ਰਜਿ: ਨੰ: PB/JL-124/2018-20
RNI Regd No. 23/1979

ਬਸਪਾ ਵਲੋਂ ਵਾਰਡ ਨੰਬਰ 50 ਵਿੱਚ ਖੋਲਿਆ ਗਿਆ ਦਫਤਰ  ਹੁਸੈਨਪੁਰਾ ਇਲਾਕੇ ਵਿੱਚ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ
 
BY admin / December 06, 2021
ਅੰਮਿ੍ਰਤਸਰ 6 ਦਸੰਬਰ (ਅਰਵਿੰਦਰ ਵੜੈਚ ) : ਹਲਕਾ ਕੇਂਦਰੀ ਵਿਧਾਨ ਸਭਾ ਅੰਮਿ੍ਰਤਸਰ ਦੇ ਵਾਰਡ ਨੰਬਰ 50 ਦੇ ਹੁਸੈਨਪੁਰਾ ਚੌਂਕ ਵਿੱਚ ਵਾਰਡ ਦੇ ਦਫਤਰ ਦਾ ਉਦਘਾਟਨ ਬਸਪਾ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਸਾਬਕਾ ਕੌਂਸਲਰ ਸ੍ਰੀਮਤੀ ਦਲਵੀਰ ਕੌਰ ਨੇ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ੍ਰ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ ਸ਼ਾਮਿਲ ਹੋਏ। ਦਫਤਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿੱਚ ਜਾ ਕੇ ਸਤਿਗੁਰੂ ਜੀ ਦਾ ਆਸ਼ੀਰਵਾਦ ਲਿੱਤਾ ਗਿਆ ਅਤੇ ਅਰਦਾਸ ਕੀਤੀ ਕਿ ਪੰਜਾਬ ਵਿੱਚ ਸਮੂਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਵਾਲੀ ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਤਾਂ ਜੋ ਹਰ ਵਰਗ ਅਤੇ ਸਮਾਜ ਦਾ ਵਿਕਾਸ ਹੋ ਸਕੇ। ਅਪਣੇ ਵਿਚਾਰ ਰਖਦੇ ਹੋਏ ਸ੍ ਮਨਜੀਤ ਸਿੰਘ ਅਟਵਾਲ ਜੀ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਅਗਰ ਅਸੀਂ ਪੰਜਾਬ ਵਿੱਚ ਚੰਗੀਆਂ ਸਿਹਤ ਸਹੂਲਤਾਂ ਅਤੇ ਵਧੀਆਂ ਅਤੇ ਸਸਤੀ ਸਿੱਖਿਆ ਚਾਹੁੰਦੇ ਹਾਂ ਤਾਂ ਸਾਨੂੰ ਬਸਪਾ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਹਲਕਾ ਕੇਂਦਰੀ ਵਿਧਾਨ ਸਭਾ ਦੀ ਉਮੀਦਵਾਰ ਸ੍ਰੀਮਤੀ ਦਲਵੀਰ ਕੌਰ ਜੀ ਨੂੰ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਤੇ ਬੋਲਦਿਆਂ ਹੋਏ  ਸ਼੍ਰੀਮਤੀ  ਦਲਵੀਰ ਕੌਰ ਨੇ ਕਿਹਾ ਕਿ ਉਹਨਾਂ ਦਾ ਚੋਣ ਲੜਨ ਦਾ ਮੁੱਖ ਮਕਸਦ ਜਨਤਾ ਦੀ ਸੇਵਾ ਕਰਨਾ ਹੈ। ਉਹਨਾਂ ਨੇ ਕਿਹਾ ਕਿ ਲੋਕ ਪੱਖੀ ਕੰਮ ਕਰਨ ਲਈ ਸੱਤਾ ਵਿੱਚ ਹੋਣਾ ਬਹੁਤ ਜਰੂਰੀ ਹੈ। ਸੱਤਾ ਵਿੱਚ ਆ ਕੇ ਹੀ ਲੋਕਾਂ ਦੀਆਂ  ਜਰੂਰਤਾਂ ਨੂੰ ਪੁਰਾ ਕੀਤਾ ਜਾ ਸਕਦਾ ਹੈ। ਇਹ ਕੰਮ ਪੰਜਾਬ ਦੀ ਕਾਂਗਰਸ ਸਰਕਾਰ ਕਰਨ ਵਿੱਚ ਫੇਲ ਰਹੀ ਹੈ। ਸ੍ਰੀਮਤੀ ਦਲਵੀਰ ਕੌਰ ਨੇ ਕਿਹਾ ਅੱਜ ਆਮ ਪੰਜਾਬੀ ਚੰਨੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹਨ।  ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਰਾਸ਼ਟਰੀ ਪ੍ਰਧਾਨ ਸ੍ਰ ਭੁਪਿੰਦਰ ਸਿੰਘ ਸੋਨੂੰ ਜੀ, ਜੌਨ ਇੰਚਾਰਜ ਰਤਨ ਸਿੰਘ ਚਵਿੰਡਾ,  ਜਿਲਾ ਇੰਚਾਰਜ ਬਲਵੰਤ ਕੇਹਰਾ, ਬਸਪਾ ਜਿਲ੍ਹਾ ਪ੍ਰਧਾਨ ਸ੍ਰੀ ਤਾਰਾ ਚੰਦ  ਭਗਤ, ਉਪ ਪ੍ਰਧਾਨ ਐਡਵੋਕੇਟ ਵਿਕਰਮ ਲੰਕੇਸ਼,  ਜਿਲਾ ਇੰਚਾਰਜ ਬਖਸ਼ੀਸ਼ ਸਿੰਘ ਕਸ਼ਯਪ, ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਸੁਮੀਤ ਕਾਲੀ, ਬਸਪਾ ਜਨਰਲ ਸਕੱਤਰ ਸ਼ਹਿਰੀ ਮੁਕੇਸ਼ ਕੁਮਾਰ, ਜਿਲਾ   ਇੰਚਾਰਜ  ਇੰਜੀਨੀਅਰ ਅਮਰੀਕ ਸਿੰਘ ਸਿੱਧੂ,ਹਲਕਾ ਕੇਂਦਰੀ ਦੇ ਪ੍ਰਧਾਨ ਸ੍ਰ ਵੱਸਣ ਸਿੰਘ ਕਾਲਾ, ਹਲਕਾ ਕੇਂਦਰੀ ਦੇ ਜਰਨਲ ਸਕੱਤਰ ਬੋਬੀ ਗਿੱਲ,  ਸਕੱਤਰ ਅਤੁਲ ਮੱਟੂ, ਰਜਨੀਸ਼ ਕੁਮਾਰ, ਉਪ ਪ੍ਰਧਾਨ ਸਖਦੇਵ ਸਿੰਘ ਰਾਜੋਕੇ,ਬਲਦੇਵ ਸ਼ਾਹ,   ਮੰਗਲ ਸਿੰਘ ਸਹੋਤਾ, ਜਿਲਾ ਸੈਕਟਰੀ ਜਤਿੰਦਰ ਸਿੰਘ  ਸਾਜਨ ਕੇਸਰ, ਰਾਹੁਲ ਮਲਿਕ, ਸੋਨੂੰ ਮੋਰੀਆ, ਸੁਨੀਲ ਕੁਮਾਰ ਜਜਾਨੀਆ, ਸੌਰਵ, ਦੀਪਕ ਕੁਮਾਰ, ਸੋਨੂੰ ਗਿੱਲ, ਰਿੰਕੂ ਬੋਸ, ਸੋਨੂੰ ਸਭਰਵਾਲ, ਦਲਜੀਤ ਨਾਹਰ, ਮੋਹਿਤ ਕੁਮਾਰ ਲਲਿਤ ਗੌਤਮ ਆਦਿ ਸ਼ਾਮਿਲ ਹੋਏ।