ਰਜਿ: ਨੰ: PB/JL-124/2018-20
RNI Regd No. 23/1979

ਕੁਲਦੀਪ ਸਿੰਘ ਦੀਪਾ ਵਿਸ਼ਵ ਦੋਆਬਾ ਰਾਜਪੂਤ ਸਭਾ ਦੇ ਚੀਫ ਅਡਵਾਈਜ਼ਰ ਨਿਯੁਕਤ
 
BY admin / December 07, 2021
*ਯੂਰਪ ਵਿੱਚ ਇਕਾਈਆਂ ਬਣਾਉਣ ਦੀ ਜਿੰਮੇਵਾਰੀ ਵੀ ਸੌਂਪੀ
ਆਦਮਪੁਰ, 7 ਦਸੰਬਰ (ਬਲਬੀਰ ਸਿੰਘ ਕਰਮ) :ਵਿਸਵ ਦੁਆਬਾ ਰਾਜਪੂਤ ਸਭਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਫੁਗਲਾਣਾ ਦੀ ਅਗਵਾਈ ਵਿਚ ਆਦਮਪੁਰ ਵਿਖੇ ਹੋਈ। ਇਸ ਮੀਟਿੰਗ ਵਿਚ  ਡਰੋਲੀ ਖੁਰਦ ਦੇ ਕੁਲਦੀਪ ਸਿੰਘ ਦੀਪਾ ( ਇਟਲੀ ) ਦੀਆਂ ਰਾਜਪੂਤ ਸਭਾ ਪ੍ਰਤੀ ਸੇਵਾਵਾਂ ਅਤੇ ਸਮਰਪਿਤ ਭਾਵਨਾਂ  ਨੂੰ ਦੇਖਦਿਆਂ ਵਿਸ਼ਵ ਦੋਆਬਾ ਰਾਜਪੂਤ ਸਭਾ ਦਾ ਚੀਫ਼ ਅਡਵਾਈਜ਼ਰ ਨਿਯੁਕਤ ਕੀਤਾ ਗਿਆ ਅਤੇ ਨਾਲ਼ ਨਾਲ ਯੂਰਪ ਦੇ ਵੱਖ ਵੱਖ ਦੇਸ਼ਾਂ ਅੰਦਰ ਇਕਾਈਆਂ ਬਣਾਉਣ ਸੰਬੰਧੀ ਤਾਲਮੇਲ ਕਮੇਟੀ ਦੇ ਇੰਚਾਰਜ ਦਾ ਜਿੰਮਾਂ ਵੀ ਸੌਂਪੀਆਂ ਗਿਆ।ਇਸ ਮੌਕੇ  ਪ੍ਰਧਾਨ ਬਲਬੀਰ ਸਿੰਘ ਫੁਗਲਾਣਾ ਵਲੋਂ ਇਹ ਨਿਯੁਕਤੀ ਪੱਤਰ ਕੁਲਦੀਪ ਸਿੰਘ ਦੀਪਾ ਦੇ ਪੁੱਤਰ ਪ੍ਰਭਜੋਤ ਸਿੰਘ ਮਿਨਹਾਸ ਨੂੰ ਦਿੱਤਾ ਗਿਆ।  ਇਸ ਮੌਕੇ ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਵਿੱਚ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸੁਖਜੀਤ ਸਿੰਘ ਪੱਪੀ  ਪਰਮਾਰ,ਮੀਡਿਆ ਇੰਚਾਰਜ ਹਰਵਿੰਦਰ ਸਿੰਘ ਪਰਹਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਵਲੋਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਰਾਜਪੂਤ ਭਾਈਚਾਰੇ ਦੇ ਲੋਕਾਂ ਨੂੰ ਇਕਜੁੱਟ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ  ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਦੀਪਾ ਦੀ ਨਿਯੁਕਤੀ ਉਨਾਂ ਦੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ ਤੇ ਉਨਾਂ ਨੂੰ ਪੂਰੀ ਆਸ ਹੈ ਕਿ ਉਹ ਆਪਣੀ ਡਿਊਟੀ ਬਾਖੂਬੀ ਨਿਭਾਉਣਗੇ। ਇਸ ਮੌਕੇ ਤਰਸੇਮ ਸਿੰਘ ਕੋਟਲੀ, ਕੰਵਰਜੋਤ ਸਿੰਘ ਕਾਲਰਾ, ਰਵਿੰਦਰ ਰਾਣਾ, ਅਵਤਾਰ ਸਿੰਘ   ਤਾਰੀ ਚੁਖਿਆਰਾ ਤੇ ਸਭਾ ਦੇ ਹੋਰ ਅਹੁਦੇਦਾਰ ਅਤੇ ਮੈਂਬਰ   ਹਾਜ਼ਰ ਸਨ।