ਰਜਿ: ਨੰ: PB/JL-124/2018-20
RNI Regd No. 23/1979

ਡਾ. ਅੰਬੇਡਕਰ ਦੀ ਭਾਰਤੀ ਸਮਾਜ ਨੂੰ ਦਿੱਤੀ ਦੇਣ ਭੁਲਾਈ ਨਹੀਂ ਜਾ ਸਕਦੀ-ਲਾਲੀ ਬਾਜਵਾ
 
BY admin / December 06, 2021
ਹੁਸ਼ਿਆਰਪੁਰ 6 ਦਸੰਬਰ ( ਤਰਸੇਮ ਦੀਵਾਨਾ )= ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਬਰਸੀ ’ਤੇ ਪ੍ਰੀ-ਨਿਰਵਾਣ ਦਿਵਸ ਅੱਜ ਇੱਥੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਮਨਾਉਦੇ ਹੋਏ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਭਾਰਤੀ ਸਮਾਜ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਉਨ੍ਹਾਂ ਵੱਲੋਂ ਭਾਰਤੀ ਸੰਵਿਧਾਨ ਤਹਿਤ ਦੇਸ਼ ਦੇ ਸਭ ਨਾਗਰਿਕਾਂ ਨੂੰ ਦਿੱਤੇ ਗਏ ਬਰਾਬਰ ਹੱਕਾਂ ਕਾਰਨ ਹੀ ਅੱਜ ਭਾਰਤ ਤੇਜੀ ਨਾਲ ਵਿਕਾਸ ਕਰ ਰਿਹਾ ਹੈ ਤੇ ਪੂਰੀ ਦੁਨੀਆ ਭਾਰਤ ਦਾ ਲੋਹਾ ਮੰਨਦੀ ਹੈ। ਹਰ ਪੰਜ ਸਾਲ ਬਾਅਦ ਦੇਸ਼ ਵਾਸੀ ਆਪਣੀ ਮਰਜੀ ਮੁਤਾਬਿਕ ਸਰਕਾਰ ਦੀ ਚੋਣ ਕਰ ਸਕਦੇ ਹਨ ਤੇ ਇਸੇ ਤਰ੍ਹਾਂ ਦਾ ਪ੍ਰਬੰਧ ਦੇਸ਼ ਦੇ ਸਭ ਸੂਬਿਆਂ ਵਿਚ ਚੱਲ ਰਿਹਾ ਹੈ ਜੋ ਕਿ ਭਾਰਤ ਨੂੰ ਬਾਕੀ ਦੁਨੀਆ ਨਾਲੋ ਵਿਲੱਖਣਤਾ ਪ੍ਰਦਾਨ ਕਰਦਾ ਹੈ।  ਲਾਲੀ ਬਾਜਵਾ ਨੇ ਕਿਹਾ ਕਿ ਬਰਾਬਰਤਾ ਵਾਲੇ ਜਿਸ ਸਮਾਜ ਦਾ ਸੁਪਨਾ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦੇਖਿਆ ਗਿਆ ਸੀ ਉਸ ਨੂੰ ਪੂਰਾ ਕਰਨ ਲਈ ਹਮੇਸ਼ਾ ਅਕਾਲੀ ਦਲ ਨੇ ਜੋਰ ਲਗਾਇਆ ਤੇ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ਉਪਰੰਤ ਸਮਾਜ ਦੇ ਸਭ ਵਰਗਾਂ ਲਈ ਬਰਾਬਰ ਸਹੂਲਤਾਂ ਬਿਨਾਂ ਕਿਸੇ ਪੱਖਪਾਤ ਤੋਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾ ਤੋਂ ਇਲਾਵਾ  ਸਾਬਕਾ ਕੌਂਸਲਰ ਨਰਿੰਦਰ ਸਿੰਘ, ਸਤਨਾਮ ਸਿੰਘ ਬੰਟੀ ਚੱਗਰਾਂ ਜਿਲ੍ਹਾ  ਪ੍ਰਧਾਨ ਬੀਸੀ ਵਿੰਗ   ਸਾਬਕਾ ਕੌਂਸਲਰ , ਹਰਜਿੰਦਰ ਸਿੰਘ ਵਿਰਦੀ, ਕੁਲਦੀਪ ਸਿੰਘ ਬੱਬੂ ਬਜਵਾੜਾ, ਰਵਿੰਦਰਪਾਲ ਸਿੰਘ ਮਿੰਟੂ, ਲਾਲ ਚੰਦ ਭੱਟੀ, ਬਲਰਾਜ ਸਿੰਘ ਚੌਹਾਨ, ਵਿਪਨ ਕੁਮਾਰ ਗੱਬਰ, ਜਸਬੀਰ ਸਿੰਘ ਖਾਲਸਾ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਣਧੀਰ ਸਿੰਘ ਭਾਰਜ, ਵਿਸ਼ਾਲ ਆਦੀਆ, ਹਿਤੇਸ਼ ਪ੍ਰਾਸ਼ਰ, ਦਵਿੰਦਰ ਸਿੰਘ ਬੈਂਸ, ਭੁਪਿੰਦਰਜੀਤ ਸਿੰਘ, ਪ੍ਰਭਪਾਲ ਬਾਜਵਾ, ਮਦਨ ਲਾਲ ਲੋਈ, ਨਰੇਸ਼ ਕੁਮਾਰ, ਪਰਮੀਤ ਸਿੰਘ ਬੈਂਸ, ਨਵਜੋਤ ਜੋਤੀ, ਜਪਿੰਦਰ ਸਿੰਘ ਅਟਵਾਲ, ਰੋਹਨ ਭੱਟੀ, ਸ਼ਵੀ ਅਟਵਾਲ, ਸੌਰਵ ਭਾਟੀਆ, ਐਡਵੋਕੇਟ ਦੀਪਕ ਆਦਿ ਵੀ ਮੌਜੂਦ ਸਨ।