ਰਜਿ: ਨੰ: PB/JL-124/2018-20
RNI Regd No. 23/1979

ਬੇਗਮਪੁਰਾ ਟਾਈਗਰ ਫੋਰਸ ਦੇ ਸਹਿਯੋਗ ਨਾਲ ਬੀ ਡੀ ਓ 2 ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 
 
BY admin / December 07, 2021
ਹੁਸਅਿਾਰਪੁਰ 7 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਇੱਕ ਕਾਰਕੁੰਨ ਨੇ ਫੋਰਸ ਦੇ ਸਹਿਯੋਗ ਨਾਲ ਮਨਜੀਤ ਸਿੰਘ ਵਾਸੀ ਡਾਡਾ ਨੇ ਅੱਜ ਬੀਡੀਓ ਬਲਾਕ 2 ਦੇ ਸਾਹਮਣੇ ਭੁੱਖ ਹੜਤਾਲ  ਸੁਰੂ ਕਰ ਦਿੱਤੀ ਹੈ  ਮਨਜੀਤ ਸਿੰਘ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੂੰ ਦੱਸਿਆ ਸੀ ਕਿ ਉਸ ਦੇ ਘਰ ਦੇ ਸਾਹਮਣੇ ਤਕਰੀਬਨ 50 ਦਿਨਾਂ ਤੋਂ ਵੱਡੇ ਵੱਡੇ ਟੋਏ ਪੁੱਟੇ ਹੋਏ ਹਨ  ਜਿਸ ਵਿੱਚ ਪੀਣ ਵਾਲੇ ਪਾਣੀ ਦੇ ਪਾਈਪ ਪੈਣੇ ਸਨ ਸਰਪੰਚ ਪਿੰਡ ਡਾਡਾ ਦੇ ਸਰਪੰਚ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਉੱਥੇ ਪਾਣੀ ਵਾਲੇ ਪਾਈਪ ਨਹੀਂ ਪਏ  ਮਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ ਤੇ ਉਸ ਨੂੰ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਉਸ ਦੇ ਬੱਚੇ ਉਸ ਟੋਏ ਵਿਚ ਨਾ ਡਿੱਗ ਜਾਣ ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ  ਜਦੋਂ ਪਿੰਡ ਡਾਡਾ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਸਰਪੰਚ ਨੇ ਕਿਹਾ ਕਿ ਇਸ ਦਾ ਕੋਈ ਮੁੱਦਾ ਹੈ ਜੋ ਕਿ ਪਟਵਾਰੀ ਗਰਦਾਵਰ ਤੇ ਪਤਾ ਹੋਰ ਨਹੀਂ ਕਿਸ ਕਿਸ ਨੇ ਆ ਕੇ ਮਿਨਤੀ ਵੀ ਕਰ ਲਈ ਹੈ ਉਸਦੇ ਬਾਵਜੂਦ ਵੀ ਉੱਥੇ  ਪਾਣੀ ਵਾਲੇ ਪਾਈਪ ਨਹੀਂ ਪੈ ਰਹੇ ਇਸ ਮੌਕੇ ਫੋਰਸ ਦੇ ਆਗੂਆਂ ਨੇ ਦੱਸਿਆ ਕਿ  ਬੇਗਮਪੁਰਾ ਟਾਈਗਰ ਫੋਰਸ ਨੇ ਜਦੋਂ ਪਹਿਲਾਂ ਧਰਨਾ ਦੇਣਾ ਸੀ ਤੇ ਸਰਪੰਚ ਨਾਲ ਗੱਲ ਕੀਤੀ ਗਈ ਸੀ ਤੇ ਸਰਪੰਚ ਨੇ ਦਸ ਦਿਨ ਦਾ ਸਮਾਂ ਮੰਗਿਆ ਸੀ ਪਰ ਬੇਗਮਪੁਰਾ ਟਾਈਗਰ ਫੋਰਸ ਨੇ ਉਨ੍ਹਾਂ ਨੂੰ ਪੰਦਰਾਂ ਦਿਨ ਦਾ ਸਮਾਂ ਦਿੱਤਾ ਸੀ  ਪੰਦਰਾਂ ਦਿਨ ਬੀਤ ਜਾਣ ਦੇ ਬਾਅਦ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰ ਨੇ ਸਰਪੰਚ  ਨਾਲ ਗੱਲ ਕੀਤੀ ਤੇ ਸਰਪੰਚ ਸਾਹਿਬ ਨੇ ਅੱਗੋਂ ਕਿਹਾ ਕਿ ਪਟਵਾਰੀਆਂ ਦੀ ਹੜਤਾਲ ਚੱਲ ਰਹੀ ਹੈ  ਪਿੰਡਾਂ ਦੇ ਵਿਕਾਸ ਦੇ ਮਸਲੇ ਵੀ ਹੁਣ ਲੱਗਦਾ ਪਟਵਾਰੀਆਂ ਬੀਡੀਓ ਤੇ ਹੋਰ ਪਤਾ ਨਹੀਂ ਕਿਤੇ ਕਿਤੇ ਹੱਥਾਂ ਵਿੱਚ ਹਨ  ਤੇ ਫਿਰ ਸਰਪੰਚ ਕਿਸ ਵਾਸਤੇ ਚੁਣਿਆ  ਜਾਂਦਾ ਹੈ ?  ਬੇਗਮਪੁਰਾ ਟਾਈਗਰ ਫੋਰਸ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਣਮਿੱਥੇ ਸਮੇਂ ਲਈ ਬੀਡੀਓ ਬਲਾਕ 2 ਦੇ ਸਾਹਮਣੇ ਪਰਿਵਾਰ ਵਲੋ ਫੋਰਸ ਦੇ ਸਹਿਯੋਗ ਨਾਲ ਅਣਮਿੱਥੇ ਸਮੇ ਲਈ ਭੁੱਖ ਹੜਤਾਲ ਰੱਖੇਗਾ ਅਤੇ ਉਸ ਤੋਂ ਬਾਅਦ ਬੇਗਮਪੁਰਾ ਟਾਈਗਰ ਫੋਰਸ ਹਰੇਕ ਦਿਨ  ਡਾਡਾ ਪਿੰਡ ਦੇ ਲੱਗਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਚੌਕ ਵਿੱਚ ਪੁਤਲਾ ਫੂਕਿਆ ਕਰੇਗੀ ਇਸ ਮੌਕੇ ਫੋਰਸ ਤੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਜਲ੍ਹਿਾ ਪ੍ਰਧਾਨ ਬੱਬੂ ਸਿੰਗੜੀਵਾਲ  ਜ਼ਿਲ੍ਹਾ ਸਕੱਤਰ ਰਾਕੇਸ਼ ਕੁਮਾਰ ਸਿੰਗੜੀਵਾਲ ਜ਼ਿਲ੍ਹਾ ਸਕੱਤਰ ਈਸ਼ ਕੁਮਾਰ ਸ਼ੇਰਗੜ੍ਹ  ਜਲ੍ਹਿਾ ਪ੍ਰੈੱਸ ਸੈਕਟਰੀ ਮੁਲਖਾ ਨੰਦਨ  ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਦੇਵਰਾਜ ਭਗਤ ਨਗਰ ਤੇ ਮਨਜੀਤ ਸਿੰਘ ਤੇ ਉਸ ਦਾ ਪਰਿਵਾਰ ਤੇ ਪਿੰਡ ਡਾਡਾ ਦੇ ਪਿੰਡ ਨਿਵਾਸੀ  ਆਦਿ ਮੌਜੂਦ ਸਨ ।