ਰਜਿ: ਨੰ: PB/JL-124/2018-20
RNI Regd No. 23/1979

ਬਠਿੰਡਾ ਵਿਚ ਸਰੋਂ ਦਾ ਸਾਗ ਖਾਣ ਨਾਲ ਪਤੀ-ਪਤਨੀ ਦੀ ਮੌਤ, ਬੇਟੇ ਦੀ ਹਲਾਤ ਗੰਭੀਰ
 
BY admin / December 05, 2021
ਬਠਿੰਡਾ, 5 ਦਸੰਬਰ, (ਯੂ.ਐਨ.ਆਈ.)- ਬਠਿੰਡਾ ਜਿਲ੍ਹੇ ਦੇ ਪਿੰਡ ਚਨਾਰਥਲ ਵਿਖੇ ਸ਼ਨੀਵਾਰ ਰਾਤ ਨੂੰ ਸਰੋਂ ਦੇ ਸਾਗ ਨਾਲ ਰੋਟੀ ਖਾਣ ਤੋਂ ਬਾਅਦ ਪਤੀ ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਉਨ੍ਹਾਂ ਦੇ ਲੜਕਾ ਹਰਪ੍ਰੀਤ ਸਿੰਘ 20 ਜੋ ਕਿ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।ਮਿ੍ਰਤਕਾਂ ਦੀ ਪਹਿਚਾਣ ਸੁਰਜੀਤ ਸਿੰਘ 53, ਚਰਨਜੀਤ ਕੋਰ 51 ਦੇ ਤੋਰ ਤੇ ਹੋਈ ਹੈ। ਐਤਵਾਰ ਨੂੰ ਸਿਵਲ ਹਸਪਤਾਲ ਵਿਖੇ ਪਹੁੰਚੇ ਮਿ੍ਰਤਕ ਪਤੀ ਪਤਨੀ ਦੇ ਦਾਦਾ ਲੀਲਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸ ਦੇ ਲੜਕੇ ਸੁਰਜੀਤ ਤੇ ਬਹੁ ਚਰਨਜੀਤ ਕੋਰ ਤੇ ਪੋਤੇ ਹਰਪ੍ਰੀਤ ਸਿੰਘ ਨੇ ਸਰੋਂ ਦੇ ਸਾਗ ਨਾਲ ਰੋਟੀ ਖਾਧੀ ਸੀ। ਇਸ ਤੋਂ ਬਾਅਦ ਤਿੰਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਪਿੰਡ ਦੇ ਲੌਕ ਤਿੰਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੌੜ ਮੰਡੀ ਦੇ ਸਿਵਲ ਹਸਪਤਾਲ ਵਿਖੇ ਲੈ ਗਏ।ਜਿੱਥੇ ਸੁਰਜੀਤ ਸਿੰਘ ਤੇ ਚਰਨਜੀਤ ਕੋਰ ਦੀ ਮੌਤ ਹੋ ਗਈ।ਜਦਕਿ ਉਨ੍ਹਾਂ ਦਾ ਲੜਕਾ ਹਰਪ੍ਰੀਤ ਸਿੰਘ ਮੋੜ ਹਸਪਤਾਲ ਵਿਖੇ ਵੈਂਟੀਲੇਟਰ ਤੇ ਹੈ।ਜੋ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਹੁਣ ਤੱਕ ਸਾਗ ਵਿੱਚ ਕੋਈ ਜ਼ਹਿਰ ਕਿਵੇਂ ਆਈ , ਕਿਸੇ ਨੇ ਜ਼ਹਿਰ ਮਿਲਿਆ ਜਾ ਫਿਰ ਸਾਗ ਤੇ ਕਿਸੇ ਨੇ ਸਪਰੇ ਕੀਤੀ ਹੋਈ ਸੀ  ਅਜੇ ਤੱਕ ਵਜ੍ਹਾ ਸਾਫ ਨਹੀਂ ਲੀਲਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੋਰ ਤੇ ਸਹਾਇਤਾ ਕੀਤੀ ਜਾਵੇ। ਥਾਣਾ ਕੋਟਫੱਤਾ ਦੇ ਸਬ ਇੰਸਪੈਕਟਰ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਮਿ੍ਰਤਕ ਪਤੀ ਪਤਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਂ ਦਿੱਤਾ ਗਿਆ।ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਦੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।