ਰਜਿ: ਨੰ: PB/JL-124/2018-20
RNI Regd No. 23/1979

ਕਾਂਗਰਸੀ ਵਰਕਰਾਂ ਉਤੇ ਕਿਸੇ ਵੀ ਕਿਸਮ ਦਾ ਹਮਲਾ ਬਰਦਾਸ਼ਤ ਨਹੀਂ : ਸਿੰਗਲਾ
 
BY admin / December 07, 2021
*ਮੁਲਜਮਾਂ ਨੂੰ ਕਾਨੂੰਨ ਮੁਤਾਬਕ ਮਿਲੇਗੀ ਸਖਤ ਸਜਾ : ਸਿੰਗਲਾ
ਸੰਗਰੂਰ, 07 ਦਸੰਬਰ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਦਿਨ ਦਿਹਾੜੇ ਸੰਗਰੂਰ ਦੇ ਸਾਬਕਾ ਐਮ ਸੀ ਅਤੇ ਉੱਘੇ ਐੱਸ ਸੀ ਆਗੂ ਸ੍ਰੀ ਰਵੀ ਚਾਵਲਾ ਉੱਤੇ ਹਮਲਾ ਕੀਤਾ ਗਿਆ। ਉਹ ਵਾਲਮੀਕੀ ਸਰੋਵਰ ਮੰਦਰ ਦੇ ਪ੍ਰਧਾਨ ਹਨ ਅਤੇ ਅੰਬੇਦਕਰ ਭਵਨ ਦੇ ਉੱਘੇ ਮੈਂਬਰ ਵੀ ਹਨ। ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਹੇ ਸਨ ਤਾਂ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਸ੍ਰੀ ਰਵੀ ਚਾਵਲਾ ਨੇ ਨੇੜਲੇ ਘਰ ਅੰਦਰ ਜਾ ਕੇ ਖੁਦ ਨੂੰ ਬੰਦ ਕਰ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਦਾ ਬਚਾਅ ਕੀਤਾ। ਇਸ ਘਟਨਾ ਦੀ ਨਿਖੇਧੀ ਕਰਦਿਆਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਦਿਨ ਦਿਹਾੜੇ ਕਿਸੇ ਨਿਹੱਥੇ ਇਨਸਾਨ ਉੱਤੇ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਅਜਿਹਾ ਹਮਲਾ ਕਰਨਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਬਖਸਅਿਾ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਗੀ। ਕਾਂਗਰਸੀ ਵਰਕਰਾਂ ਨੂੰ ਇਸ ਤਰ੍ਹਾਂ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ। ਸਿੰਗਲਾ ਨੇ ਕਿਹਾ ਕਿ ਸੰਗਰੂਰ ਵਿੱਚ ਜਿਸ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਸ ਨੂੰ ਦੇਖ ਕੇ ਵਿਰੋਧੀ ਬੌਖਲਾ ਗਏ ਹਨ  ਅਤੇ ਕਾਂਗਰਸ ਦੇ ਦੁਸ਼ਮਣਾਂ ਦੀ ਲਾਈਨ ਲੰਬੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਾ ਬੀ ਆਰ ਅੰਬੇਦਕਰ ਦੀ ਬਰਸੀ ਮੌਕੇ ਐੱਸ ਸੀ ਆਗੂ ਤੇ ਅਜਿਹਾ ਹਮਲਾ ਕੀਤੇ ਜਾਣਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਐੱਸ ਸੀ ਭਾਈਚਾਰਾ ਅਜਿਹਾ ਕਰਨ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।