ ਪੰਜਾਬ ਦੀਆਂ ਵੱਖ- ਵੱਖ  ਵਿਧਾਨ ਸਭਾ ਤੇ ਲੋਕ ਸਭਾ ਸੀਟਾਂ ਤੋਂ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਪਰ ਉਸ ਪਰਿਵਾਰ ਨੂੰ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ ਚੋਣਾਂ ਵਿੱਚ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਟਿਕਟ ਹੀ ਦੇਣੀ ਜਰੂਰੀ ਨਹੀ ਸਮਝੀ । ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸਬੰਧਤ ਕਰੀਬ ਦੋ ਦਰਜਨ ਮੌਜੂਦਾ ਵਿਧਾਇਕ ਜਿਨ੍ਹਾ ਦੀ ਪਾਰਟੀ ਹਾਈਕਮਾਨ ਵਲੋਂ ਵਿਧਾਇਕੀ ਦੀ ਟਿਕਟ ਕੱਟਣ ਦੀ ਸੰਭਾਵਨਾ ਏ ਉਹ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵਿੱਚ ਸ਼ਾਮਲ ਹੋ ਕੇ ਚੋਣ ਮੈਦਾਨ ਵਿੱਚ ਆ ਸਕਦੇ ਨੇ । ਭਾਜਪਾ ‘ਚ ਸ਼ਾਮਲ ਹੋਣ ਵਾਲਿਆ ਵਿੱਚ  ਦੋਆਬੇ ਨਾਲ ਸਬੰਧਤ ਇੱਕ ਵਿਧਾਇਕ ਜਿਸ ਦੇ ਪਰਿਵਾਰ   ਨੇ ਬੀਤੇ ਦਿਨੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੇ ਮਾਲਵੇ ਦੇ ਕੁੱਝ ਪ੍ਰਮੁੱਖ ਆਗੂਆ ਦੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਸ਼ਰਗੋਸ਼ੀਆ ਹਨ । ਇਸ ਸੰਭਾਵੀ ਉਲਫੇਰ ਵਿੱਚ ਸਭ ਤੋਂ ਵੱਧ ਰਾਜਨੀਤਕ ਨੁਕਸਾਨ ਅਕਾਲੀ ਦਲ ਨੂੰ ਹੋਣ ਦੀ ਗੱਲ ਕਹੀ ਜਾ ਰਹੀ ਏ ਕਿਉਂਕਿ ਇਸ ਦੀ ਹਾਈਕਮਾਨ ਨੇ ਪਾਰਟੀ ਦੇ ਦੋ ਧੜੱਲੇਦਾਰ ਰਾਜਨੀਤਕ ਪਰਿਵਾਰਾਂ ਨੂੰ ਇਸ ਵਾਰ ਕੋਈ  ਟਿਕਟ ਨਹੀ ਦਿੱਤੀ ਤੇ ਉਨ੍ਹਾ ਦੀ ਸੀਟ ਤੋਂ ਬਾਹਰੀ ਉਮੀਦਵਾਰ ਚੋਣ ਮੈਦਾਨ ਵਿੱਚ ਵੀ  ਉਤਾਰ ਦਿੱਤਾ ਜਿਸ ਤੋਂ ਇਸ ਨਰਾਜ਼ ਇਹ ਪਰਿਵਾਰ ਜਲਦ ਹੀ ਭਾਜਪਾ ਵਿੱਚ ਜਾਣਦਾ ਫੈਸਲਾ ਲਵੇਗਾ । ਦੱਸਣਯੋਗ ਹੈ ਕਿ ਇਨ੍ਹਾ ਪਰਿਵਾਰਾਂ ਨਾਲ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਅੰਦਰ ਚੰਗਾ ਵੋਟ ਬੈਂਕ ਵੀ ਜੁੜਿਆ ਹੋਇਆ  ਹੈ ਜਿਹੜਾ ਕਿ ਇਨ੍ਹਾ ਦੇ ਨਾਲ ਹੀ ਭਾਜਪਾ ਦਾ ਹਮਾਇਤੀ ਹੋ ਕੇ ਪਾਰਟੀ ਉਮੀਦਵਾਰਾਂ ਦੇ ਵਿਰੁੱਧ ਭੁਗਤ ਸਕਦਾ ਏ? ਮੌਜੂਦਾ ਪੰਜਾਬ ਦੀ ਰਾਜਨੀਤਕ ਸਥਿਤੀ ਨੂੰ ਦੇਖਦਿਆ ਭਾਂਵੇ ਪੰਜਾਬ ਵਾਸੀ ਕਿਸਾਨ ਸੰਘਰਸ਼ ਕਾਰਨ ਭਾਜਪਾ ਨੂੰ ਬੇਵਿਸ਼ਵਾਸੀ ਦੀ ਨਿਗ੍ਹਾ ਨਾਲ ਦੇਖ ਰਹੇ ਨੇ ਪਰ ਫਿਰ ਵੱਖ-ਵੱਖ ਪਾਰਟੀਆ ਦੇ ਆਗੂਆ ਦੇ ਉਸ ਵਿੱਚ ਸ਼ਾਮਲ ਹੋਣਾ ਉਨ੍ਹਾ ਦੀ  ਸਮਝ ਤੋਂ ਪਰੇ ਦੀ ਗੱਲ ਹੀ ਕਹੀ ਜਾਂ ਸਕਦੀ ਹੈ ?