ਰਜਿ: ਨੰ: PB/JL-124/2018-20
RNI Regd No. 23/1979

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੈਟਰੋ ਰੋਡ ਜਮਾਲਪੁਰ ਤੋਂ ਨਗਰ-ਕੀਰਤਨ ਸਜਾਇਆ ਗਿਆ
 
BY admin / December 06, 2021
ਲੁਧਿਆਣਾ, 6 ਦਸੰਬਰ, (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਤਸ਼ਾਹੀ ਨੌਵੀਂ, ਗੁਰੂ ਤੇਗ਼ ਬਹਾਦਰ ਕਲੋਨੀ, ਐਮ.ਆਈ.ਜੀ., ਮੈਟਰੋ ਰੋਡ ਜਮਾਲਪੁਰ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ-ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਅਰਬਨ ਐਸਟੇਟ, ਜੀਵਨ ਨਗਰ ਰੋਡ, ਮੈਟਰੋ ਰੋਡ, ਲਵਲੀ ਸਵੀਟਸ, ਸ਼੍ਰੀ ਗੁਰੂ ਤੇਗ਼ ਬਹਾਦਰ ਕਲੋਨੀ, ਐਮ.ਆਈ.ਜੀ ਫਲੈਟਸ, ਗੁਰਦੁਆਰਾ ਕੁਟੀਆ ਸਾਹਿਬ, ਗੁਰਦੁਆਰਾ ਭਗਤ ਰਵਿਦਾਸ ਜੀ, ਜਮਾਲਪੁਰ  ਚੌਂਕ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਸਮਾਪਤ ਹੋਇਆ। ਨਗਰ-ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ (ਚਵਰ) ਕਰਨ ਦੀ ਸੇਵਾ ਭਾਈ ਜਗਤਾਰ ਸਿੰਘ ਜੀ ਹੈੱਡਗ੍ਰੰਥੀ ਕਰ ਰਹੇ ਸਨ। ਨਗਰ ਕੀਰਤਨ ਦੇ ਰਸਤੇ ਨੂੰ ਸਵਾਗਤੀ ਗੇਟਾਂ ਨਾਲ ਸਜਾਇਆ ਹੋਇਆ ਸੀ। ਨਗਰ-ਕੀਰਤਨ ਵਿੱਚ ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਐਮ.ਆਈ.ਜੀ ਨੇ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਚਾਹ, ਬਿਸਕੁਟ, ਮਠਿਆਈ, ਪਕੌੜਿਆਂ ਨਾਲ ਸੇਵਾ ਕੀਤੀ ਗਈ। ਨਗਰ-ਕੀਰਤਨ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਸ਼ਾਮਲ ਸਨ। ਸ੍ਰ: ਅਮਰਜੀਤ ਸਿੰਘ ਮੁੱਖ ਸੇਵਾਦਾਰ, ਸ੍ਰ: ਗੁਰਮੀਤ ਸਿੰਘ, ਸ੍ਰ: ਜਸਵੀਰ ਸਿੰਘ ਨੇ ਨਗਰ-ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।