ਰਜਿ: ਨੰ: PB/JL-124/2018-20
RNI Regd No. 23/1979

ਅਕਾਲੀ ਅਤੇ ਬਸਪਾ ਗੱਠਜੋੜ ਦੀ ਉਮੀਦਵਾਰ ਸੁਨੀਤਾ ਚੌਧਰੀ ਦੀਆਂ ਨੁੱਕੜ ਮੀਟਿੰਗਾਂ ਵਿੱਚ ਉਮੜ ਰਿਹੈ ਲੋਕਾਂ ਦਾ ਜਨ ਸੈਲਾਬ
 
BY admin / December 06, 2021
ਬਲਾਚੌਰ, 6 ਦਸੰਬਰ, (ਲਾਭ ਸਿੰਘ ਭੁੱਲਰ)- ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਝੇ ਗੱਠਜੋੜ ਦੀ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਦੀਆਂ ਪਿੰਡ ਪਿੰਡ ਨੁੱਕੜ ਮੀਟਿੰਗਾਂ ਵਿੱਚ ਉਮੜ ਰਹੇ ਲੋਕਾ ਦੇ ਜਨ ਸੈਲਾਬ ਜਿੱਥੇ ਉਹਨਾਂ ਦੀ ਜਿੱਤ ਯਕੀਨੀ ਹੋਣ ਦੀ ਗਵਾਹੀ ਭਰਦਾ ਹੈ ਉਥੇ ਹੀ ਇਹ ਭਰਵੇ ਇਕੱਠ ਦੂਜੀਆਂ ਪਾਰਟੀਆਂ ਦੇ ਮੱਥੇ ਤਰੇਲੀਆ ਵੀ ਲਿਆ ਰਹੇ ਹਨ । ਇਹਨਾਂ ਵਿਚਕਾਰਾ ਦਾ ਪ੍ਰਗਟਾਵਾ ਸਥਾਨਕ ਬਲਾਚੌਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਪਿੰਡ ਕੰਗਨਾ ਬੇਟ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸਾਝੇ ਗੱਠਜੋੜ ਦੇ ਆਗੂ ਤਰਲੋਚਨ ਸਿੰਘ ਰੱਕੜ , ਜਸਵੀਰ ਸਿੰਘ ਔਲੀਆਪੁਰ , ਕੌਸਲਰ ਪਰਮਿੰਦਰ ਸਿੰਘ ਪੰਮਾ ਅਤੇ ਦਲਜੀਤ ਸਿੰਘ ਮਾਣੇਵਾਲ ਨੇ ਆਖੈ । ਉਹਨਾਂ ਕਿਹਾ ਕਿ ਜਿਵੇਂ ਸਾਡੇ ਮਰਹੂਮ ਨੇਤਾ ਸਾਬਕਾ ਮੁੱਖ ਸੰਸਦੀ ਸਕੱਤਰ ਚੌ. ਨੰਦ ਲਾਲ ਵਲੋਂ ਇਲਾਕੇ ਦਾ ਸਰਵਪੱਖੀ ਵਿਕਾਸ ਬਿਨਾਂ ਕਿਸੇ ਭੇਦ ਭਾਵ ਕਰਾਇਆ ਅਤੇ ਉਹ ਆਪਣੇ ਅੰਦਰ ਦੀ ਨਿਮਰਤਾ ਅਤੇ ਸਾਦਗੀ ਨਾਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਜੋਂ ਸਾਹਮਣੇ ਆਏ ਹਨ ਉਵੇਂ ਹੀ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲਦਿਆ ਇਲਾਕੇ ਅੰਦਰ ਅਧੂਰੇ ਕਾਰਜਾ ਨੂੰ ਬਿਨਾਂ ਕਿਸੇ ਭੇਦ ਭਾਵ ਨੇਪਰੇ ਚਾੜਨ ਅਤੇ ਲੋਕਾਂ ਦੀ ਸੇਵਾ ਭਾਵਨਾ ਦੇ ਜਜਬੇ ਨਾਲ ਜੋ ਬੀਬੀ ਸੁਨੀਤਾ ਚੌਧਰੀ ਚੋਣ ਮੈਦਾਨ ਵਿੱਚ ਆਏ ਹਨ । ਬੀਬੀ ਸੁਨੀਤਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅਕਾਲੀ ਸਰਕਾਰ ਦੇ ਰਾਜਭਾਗ ਦੌਰਾਨ ਲੋਕਾਂ ਨੂੰ ਮਿਲਣ ਵਾਲੀਆਂ ਸੁੱਖ ਸਹੂਲਤਾਂ ਤੋਂ ਕਾਂਗਰਸ ਸਰਕਾਰ ਨੇ ਜਿੱਥੇ ਵਾਂਝੇ ਰੱਖਿਆ ਬਲਕਿ ਲੋਕਾਂ ਦੀ ਚਾਰ /ਪੰਜ ਸਾਲ ਦੌਰਾਨ ਰੱਜ ਕੇ ਖੱਜਲ ਖੁਆਰੀ ਵੀ ਕੀਤੀ ਹੈ । ਉਹਨਾਂ ਆਖਿਆ ਕਿ ਅਕਾਲੀ ਅਤੇ ਬਸਪਾ ਗੱਠਜੋੜ ਤੋਂ ਘਰਾਈਆਂ ਪਾਰਟੀਆਂ ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਵਲੋਂ ਨਿੱਤ ਦਿੱਤੇ ਜਾ ਰਹੇ ਬਿਆਨਾ ਦੇ ਦਾਅਵੇ ਆਮ ਜਨਤਾ ਨੂੰ ਹਾਸੋਹੀਣਾ ਕਰਦੇ ਜਾਪਣ ਲੱਗੇ ਹਨ । ਇਸ ਮੌਕੇ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਦਿੱਗਜ ਆਗੂਆਂ ਦੀ 10 ਦਸੰਬਰ ਬਲਾਚੌਰ ਦੀ ਦਾਣਾ ਮੰਡੀ ਆਮਦ ਉਪਰ ਇੱਕ ਇਤਿਹਾਸਕ ਇਕੱਠ ਕੀਤੇ ਜਾਣ ਲਈ ਰੈਲੀ ਵਿੱਚ ਸਾਮਲ ਹੋਣ ਦੀ ਅਪੀਲ ਵੀ ਕੀਤੀ ਗਈ । ਇਸ ਮੌਕੇ ਹਰਦੇਵ ਸਿੰਘ ਸੈਣੀ, ਰਾਕੇਸ ਕੁਮਾਰ, ਨਰਸ ਕੁਮਾਰ, ਮੰਗਤ ਰਾਮ, ਪਰਦੀਪ ਕੁਮਾਰ, ਪ੍ਰੇਮ ਚੰਦ, ਹਣਸ ਰਾਜ, ਗੁਰਮੇਲ , ਕਰਮ ਚੰਦ, ਸੁਰਜੀਤ ਸਿੰਘ, ਹਰਮੇਸ ਲਾਲ, ਹਰਬੰਸ ਸਿੰਘ ਸੈਣੀ, ਪਰਮਜੀਤ ਸਿੰਘ ਸੈਣੀ, ਸਰਵਣ ਸਿੰਘ, ਬਲਦੇਵ ਸਿੰਘ, ਹਰੀ ਸਿੰਘ, ਹਰਭਜਨ ਸਿੰਘ, ਦਿਲਬਾਗ ਰਾਏ ਸਮੇਤ ਹੋਰ ਵੀ ਨਗਰ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾ ਹਾਜਰ ਸਨ।