ਰਜਿ: ਨੰ: PB/JL-124/2018-20
RNI Regd No. 23/1979

ਸ਼ੀਤਲਾ ਮਾਤਾ ਮੰਦਿਰ ਦੇ ਨਵ-ਨਿਰਮਾਣ ਲਈ ਦੇਣਗੇ ਇਯਾਲੀ 51000]
 
BY admin / December 06, 2021
ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨ- ਸ਼ਿਆਮ ਸਖੀ ਤੇ ਗੌਰੀ ਸ਼ਾਕਸ਼ੀ ਨੇ ਕੀਤਾ ਗੁਨਗਾਨ
ਮੁੱਲਾਂਪੁਰ ਦਾਖਾ, 6 ਦਸੰਬਰ (ਸਨੀ ਸੇਠੀ/ ਪ੍ਰਸ਼ਾਂਤ ਕਾਲੀਆ)- ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਮੰਡੀ ਮੁੱਲਾਂਪੁਰ ਵੱਲੋਂ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਦਾ ਨਵ-ਨਿਰਮਾਣ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਮਾਤਾ ਦੀ ਚੌਂਕੀ ਕਰਵਾਈ ਗਈ ਜਿਸ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਉਚੇਚੇ ਤੌਰ ’ਤੇ ਪੁੱਜੇ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਜਗਤ ਦੀ ਜਨਨੀ ਹੈ ਅਤੇ ਸਾਨੂੰ ਹਰ ਕਾਰਜ ਮਾਂ ਦਾ ਆਸ਼ੀਰਵਾਦ ਲੈ ਕੇ ਕਰਨਾ ਚਾਹੀਦਾ ਹੈ। ਮਾਂ ਹੀ ਹੈ ਜਿਸ ਦਾ ਕਰਜ ਕੋਈ ਇਨਸਾਨ ਨਹੀ ਚੁੱਕਾ ਸਕਦਾ। ਸਾਨੂੰ ਸਾਰਿਆਂ ਨੂੰ ਮਾਂ ਦੀਆਂ ਸਿੱਖਿਆਵਾਂ ’ਤੇ ਚੱਲਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਉਹਨਾਂ ਆਪਣੀ ਨੇਕ ਕਮਾਈ ਵਿਚੋਂ 51000 ਹਜਾਰ ਰੁਪਏ ਦੀ ਸਹਾਇਤਾ ਮੰਦਿਰ ਦੇ ਨਿਰਮਾਣ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਰਾਕੇਸ਼ ਸਿੰਗਲਾ, ਸੰਜੀਵ ਢੰਡ ਅਤੇ ਰਾਮੇਸ਼ ਮੋਹੀ ਆਦਿ ਨੇ ਵਿਧਾਇਕ ਇਆਲੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨਾਲ ਸੰਜੂ ਅਗਰਵਾਲ, ਜਸਕਰਨ ਦਿਓਲ, ਵਿਜੇ ਚੌਧਰੀ, ਜੈ ਕਿ੍ਰਸ਼ਨ ਭੂਸ਼ਨ, ਕੁਲਦੀਪ ਈਸੇਵਾਲ, ਟੀਟੂ ਬਾਣੀਆ ਆਦਿ ਹਾਜਰ ਸਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਮਾਤਾ ਦੀ ਚੌਂਕੀ ਵਿਚ ਸ਼ਿਆਮ ਸਖੀ ਅਤੇ ਗੌਰੀ ਸਾਕਸ਼ੀ ਨੇ ਮਹਾਂਮਾਈ ਦੀਆਂ ਭੇਟਾਂ ਦਾ ਗੁਨਗਾਨ ਕਰਕੇ ਭਗਤਾਂ ਨੂੰ ਝੂਮਣ ਲਗਾਇਆ। ਇਸ ਮੌਕੇ ਮਹਿਲਾ ਮੰਡਲ ਰਾਧਾ ਕਾਂਸਲ, ਸੰਦੀਪ ਸ਼ਰਮਾ, ਰੀਤੂ ਅਤੇ ਨੀਤੈ ਧੂੜੀਆ, ਰੇਣੂ ਗੋਇਲ, ਸੰਤੋਸ਼ ਕਾਂਸਲ, ਸੁਰੇਸ਼ ਆਦਿ ਹਾਜਰ ਸਨ, ਨੇ ਵੀ ਮੰਦਿਰ ਦੇ ਨਿਰਮਾਣ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਐਲਾਨ ਕੀਤਾ।