ਰਜਿ: ਨੰ: PB/JL-124/2018-20
RNI Regd No. 23/1979

ਕਾਂਗਰਸੀ  ਵਰਕਰਾਂ  ਨੇ  ਆਬਜ਼ਰਵਰ  ਹਰਸ਼ਵਰਧਨ   ਅਤੇ ਹਰਪ੍ਰੀਤ ਸਿੰਘ  ਚੀਮਾ ਦੇ ਸਾਹਮਣੇ  ਗੁਰਸ਼ਰਨ  ਕੌਰ  ਰੰਧਾਵਾ ਦੇ ਹੱਕ  ’ਚ  ਚੀਕ-  ਚੀਕ  ਕੇ  ਲਾਈ  ਗੁਹਾਰ
 
BY admin / December 06, 2021
]ਕਿਹਾ  ਕਿ  ਗੁਰਸ਼ਰਨ ਕੌਰ  ਰੰਧਾਵਾ  ਨੰੂ  ਟਿਕਟ  ਨਾ  ਮਿਲੀ  ਤਾਂ  ਕਾਂਗਰਸ ਪਾਰਟੀ   ਤੋਂ  ਔਰਤਾਂ  ਬੇਮੁੱਖ  ਹੋ  ਜਾਣਗੀਆਂ 
ਸਮਾਣਾ  , 6  ਦਸੰਬਰ  ( ਮਨੋਜ ਛਾਬੜਾ )  ਸਮਾਣਾ  ਹਲਕੇ  ਦੀ   ਵਿਧਾਨ  ਸਭਾ  ਸੀਟ  ਤੋਂ  30  ਸਾਲਾਂ  ਤੋਂ  ਇਕ  ਔਰਤ  ਸਮਾਣਾ  ਹੀ  ਨਹੀ ਬਲਕਿ  ਸਮੁੱਚੇ  ਜ਼ਿਲਾਂ  ਪਟਿਆਲਾ  ’ਚ   ਕਾਂਗਰਸ   ਪਾਰਟੀ   ਅਤੇ  ਕਾਂਗਰਸੀ   ਵਰਕਰਾਂ   ਲਈ ਆਪਣੇ  ਤਨ- ਮਨ- ਧਨ   ਨਾਲ  ਹੀ  ਨਹੀ  ਬਲਕਿ  ਵਰਦੀਆਂ  ਇੱਟਾਂ  ਰੋੜਿਆਂ  ਵਿੱਚ   ਅਤੇ  ਅਕਾਲੀ  ਸਰਕਾਰ  ਦੇ  ਪਿਛਲੇ 10  ਸਾਲਾਂ  ਦੇ  ਸਮੇਂ   ਗੁੰਡਾ  ਰਾਜ  ਤੋਂ  ਕਾਂਗਰਸੀ  ਵਰਕਰਾਂ  ਲਈ  ਲੜਾਈ  ਲੜਦੀ  ਆ ਰਹੀ  ਹੈ ।  ਕਾਂਗਰਸ  ਪਾਰਟੀ   ਨੰੂ  ਗੁਰਸ਼ਰਨ ਕੌਰ  ਰੰਧਾਵਾ   ਦੀਆਂ  ਕੁਰਬਾਨੀਆਂ  ਨੰੂ ਨਹੀ  ਭੁੱਲਣਾ  ਚਾਹੀਦਾ ।   ਉਨਾਂ   ਕਿਹਾ  ਕਿ   ਸਮੁੱਚਾ  ਰੰਧਾਵਾ  ਪਰਿਵਾਰ   ਕੋਰੋਨਾ  ਵਰਗੀ  ਮਹਾਮਾਰੀ  ਦੇ   ਬੁਰੇ  ਦੌਰ  ’ਚ  ਵੀ  ਹਲਕੇ   ਜ਼ਿਲਾਂ  ਪਟਿਆਲਾ  ਦੀ  ਲੋਕਾਂ   ਦੀ  ਸੇਵਾ  ਕਰਦਾ   ਰਿਹਾ ।  ਵਰਕਰਾਂ   ਨੇ  ਕਿਹਾ  ਕਿ  ਰੰਧਾਵਾ  ਪਰਿਵਾਰ  ਨੇ  ਅਕਾਲੀ -ਸਰਕਾਰ  ਸਮੇਂ  ਨਗਰ  ਕੌਂਸਲ  ਅਤੇ  ਪੰਚਾਇਤੀ  ਚੋਣਾਂ  ਵਿੱਚ  ਖੁਦ  ਅੱਗੇ  ਹੋ  ਕੇ  ਕਾਂਗਰਸੀ  ਉਮੀਦਵਾਰ  ਦੀ   ਲੜਾਈ  ਲੜੀ  ਤੇ   ਆਪਣੀ  ਜਾਨ  ਦੀ   ਪ੍ਰਵਾਹ  ਕੀਤੇ  ਬਿਨਾਂ  ਅਕਾਲੀ  ਦਲ  ਦੀ  ਹਰ  ਵਿਧੀਕੀ  ਦਾ  ਮੰੂਹ - ਤੋੜ  ਜਵਾਬ  ਦੇਣ  ਦੀ  ਕੋਸ਼ਿਸ਼  ਕੀਤੀ ।   ਉਨਾਂ   ਕਿਹਾ   ਕਿ   ਇਕ  ਪਾਸੇ   ਸੋਨੀਆ  ਗਾਂਧੀ,  ਪਿ੍ਰਯੰਕਾ  ਗਾਂਧੀ  ਔਰਤਾਂ  ਨੰੂ  ਆਪਣੇ  ਹੱਕ   ਲਈ  ਲੜਨ  ਦੀ  ਨਸੀਅਤ   ਦਿੰਦੇ  ਹਨ  ਪਰ  ਦੂਜੇ  ਪਾਸੇ  ਜ਼ਿਲਾਂ  ਪਟਿਆਲਾ  ਦੀ  ਗੁਰਸ਼ਰਨ  ਕੌਰ   ਰੰਧਾਵਾ  ਦਾ  ਹੱਕ  ਖੁਦ  ਕਾਂਗਰਸ  ਪਾਰਟੀ  ਹੀ  ਮਾਰਦੀ  ਰਹੀ  ਹੈ ।    ਇਸ  ਵਾਰ  ਗੁਰਸ਼ਰਨ ਕੌਰ  ਰੰਧਾਵਾ  ਨੰੂ  ਟਿਕਟ  ਨਾ  ਮਿਲੀ  ਤਾਂ  ਔਰਤਾਂ  ਕਾਂਗਰਸ  ਪਾਰਟੀ  ਪ੍ਰਤੀ  ਨਿਰਾਸ਼  ਹੋ  ਕੇ   ਬੇਮੁੱਖ  ਹੋ  ਜਾਣਗੀਆਂ ।      ਕਾਂਗਰਸੀ  ਵਰਕਰਾਂ  ਨੇ  ਅੱਗੇ  ਕਿਹਾ  ਕਿ  ਵਿਧਾਇਕ  ਰਾਜਿੰਦਰ  ਸਿੰਘ  ਨੰੂ ਆਪਣੇ  ਜੱਦੀ   ਹਲਕੇ  ਸਨੌਰ   ਵਿੱਚ  ਹੀ ਜਾਣਾ  ਚਾਹੀਦਾ  ਹੈ । 
ਗੁਰਸ਼ਰਨ  ਕੌਰ  ਰੰਧਾਵਾ  ਜੋ  ਜੱਟ- ਸਿੱਖ  ਪਰਵਿਾਰ  ਨਾਲ  ਸਬੰਧਤ  ਔਰਤ  ਹੈ  ਅਤੇ  ਸਾਰੇ  ਵਰਗਾਂ  ਨੰੂ  ਨਾਲ  ਲੈ  ਕੇ  ਚੱਲਦੀ  ਹੈ  ਨੰੂ  ਟਿਕਟ   ਮਿਲਣ  ਤੇ  ਜਿੱਥੇ  ਹਰ  ਵਰਗ  ਵਿੱਚ  ਖੁਸ਼ੀ  ਹੋਵੇਗੀ  ਉਥੇ ਹੀ ਜ਼ਿਲਾਂ ਪਟਿਆਲਾ  ਜੱਟ- ਸਿੱਖ   ਅਤੇ   ਔਰਤਾਂ  ਦੀ  ਨਿਰਾਸ਼ਾ  ਵੀ  ਦੂਰ  ਹੋਵੇਗੀ ।   ਇਸ  ਮੌਕੇ  ਹਲਕਾ  ਸਮਾਣਾ ਦੇ  ਯੂਥ  ਪ੍ਰਧਾਨ  ਮਨੰੂ ਸ਼ਰਮਾ, ਐਂਟੀ  ਡਰੱਗਸ  ਐਂਡ  ਸ਼ੋਸਲ  ਵੈਲਫੇਅਰ  ਔਰਗਨਾਈਜੇਸ਼ਨ  ਪੰਜਾਬ  ਦੇ ਚੇਅਰਮੈਨ  ਸੰਜੀਵ ਗਰਗ ,  ਮੈਂਬਰ  ਜ਼ਿਲਾਂ   ਸ਼ਿਕਾਇਤ  ਨਿਵਾਰਨ  ਕਮੇਟੀ  ਗੋਪਾਲ  ਿਸ਼ਨ  ਗਰਗ,  ਕੌਂਸਲਰ  ਪ੍ਰਦੀਪ  ਸ਼ਰਮਾ,  ਸੰਦੀਪ ਕਕਰਾਲਾ ,  ਆੜਤੀ  ਐਸੋਸੀਏਸ਼ਨ  ਸਮਾਣਾ  ਦੇ ਸਾਬਕਾ  ਪ੍ਰਧਾਨ ਤਰਸੇਮ  ਗੋਇਲ, ਸੀਨੀਅਰ  ਕਾਂਗਰਸੀ  ਲੀਡਰ  ਮਹਿੰਦਰ  ਚਾਵਲਾ ,  ਦੀਪੂ  ਭੰਡਾਰੀ,   ਹਰਜੀਤ ਸਿੰਘ ਕਾਕਾ, ਜ਼ਿਲਾਂ  ਪਰਿਸ਼ਦ  ਸਾਬਕਾ   ਮੈਂਬਰ  ਜਗਵਿੰਦਰ  ਸਿੰਘ  ਢਿੱਲੋਂ,  ਬਲਬੀਰ  ਸਿੰਘ   ਕੀੜਾ,  ਪ੍ਰਭਜੋਤ  ਭਿੰਡਰ , ਰਵੀ ਰੰਧਾਵਾ,  ਗੁਰਪ੍ਰੀਤ  ਸਿੰਘ  ਬੈਦਵਾਣ,  ਮਹਿਲਾ  ਆਗੂ  ਰਿੰਪੀ  ਮੇਨਕਾ, ਪ੍ਰਧਾਨ  ਬਲਾਕ  ਮਹਿਲਾ ਕਾਂਗਰਸ  ਪਸਿਆਣਾ  ਅਤੇ  ਬਲਾਕ  ਸਮੰਤੀ  ਮੈਂਬਰ   ਮਨਦੀਪ  ਕੌਰ   ਚੌਹਾਨ ,  ਆਂਗਣਵਾੜੀ  ਯੂਨੀਅਨ  ਪਟਿਆਲਾ  ਪ੍ਰਧਾਨ  ਮਹਿਲਾ  ਕਾਂਗਰਸੀ  ਅਵਤਾਰ  ਕੌਰ  ਸੂਲਰ, ਕੌਂਸਲਰ ਸੰਜੇ ਮੰਤਰੀ  ਅਤੇ ਕੌਂਸਲਰ  ਸੁਖਬੀਰ  ਸਿੰਘ  ਸੰਧੂ  ਆਦਿ  ਵੀ ਹਾਜ਼ਰ ਸਨ ।