ਰਜਿ: ਨੰ: PB/JL-124/2018-20
RNI Regd No. 23/1979

ਪਿੰਡਾਂ ਨੂੰ ਦਿੱਤੇ 1ਕਰੋੜ ਤਿੰਨ ਲੱਖ ਰੁਪਏ ਗ੍ਰਾਂਟ ਦੇ ਚੈੱਕ , ਪੰਚਾਇਤਾਂ ਇਸ ਨੂੰ ਵਿਕਾਸ ਕਾਰਜ ਲਈ ਤੁਰੰਤ ਖਰਚ ਕਰਨ : ਕਰਨਵੀਰ ਸਿੰਘ ਢਿੱਲੋਂ
 
BY admin / December 07, 2021
ਮਾਛੀਵਾੜਾ 7 ਦਸੰਬਰ ( ਸੁਸ਼ੀਲ ਕੁਮਾਰ ) ਅੱਜ ਏਥੋਂ ਦੇ ਬਲਾਕ ਪੰਚਾਇਤ ਦਫਤਰ ਵਿਖੇ ਕਰੀਬ ਦੋ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਨੂੰ ਗ੍ਰਾਂਟ ਦੇ ਚੈੱਕ  ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋ ਤੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਅਤੇ  ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕੇ ਦੇ ਸੰਭਾਵੀ ਉਮੀਦਵਾਰ ਮੰਨੇ ਜਾਂਦੇ ਕਰਨਵੀਰ ਸਿੰਘ ਢਿੱਲੋ ਵਲੋਂ ਵੰਡੇ ਗਏ।  ਇਸ ਮੌਕੇ ਉਨ੍ਹਾ ਪੰਚਾਇਤੀ ਨੁਮਾਇੰਦਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਗ੍ਰਾਂਟ ਸਰਪੰਚ ਆਪੋ- ਆਪਣੇ ਪਿੰਡਾਂ ਦੇ ਰਹਿ ਗਏ ਵਿਕਾਸ ਕਾਰਜਾ ਤੇ ਤੁਰੰਤ ਖਰਚ ਕਰਨ ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਜਿੱਥੇ ਇਤਿਹਾਸਕ ਸ਼ਹਿਰ ਮਾਛੀਵਾੜਾ ਬਲਾਕ ਲਈ  ਲਾਮਿਸਾਲ ਕੰਮ ਕਰਵਾਏ ਹਨ ਉੱਥੇ ਪਿੰਡਾਂ ਨੂੰ ਵਿਕਾਸ ਕਾਰਜਾ ਲਈ ਗ੍ਰਾਂਟ ਦੇ ਕੇ ਇਨ੍ਹਾ ਦੀ ਨੁਹਾਰ ਬਦਲੀ ਹੈ ਤੇ ਇਹ ਕੰਮਾਂ ਦੀ ਰਫਤਾਰ ਹੋਰ ਤੇਜ ਕੀਤੀ ਜਾਵੇਗੀ । ਉਨ੍ਹਾ ਦੱਸਿਆ ਕਿ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਆਉਣ ਵਾਲੇ ਸਮੇ ਵਿੱਚ ਉਨ੍ਹਾ ਵਲੋਂ ਬਤੌਰ ਪਾਵਰਕੌਮ ਡਾਇਰੈਕਟਰ ਚਾਰ ਬਿਜਲੀ ਦੇ ਗਿ੍ਰਡ ਸਥਾਪਤ ਕਰਵਾਏ ਜਾਣਗੇ ਜਿਸ ਨਾਲ ਇਲਾਕੇ ਦੀ ਬਿਜਲੀ ਸਪਲਾਈ ਸੁਚਾਰੂ ਰੂਪ ਨਾਲ ਚੱਲਣ ਲੱਗ ਜਾਵੇਗੀ ।  ਅੱਜ ਵੰਡੀ ਗਈ ਗ੍ਰਾਂਟ ਨਾਲ ਪੇਂਡੂ ਟੋਭਿਆ ਦੀ ਸਫਾਈ ,ਗਲੀਆ ਨਾਲੀ ਬਣਾਉਣ, ਧਰਮਸ਼ਾਲਾ ਦਾ ਨਵੀਨੀਕਰਨ , ਆਂਗਨਵਾੜੀ ਕਮਰਾ ਉਸਾਰਨ , ਖੇਡ ਮੈਦਾਨ ਲਈ, ਸ਼ਮਸ਼ਾਨਘਾਟ ਦੀ ਚਾਰਦੀਵਾਰੀ ਆਦਿ ਲਈ ਬਲਾਕ ਦੇ 24 ਪਿੰਡਾਂ ਨੂੰ 1 ਕਰੋੜ 3 ਲੱਖ ਰੁਪਏ ਦੇ ਚੈੱਕ ਦਿੱਤੇ ਗਏ ।ਇਸ ਮੌਕੇ ਮਾਰਕੀਟ ਕਮੇਂਟੀ ਸਮਰਾਲਾ ਦੇ ਚੇਅਰਮੈਨ ਸੁਖਵੀਰ ਸਿੰਘ ਪੱਪੀ , ਸ਼ੋਹਣ ਲਾਲ ਸ਼ੇਰਪੁਰ, ਸਰਪੰਚ ਛਿੰਦਰਪਾਲ ਸਿੰਘ ਹਿਆਤਪੁਰ, ਬਲਾਕ ਸੰਮਤੀ ਮੈਂਬਰ ਜਸਦੇਵ ਸਿੰਘ ਬਿੱਟੂ,ਡਾਂ ਸੁਰਜੀਤ ਸਿੰਘ ਸਰਪੰਚ ਸਮੇਤ ਬਲਾਕ ਪੰਚਾਇਤ ਵਿਭਾਗ ਦੇ ਅਧਿਕਾਰੀਆ ਵੀ ਹਾਜ਼ਰ ਸਨ।