ਰਜਿ: ਨੰ: PB/JL-124/2018-20
RNI Regd No. 23/1979

ਅਵੰਤੀਪੋਰਾ ’ਚ ਰੇਲ ਕਰਮਚਾਰੀ ’ਤੇ ਹਮਲਾ; ਬਡਗਾਮ ’ਚ ਲਸ਼ਕਰ ਅੱਤਵਾਦੀ ਗਿ੍ਰਫ਼ਤਾਰ 
 
BY admin / December 05, 2021
ਸ਼੍ਰੀਨਗਰ, 5 ਦਸੰਬਰ, (ਯੂ.ਐਨ.ਆਈ.)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜਲਿੇ ਦੇ ਅਵੰਤੀਪੋਰਾ ਇਲਾਕੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਰੇਲਵੇ ਦੇ ਪੁਲਸ ਕਰਮਚਾਰੀ ’ਤੇ ਹਮਲਾ ਕਰ ਦਿੱਤਾ। ਸੂਤਰਾਂ ਅਨੁਸਾਰ ਅਵੰਤੀਪੋਰਾ ’ਚ ਅੱਤਵਾਦੀਆਂ ਨੇ ਇਕ ਵਿਅਕਤੀ ’ਤੇ ਗੋਲੀਆਂ ਚਲਾਈਆਂ ਪਰ ਰੇਲਵੇ ਪੁਲਸ ਦਾ ਉਕਤ ਮੁਲਾਜਮ ਵਾਲ-ਵਾਲ ਬਚ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਪੁਲਸ ਮੁਲਾਜਮ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਅੱਤਵਾਦੀ ਡੋਗਰੀਪੋਰਾ ਵੱਲ ਚਲੇ ਗਏ। ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਓਧਰ ਕਸ਼ਮੀਰ ਦੇ ਬਡਗਾਮ ਜਲਿੇ ’ਚ ਫੌਜ, ਸੀ.ਆਰ.ਪੀ.ਐੱਫ. ਤੇ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਗਿ੍ਰਫਤਾਰ ਕੀਤਾ ਹੈ। ਫੜੇ ਗਏ ਅੱਤਵਾਦੀ ਤੋਂ ਪੁਲਸ ਤੇ ਹੋਰ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ, ਜਿਸ ’ਚ ਏਜੰਸੀਆਂ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਨੂੰ ਫੜਣ ਲਈ ਪੁਲਸ ਕਈ ਦਿਨਾਂ ਤੋਂ ਲੱਗੀ ਹੋਈ ਸੀ। ਸ਼ਨੀਵਾਰ ਨੂੰ ਉਸ ਦੇ ਖੇਤਰ ’ਚ ਹੋਣ ਦੀ ਪੱਕੀ ਸੂਚਨਾ ਤੋਂ ਬਾਅਦ ਫੌਜ, ਸੀ.ਆਰ.ਪੀ.ਐੱਫ. ਤੇ ਪੁਲਸ ਨੇ ਸਾਂਝੀ ਮੁਹਿੰਮ ਚਲਾ ਕੇ ਉਸ ਨੂੰ ਗਿ੍ਰਫਤਾਰ ਕਰ ਲਿਆ। ਉਸ ਦੀ ਪਛਾਣ ਹਾਮਿਦ ਨਾਥ ਨਿਵਾਸੀ ਪੇਠ ਜੰਨਿਗਮ ਦੇ ਰੂਪ ’ਚ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਉਹ ਲਸ਼ਕਰ ਕਮਾਂਡਰ ਮੁਹੰਮਦ ਯੂਸੁਫ ਕਾਂਟਰੂ ਦਾ ਨੇੜਲਾ ਸਾਥੀ ਹੈ।