ਰਜਿ: ਨੰ: PB/JL-124/2018-20
RNI Regd No. 23/1979

ਡਾ ਭੀਮ ਰਾਉ ਅੰਬੇਡਕਰ ਜੀ ਦਾ ਮਹਾ ਪ੍ਰੀਨਿਰਵਾਣ ਦਿਵਸ ਬੇਗਮਪੁਰਾ ਭਵਨ ਘੀਉਰਾ  ਵਿਖੇ ਬੜੀ ਸਰਧਾ ਭਾਵਨਾ ਨਾਲ ਮਨਾਇਆ 
 
BY admin / December 06, 2021
ਸਮਾਣਾ 6 ਦਸੰਬਰ   ( ਪ੍ਰਦੀਪ ਅਨੇਜਾ )  ਡਾ ਭੀਮ ਰਾਉ ਅੰਬੇਡਕਰ ਜੀ ਦਾ ਮਹਾ ਪ੍ਰੀਨਿਰਵਾਣ ਦਿਵਸ ਬੇਗਮਪੁਰਾ ਭਵਨ ਘੀਉਰਾ  ਵਿਖੇ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਭਵਨ ਵਿਖੇ ਬਾਬਾ ਸਾਹਿਬ ਦੇ ਬੁੱਤ ਤੇ ਫੁਲਾ ਦੀ ਮਾਲਾ ਪਾਕੇ ਸਰਧਾਂਜਲੀ ਭੇਟ ਕਰਦੇ ਹੋਏ ਸਭਾ ਦੇ ਚੇਅਰਮੈਨ ਗੁਰਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਅੱਜਦੇ ਦਿਨ  6 ਦਸੰਬਰ 1956 ਨੂੰ ਬਾਬਾ ਸਾਹਿਬ ਸਾਨੂੰ ਸਦੀਵੀ ਵਿਛੋੜਾ ਦੇ ਗਏੇ ਸਨ ਉਨ੍ਹਾਂ ਨੇ ਦੱਬੇ ਕੁਚਲੇ ਸਮਾਜ ਲਈ ਇੱਕ ਲੰਮਾ ਸੰਘਰਸ ਕਰ ਕੇ ਸਮਾਜਿਕ ਬਰਾਬਰੀ ਲਈ ਵੱਡਾ ਯੋਗਦਾਨ ਪਾਇਆ ਸੋ ਭਾਰਤ ਦਾ ਸੰਵਿਧਾਨ ਲਿਖਿਆ ਜੋ ਕਿ ਪੂਰੇ ਸੰਸਾਰ ਵਿੱਚ ਮੰਨਿਆ ਜਾਂਦਾ ਹੈ ਲੱਖਾਂ ਲੋਕਾਂ ਨੂੰ ਸੰਵਿਧਾਨਕ ਹੱਕ ਦੇ ਕੇ ਪੜੋ ਜੁੜੇ ਸੰਘਰਸ ਕਰੋ ਦਾ ਨਾਅਰਾ ਦੇ ਕੇ ਆਪਣੇ ਹੱਕਾਂ ਅਧਿਕਾਰਾਂ ਲਈ ਲੜਨ ਲਈ ਪਰੇਰਤ ਕੀਤਾ ਸੋ ਅਤੇ ਰਹਿਵਰ  ਨੂੰ ਅੱਜ ਪੂਰਾ ਸੰਸਾਰ ਸਰਧਾ ਨਾਲ ਯਾਦ ਕਰ ਰਿਹਾ ਹੈ ਅੱਜ ਸਾਨੂੰ ਉਨ੍ਹਾਂ ਦੇ ਸੰਘਰਸ ਮਈ ਜੀਵਨ ਤੋ ਸਿੱਖਿਆ ਲੈ ਕੇ ਸਮਾਜ ਨੂੰ ਚੇਤਨ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚਲਕੇ ਮਿਸਰ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਇਸ ਤੋਂ ਇਲਾਵਾ ਸੁਖਪਾਲ ਸਿੰਘ, ਕਰਮ ਸਿੰਘ, ਬਖਸੀਸ ਸਿੰਘ ਮਲਕੀਅਤ ਸਿੰਘ ਜਗਵੀਰ ਸਿੰਘ ਅਤੇ ਦੀਪ ਸਿੰਘ ਕਕਰਾਲਾ ਨੇ ਵੀ ਆਪਣੇ ਵਿਚਾਰ ਪੇਸ ਕੀਤੇ