ਰਜਿ: ਨੰ: PB/JL-124/2018-20
RNI Regd No. 23/1979

ਪਰਲਜ ਗਰੁੱਪ ਤੇ ਹੋਰ ਚਿੱਟ ਫੰਡ ਕੰਪਨੀਆਂ ਤੋਂ ਪੈਸੇ ਵਾਪਸ ਕਰਵਾਉਣ ਲਈ ਅਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਵਾਉਣ ਲਈ ਸੰਘਰਸੀ ਜੱਥੇਬੰਦੀਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣ ਸੱਦਾ : ਦਾਨਗੜ੍ਹ/ਰਾਏਪੁਰ
 
BY admin / December 06, 2021
ਬਠਿੰਡਾ, 6 ਦਸੰਬਰ ( ਸੁਖਵਿੰਦਰ ਸਿੰਘ ਸਰਾਂ )ਕੱਲ ਇਨਸਾਫ ਦੀ ਆਵਾਜ ਪੰਜਾਬ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ਇੱਕ ਵਿਸੇਸ ਮੀਟਿੰਗ ਹੋਈ। ਜਿਸ ਵਿੱਚ ਪਰਲਜ ਗਰੁੱਪ ਤੇ ਹੋਰ ਚਿੱਟ ਫੰਡ ਕੰਪਨੀਆਂ ਤੋਂ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਇਨ੍ਹਾਂ ਚਿੱਟ ਫੰਡ ਕੰਪਨੀਆਂ ਤੋਂ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਲਈ ਕੇਦਰ ਸਰਕਾਰ, ਰਾਜ ਸਰਕਾਰਾਂ, ਸੇਬੀ ਤੇ ਲੌਢਾ ਕਮੇਟੀ ਉਤੇ ਦਬਾਅ ਬਣਾਉਣਾ ਜਰੂਰੀ ਹੈ ਕਿਉਂਕਿ ਪਰਲਜ ਗਰੁੱਪ ਤੇ ਹੋਰ ਚਿੱਟ ਫੰਡ ਕੰਪਨੀਆਂ ਆਕਾਲੀ ਦਲ ਬਾਦਲ, ਕਾਗਰਸ ਦੀ ਕੈਪਟਨ ਸਰਕਾਰ ਤੇ ਬੀ. ਜੇ. ਪੀ. ਦੇ ਸਹਿਯੋਗ ਨਾਲ ਪੰਜਾਬ ਵਿੱਚ ਉਤਪੰਨ ਹੋਈਆਂ, ਵਧੀਆ ਫੁੱਲੀਆਂ ਤੇ ਬੰਦ ਹੋਈਆਂ। ਇਨ੍ਹਾਂ ਸਰਕਾਰਾਂ ਦੀ ਵਜਾਹ ਨਾਲ ਪੰਜਾਬ ਦੇ ਗਰੀਬ ਨਿਵੇਸਕਾ ਦੇ ਇਕੱਲੀ ਪਰਲ ਕੰਪਨੀ ਵਿੱਚ 25 ਲੱਖ ਲੋਕਾਂ ਦੇ 10 ਹਜਾਰ ਕਰੌੜ ਰੁਪਏ ਫਸ ਗਏ ਹਨ। ਦਾਨਗੜ੍ਹ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਬਾਦ ਵੀ ਆਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਤੇ ਕਾਗਰਸ ਦੀ ਮੌਜੂਦਾ ਸਰਕਾਰ ਇਹ ਪੈਸੇ ਵਾਪਸ ਨਹੀਂ ਦਿਵਾ ਸਕੀ ਗਰੀਬ ਲੋਕਾਂ ਨੂੰ। ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਦਿੱਲੀ ਦੇ ਲੋਕਾਂ ਨੂੰ ਪਰਲ ਕੰਪਨੀ ਤੋਂ ਪੈਸੇ ਵਾਪਸ ਨਹੀਂ ਦਿਵਾ ਸਕੀ। ਅੰਤ ਵਿੱਚ ਦਾਨਗੜ੍ਹ ਨੇ ਪਰਲਜ ਗਰੁੱਪ ਤੇ ਹੋਰ ਚਿੱਟ ਫੰਡ ਕੰਪਨੀਆਂ ਦੇ ਪੀੜਤ ਨਿਵੇਸਕਾ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਆਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ, ਕਾਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਘੇਰਕੇ ਸਵਾਲ ਕੀਤੇ ਜਾਣ ਕੇ ਪਿਛਲੇ ਸੱਤ ਸਾਲਾਂ ਤੋ ਪਰਲਜ ਗਰੁੱਪ ਦੀਆਂ ਪਰਾਪਰਟੀਆਂ, ਜਮੀਨਾਂ ਦੀ ਕਮਾਈ ਕੌਣ ਖਾ ਰਿਹਾ ਹੈ।ਰਾਏਪੁਰ ਨੇ ਕਿਹਾ ਕਿ ਇਨਸਾਫ ਦੀ ਆਵਾਜ ਪੰਜਾਬ ਦੀ ਕੋਰ ਕਮੇਟੀ ਨੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚਿੱਟ ਫੰਡ ਕੰਪਨੀਆਂ ਤੋਂ ਪੈਸੇ ਵਿਆਜ ਸਮੇਤ ਵਾਪਸ ਕਰਵਾਉਣ ਲਈ ਸੰਘਰਸ ਕਰ ਰਹੀਆਂ ਸਾਰੀਆਂ ਹੀ ਜੱਥੇਬੰਦੀਆਂ ਨੂੰ ਇੱਕ ਮੰਚ ਉੱਤੇ ਇਕੱਠੇ ਕਰਨ ਦੀ ਸੰਭਵ ਕੋਸਸਿ ਕੀਤੀ ਜਾਵੇਗੀ। ਫਿਰ ਸਾਰੀਆਂ ਹੀ ਸੰਘਰਸੀ ਜੱਥੇਬੰਦੀਆਂ ਇੱਕ ਮੰਚ ਉੱਤੇ ਇਕੱਠੇ ਹੋ ਕਿ ਪੰਜਾਬ ਪੱਧਰ ਤੇ ਸੰਘਰਸ ਨੂੰ ਹੋਰ ਤੇਜ ਤੇ ਤਿੱਖਾ ਕਰਨ ਦਾ ਫੈਸਲਾ ਲੈਣਗੀਆਂ। ਗਰੀਬ ਨਿਵੇਸਕਾ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਿਵਾਕੇ ਰਹਾਗੇ। ਰਾਏਪੁਰ ਨੇ ਕਿਹਾ ਕਿ ਇਨਸਾਫ ਦੀ ਆਵਾਜ ਪੰਜਾਬ ਨੇ ਨਿਵੇਸਕਾ ਨੂੰ ਇੱਕ ਕੁਟੰਬ ਐਪ ਦਿੱਤਾ ਹੈ, ਜਿਸ ਰਾਹੀਂ ਵੱਧ ਤੋਂ ਵੱਧ ਨਿਵੇਸਕ ਕੁਟੰਬ ਐਪ ਨੂੰ ਡਾਉਨਲੋਡ ਕਰਕੇ ਇਨਸਾਫ ਦੀ ਆਵਾਜ ਪੰਜਾਬ ਦੇ ਮੈਬਰ ਬਣਕੇ ਆਪਣੇ ਆਈ ਕਾਰਡ ਪ੍ਰਾਪਤ ਕਰੋ ਅਤੇ ਆਪਣੀ ਗਿਣਤੀ ਸਰਕਾਰਾਂ ਤੱਕ ਪਹੁੰਚਾਓ। ਮੀਟਿੰਗ ਨੂੰ ਮਹਿੰਦਰਪਾਲ ਸਿੰਘ ਦਾਨਗੜ੍ਹ ਤੋਂ ਇਲਾਵਾ ਜੋਧ ਸਿੰਘ ਥਾਂਦੀ, ਜਸਵੀਰ ਸਿੰਘ ਬਡਿਆਲ, ਬਲਜੀਤ ਕੌਰ ਸੇਖਾ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਦਲਬੀਰ ਸਿੰਘ ਜੰਮੂ, ਜੱਗਾ ਸਿੰਘ ਸਿੱਧੂ, ਅਵਤਾਰ ਸਿੰਘ ਪਠਲਾਵਾ, ਰਾਜਵੰਤ ਬਾਲਾ, ਮਨਜੀਤ ਸਿੰਘ ਤੱਬੜ, ਹਰਭਜਨ ਸਿੰਘ ਬੰਗੀ, ਸੁਖਜੀਤ ਸਿੰਘ ਭੁਲਰ, ਗੁਰਦੀਪ ਸਿੰਘ ਝਿਕਾ, ਸੂਬੇਦਾਰ ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ ਸਮਾਣਾ, ਗੁਰਜੰਟ ਸਿੰਘ ਸਾਹਪੁਰ ਕਲਾ, ਰਾਜਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।