ਰਜਿ: ਨੰ: PB/JL-124/2018-20
RNI Regd No. 23/1979

ਨਰਸਿੰਗ ਯੂਨੀਅਨ ਨੇ  ਸੂਬਾ ਸਰਕਾਰ ਦਾ ਕੀਤਾ ਪਿਟ ਸਿਆਪਾ

BY admin / December 07, 2021
ਅੰਮਿ੍ਰਤਸਰ 7 ਦਸੰਬਰ (ਸੰਜੀਵ ਪੁੰਜ ਹਰਸ਼ ਪੁੰਜ) ਅੱਜ ਸਿਵਿਲ ਹਸਪਤਾਲ ਅੰਮਿ੍ਰਤਸਰ ਦੇ ਨਰਸਿੰਗ ਸਟਾਫ ਯੂਨੀਅਨ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ। ਜਿਸਦੇ ਚਲਦੇ ਨਰਸਿੰਗ ਸਟਾਫ ਯੂਨੀਅਨ ਦੇ ਪ੍ਰਧਾਨ ਜਸਬੀਰ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਵਾਨਗੀ ਨਾ ਦਿੱਤੀ ਤਾਂ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਓਹਨਾ ਕਿਹਾ ਕਿ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਮੰਗਾ ਪੂਰੀਆਂ ਨਾ ਹੋਣ ਤੱਕ ਇਸੇ ਤਰਾਂ ਰੋਸ ਧਰਨੇ ਅਤੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਜਗਜੀਤ ਕੌਰ, ਨਰਿੰਦਰ ਕੌਰ, ਸੁਖਜੀਤ ਕੌਰ, ਸ਼ੀਲਾ, ਇੰਦਰਜੀਤ ਕੌਰ, ਕਮਲ, ਸੰਦੀਪ ਕੌਰ, ਗੁਰਿੰਦਰ ਕੌਰ, ਦਲਜੀਤ ਕੌਰ, ਪ੍ਰੇਰਨਾ, ਸਿਮਰਪ੍ਰੀਤ ਕੌਰ, ਕਵਾਲਪ੍ਰੀਤ ਕੌਰ, ਮਮਤਾ, ਕਿਰਨ, ਗੁਰਪ੍ਰੀਤ ਕੌਰ ਹੋਰ ਮੈਂਬਰ ਮੌਜੂਦ ਸਨ