ਰਜਿ: ਨੰ: PB/JL-124/2018-20
RNI Regd No. 23/1979

ਅਸੀਂ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ, ਹੁਣ 6 ਦਸੰਬਰ ਨੂੰ ਬਿੱਲ ਸੰਸਦ ’ਚ ਆ ਰਿਹੈ: ਟਿਕੈਤ

BY admin / December 05, 2021
ਨਵੀਂ ਦਿੱਲੀ, 5 ਦਸੰਬਰ, (ਯੂ.ਐਨ.ਆਈ.)- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਅੰਦੋਲਨ ਦੀ ਸੁਰੂਆਤ ਵਿੱਚ ਹੀ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ। ਨਤੀਜਾ ਵੇਖੋ, 6 ਦਸੰਬਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਸੰਸਦ ਵਿੱਚ ਪੇਸ ਹੋਣ ਜਾ ਰਿਹਾ ਹੈ। ਨਿੱਜੀਕਰਨ ਵਿਰੁੱਧ ਦੇਸ ਭਰ ਵਿੱਚ ਇੱਕ ਸਾਂਝੀ ਲਹਿਰ ਦੀ ਲੋੜ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਉਤੇ ਖੇਤੀ ਕਾਨੂੰਨ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ। ਇਸ ਦੌਰਾਨ ਨਿੱਜੀਕਰਨ ਦਾ ਮੁੱਦਾ ਹਮੇਸ਼ਾ ਉਭਰਦਾ ਰਿਹਾ ਹੈ। ਤੇ ਇਸ ਵਿਰੁੱਧ ਵੀ ਲਹਿਰ ਖੜ੍ਹੀ ਕਰਨ ਦੀ ਗੱਲ ਉਤੇ ਜੋਰ ਦਿੱਤਾ ਜਾਂਦਾ ਰਿਹਾ ਹੈ। ਹੁਣ ਜਦੋਂ ਸਰਕਾਰ ਖੇਤੀ ਕਾਨੂੰਨ ਲਾਗੂ ਕਰਨ ਤੋਂ ਪਿੱਛੇ ਹਟ ਗਈ ਹੈ ਤੇ ਕਾਨੂੰਨਾਂ ਨੂੰ ਵਾਪਸ ਵੀ ਲੈ ਲਿਆ ਹੈ ਤਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਅੰਦੋਲਨ ਦੀ ਸੁਰੂਆਤ ਵਿੱਚ ਹੀ ਖਬਰਦਾਰ ਕੀਤਾ ਸੀ ਕਿ ਅਗਲਾ ਨੰਬਰ ਬੈਂਕਾਂ ਦਾ ਹੋਵੇਗਾ। ਹੁਣ 6 ਦਸੰਬਰ ਨੂੰ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਦਾ ਬਿੱਲ ਸੰਸਦ ਵਿੱਚ ਪੇਸ ਹੋਣ ਜਾ ਰਿਹਾ ਹੈ। ਇਸ ਵਿਰੁੱਧ ਦੇਸ ਭਰ ਵਿੱਚ ਇੱਕ ਸਾਂਝੀ ਲਹਿਰ ਦੀ ਲੋੜ ਹੈ।