ਰਜਿ: ਨੰ: PB/JL-124/2018-20
RNI Regd No. 23/1979

ਕਿਸਾਨ ਮੋਰਚੇ ਤੋਂ ਆਈ ਮਾਤਾ ਨਸੀਬ ਕੌਰ ਢੇਲਵਾ ਦਾ ਦਿਹਾਂਤ, ਕਿਸਾਨ ਆਗੂਆਂ ਨੇ ਦਿੱਤੀ ਅੰਤਿਮ ਵਿਦਾਇਗੀ

BY admin / December 06, 2021
ਨਥਾਣਾ, 6 ਦਸੰਬਰ, (ਚਰਨਜੀਤ ਸਿੱਧੂ)- ਨੇੜਲੇ ਪਿੰਡ ਢੇਲਵਾ ਦੀ ਮਾਤਾ ਨਸੀਬ ਕੌਰ ਪਤਨੀ ਸ਼ਮਸੇਰ ਸਿੰਘ ਜੋ ਕਿ ਕੱਲ੍ਹ ਹੀ ਦਿੱਲੀ ਮੋਰਚੇ ਤੋਂ ਬੀਬੀਆਂ ਦੇ ਜਥੇ ਨਾਲ ਵਾਪਸ ਆਈ ਸੀ ਅਤੇ ਬਿਮਾਰ ਸੀ ਜਿਸ ਨੂੰ ਬਠਿੰਡਾ ਦੇ ਪਲਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਮੌਤ ਹੋ ਗਈ।ਇਸ ਜਥੇ ਨਾਲ ਆਈਆਂ ਬੀਬੀਆਂ ਕਿਰਨਜੀਤ ਕੌਰ, ਸੁਖਪਾਲ ਕੌਰ, ਮਨਜੀਤ ਕੌਰ ਨੇ ਦੱਸਿਆ ਕਿ ਮਾਤਾ ਨਸੀਬ ਕੌਰ ਕਿਸਾਨ ਯੂਨੀਅਨ ਦੀ ਸਿਰਕੱਢ ਆਗੂ ਸੀ ਅਤੇ ਹਰ ਧਰਨੇ ਮੁਜਾਹਰੇ ਵਿੱਚ ਵੱਧ-ਚੱੜ੍ਹ ਕੇ ਹਿਸਾ ਲੈਦੀ ਸੀ, ਕਈ ਵਾਰ ਦਿੱਲੀ ਮੋਰਚੇ ਵਿੱਚ ਵੀ ਸ਼ਮੂਲੀਅਤ ਕਰ ਚੁੱਕੀ ਹੈ।ਅੱਜ ਮਾਤਾ ਦੇ ਸੰਸਕਾਰ ਮੌਕੇ ਉਹਨਾਂ ਨੂੰ ਕਿਸਾਨੀ ਝੰਡੇ ਵਿੱਚ ਲਪੇਟ ਕੇ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਲਹਿਰਾ ਮੁਹੱਬਤ, ਬਲਾਕ ਨਥਾਣਾ ਦੇ ਜਰਨਲ ਸਕੱਤਰ ਅੰਗਰੇਜ ਸਿੰਘ ਕਲਿਆਣ, ਬਲਾਕ ਪ੍ਰਧਾਨ ਜਵਾਹਰ ਸਿੰਘ ਕਲਿਆਣ,ਮੀਤ ਪ੍ਰਧਾਨ ਕਰਨੈਲ ਸਿੰਘ, ਢੇਲਵਾ ਇਕਾਈ ਪ੍ਰਧਾਨ ਹਰਮੇਲ ਸਿੰਘ, ਖ਼ਜਾਨਚੀ ਗੁਰਸੇਵਕ ਸਿੰਘ, ਸੀਨੀਅਰ ਮੀਤ ਪ੍ਰਧਾਨ ਨਸੀਬ ਕੌਰ, ਸੁਖਮੰਦਰ ਸਿੰਘ ਮੀਤ ਪ੍ਰਧਾਨ ਢੇਲਵਾ, ਪ੍ਰੈਸ ਸਕੱਤਰ ਜਸਵੀਰ ਬੱਬੀ ਬੱਜੋਆਣਾ,ਬਲਵੀਰ ਲਹਿਰਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਸ਼ਾਮਲ ਸਨ।