ਰਜਿ: ਨੰ: PB/JL-124/2018-20
RNI Regd No. 23/1979

18 ਵੀਂ ਸਦੀ ਦੀਆਂ ਮਿਸਲਾਂ ਵਾਂਗ ਪੰਜਾਬ ਹਿਤੈਸੀ ਇਕਠੇ ਹੋਣ - ਬਲਵਿੰਦਰ ਸਿੰਘ 
 
BY admin / December 06, 2021
 ਐਸ ਏ ਐਸ ਨਗਰ, 6 ਦਸੰਬਰ -(ਗੁਰਵਿੰਦਰ ਸਿੰਘ ਮੋਹਾਲੀ)-ਲੋਕ ਅਧਿਕਾਰ ਲਹਿਰ ਆਉਂਦੇ ਦਿਨਾਂ ਵਿੱਚ “ ਪੰਜਾਬ ਮੁਕਤੀ ਮੋਰਚਾ “ ਦੇ ਬੈਨਰ ਹੇਠ ਜੁੜ ਰਹੀਆਂ ਧਿਰਾਂ ਨਾਲ ਕੰਮ ਕਰੇਗੀ। ਇਕਠੇ  ਕੰਮ ਕਰਨ ਦਾ ਅਹਿਦ ਕਰਨ ਤੋਂ ਪਹਿਲਾਂ 2 ਪਹਿਲੂ ਤਹਿ ਹੋਏ ਹਨ । ਜਿਸ ਉੱਤੇ ਸਾਰੇ ਦਲ ਅਤੇ ਪੰਜਾਬ ਮੁਕਤੀ ਮੋਰਚਾ ਕਾਇਮ ਰਹਿਣਗੇ । ਏਹ ਵਿਚਾਰ ਲੋਕ ਅਧਿਕਾਰ ਲਹਿਰ ਦੇ ਆਗੂ ਨੇਤਾ ਬਲਵਿੰਦਰ ਸਿੰਘ ਨੇ ਮੁਹਾਲੀ ਸਥਿਤ ਸਿਲਵੀ ਪਾਰਕ ਵਿੱਚ ਸਾਂਝਾ ਕਿਤੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਅਧਿਕਾਰ ਲਹਿਰ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਅਧਿਕਾਰ ਲਹਿਰ ਦਾ ਮੁੱਖ ਉਦੇਸ ਸਰਕਾਰ ਬਣਾਉਣ ਲਈ ਨਹੀਂ ਬਲਕਿ ਭਿ੍ਰਸਟ ਰਾਜਨੀਤਕ ਵਰਤਾਰਾ ਬਦਲਣ ਅਤੇ  ਲੋਕ ਪੱਖੀ ਕਾਰਜਾਂ ਨੂੰ ਭੂਮਿਕਾ/ਹਾਸੀਆ ਦੇਣਾ ਹੈ, ਜਿਸਨੂੰ  ਤਿਆਰ ਕਰਨ ਲਈ ਫਕਿਰਮੰਦ ਮਾਹਿਰ ਲੱਗੇ ਹੋਏ ਹਨ  ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਕਾਂ ਅਧਿਕਾਰ ਪਾਰਟੀ ਅਤੇ ਪੰਜਾਬ ਮੁਕਤੀ ਮੋਰਚਾ, ਕਿਸੇ ਵੀ ਸਥਾਪਿਤੀ ਅਰਥਾਤ ਲੁੱਟ ਦੇ ਹਿੱਸੇਦਾਰ ਰਹਿ ਚੁੱਕੀ ਪਾਰਟੀ ਜਾਂ ਵਿਅਕਤੀ ਨਾਲ ਸਹਿਯੋਗ ਨਹੀਂ ਕੀਤਾ ਜਾਵੇਗਾ। ਬਾਕੀ ਲੋਕਤੰਤਰਿਕ ਤਰੀਕੇ ਨਾਲ ਜਿਹੜੀ ਧਿਰ ਦਾ ਉਹ ਵਿਅਕਤੀ ਹਰਮਨਪਿਆਰਾ ,ਸੂਝਵਾਨ ਤੇ ਇਮਾਨਦਾਰ  ਉਮੀਦਵਾਰ ਖੜਾ ਕੀਤਾ ਜਾਵੇਗਾ ਜਿਹੜਾ “ ਲੋਟੂ ਪਾਰਟੀਆਂ “ ਦੇ ਉਮੀਦਵਾਰਾਂ ਨਾਲ ਭਿੜ ਸਕੇ।  ਫਬਾਕੀ ਪੰਜਾਬ ਮੁਕਤੀ ਮੋਰਚੇ  ਵਿਚ ਵਪਾਰੀ ਅਤੇ ਸਨਅਤਕਾਰਾਂ , ਉਦਮੀਆਂ ਦੀ ਵੱਡੀ ਮਿਸਲ ਸਾਮਿਲ ਹੈ । ਉਥੇ ਹੀ ਬਾਬੂ ਕਾਂਸੀ ਰਾਮ ਦੀ ਸੋਚ ਨੂੰ ਸੰਭਾਲੀ ਰੱਖਣ ਵਾਲੇ ਗਰੁੱਪ ਵੀ ਹਨ।  ਆਉਂਦੇ ਦਿਨਾਂ ਵਿਚ ਉਮੀਦ ਹੈ ਕੁਝ ਕਿਸਾਨ ਜਥੇਬੰਦੀਆਂ , ਕਲਾਕਾਰਾਂ ਅਤੇ ਪੰਜਾਬ ਪ੍ਰਸਤਾਂ ਨੂੰ ਇਸ ਮੋਰਚੇ ਵਿਚ ਸਾਮਿਲ ਦੇਖੋਗੇ ਜਾਂ ਇਹ ਮੋਰਚਾ ਆਪਣੇ ਪੰਜਾਬ ਦੀ ਚੜਦੀ ਕਲਾ ਦੇ ਵੱਡੇ ਆਸੇ   ਨਾਲ 2022 ਵਿਚ “ ਪੰਜਾਬ ਲੁੱਟਣ ਵਾਲਿਆਂ ਨੂੰ ਮਾਤ “ ਦੇਣ ਲਈ ਬਣੇ ਸੰਯੁਕਤ ਮੋਰਚੇ ਨਾਲ ਜਾ ਖੜੇਗਾ। ਅਸੀ ਆਗੂ ਵੀ ਇਕਠੇ ਕਰ ਰਹੇ ਹਾਂ ਅਤੇ ਪੰਜਾਬੀ ਵੀ ਇਕਜੁਟ ਕਰ ਰਹੇ ਹਾਂ। ਇਹੋ ਉਹੀ ਰਸਤਾ ਹੈ , ਕਿਸਾਨ ਅੰਦੋਲਨ ਵੀ ਇਸੇ ਤਰਕ ਤੇ ਤਾਕਤ ਨਾਲ “ “ਲੋਕਾਂ ਦੇ ਜਾਗਣ ਤੇ ਉੱਠਣ ਸਦਕਾ “  ਜਿੱਤਿਆ ਹੈ ਪਰ ਉਹ ਜਿੱਤ ਪੰਜਾਬ ਦੀ ਸੱਤਾ ਜਿੱਤੇ ਬਿਨਾਂ ਸਥਾਈ ਨਹੀਂ ਹੋਵੇਗੀ ... ਸਾਨੂੰ ਸਾਰਿਆਂ ਨੂੰ ਜਾਗ ਅਤੇ ਉੱਠ ਕਿ ,ਪੰਜਾਬ ਦੀ ਸੱਤਾ ਉੱਤੇ ਪੰਜਾਬ ਤੇ ਲੋਕ ਪੱਖੀ ਸਰਕਾਰ ਬਨਾਉਣੀ ਦੀ ਲੋੜ ਹੈ ॥