ਰਜਿ: ਨੰ: PB/JL-124/2018-20
RNI Regd No. 23/1979

ਸ਼ੋ੍ਮਣੀ ਅਕਾਲੀ ਦਲ ਬਸਪਾ  ਦੇ ਉਮੀਦਵਾਰ ਗੁਲਜ਼ਾਰੀ ਮੂਣਕ ਦੀ ਜਿੱਤ ਪੱਕੀ ਜਥੇਦਾਰ ਤੇਜਾ ਸਿੰਘ
 
BY admin / December 07, 2021
ਪਾਤੜਾ 7 ਦਸੰਬਰ  (ਜਸਵਿੰਦਰ ਜਿਉਣਪੁਰਾ) -ਜਥੇਦਾਰ ਤੇਜਾ ਸਿੰਘ ਕਮਾਲਪੁਰ  ਤੇ   ਪ੍ਰਧਾਨ ਨਸੀਬ ਸਿੰਘ ਕੌਹਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਗੁਲਜਾਰੀ ਮੂਨਕ ਦੇ ਹੱਕ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਵਿਕਾਸ ਨਹੀਂ ਹੋਇਆ ਅਤੇ ਬੇਰੁਜਗਾਰਾਂ ਨੌਜਵਾਨਾਂ ਨੂੰ ਪ੍ਰੋਪਰ ਰੁਜਗਾਰ ਨਹੀਂ ਮਿਲਿਆ      ਉਨ੍ਹਾਂ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਵਿਚ ਗੱਪ ਮਾਰਨ ਦੀ ਹੋੜ ਲੱਗੀ ਹੋਈ ਹੈ ਇਹ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਰਹੇ ਹਨ   ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਕਿਹਾ ਹੈ ਕਿ ਗੁਲਜਾਰੀ ਮੂਨਕ ਨੂੰ ਬਹੁਤ ਵੱਡੀ ਲੀਡ ਨਾਲ ਜਿਤਾ ਕੇ  ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਈ ਜਾਏਗੀ  ਪਾਰਟੀ ਪ੍ਰਧਾਨ ਵੱਲੋਂ ਜੋ ਤੇਰਾ ਨੁਕਤੀ ਵਾਅਦੇ ਉਲੀਕੇ   ਗਏ ਹਨ ਉਹ ਸਰਕਾਰ ਬਣਨ ਤੇ ਸਾਰੇ ਪੂਰੇ ਕੀਤੇ ਜਾਣਗੇ  ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਧਾਨ ਨਸੀਬ ਸਿੰਘ ਕੌਹਰੀਆਂ ਬੂਟਾ ਸਿੰਘ ਕੋਰੀਆ ਗੁਰਪਿਆਰ ਸਿੰਘ ਕੁਲਵੀਰ ਸਿੰਘ ਵਕੀਲ ਸਿੰਘ ਰਾਮ ਸਿੰਘ ਰਾਜਾ ਸਿੰਘ ਆਦਿ ਹਾਜਰ ਸਨ