ਰਜਿ: ਨੰ: PB/JL-124/2018-20
RNI Regd No. 23/1979

ਮਾਸਟਰ ਗੁਰਚਰਨ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ 
 
BY admin / December 07, 2021
ਸੰਗਰੂਰ, 07 ਦਸੰਬਰ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਸੁਰਿੰਦਰ ਪਾਲ ਸਿੰਘ  ਸਿਦਕੀ ਅਤੇ ਚਰਨਜੀਤ ਪਾਲ ਸਿੰਘ ਦੇ ਸਤਿਕਾਰ ਯੋਗ ਪਿਤਾ ਮਾਸਟਰ ਗੁਰਚਰਨ ਸਿੰਘ ਜੀ ਦੀ ਯਾਦ ਵਿੱਚ ਸਥਾਨਿਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ  ਪ੍ਬੰਧ ਅਧੀਨ ਗੁਰਮਤਿ ਸਮਾਗਮ ਕਰਵਾਇਆ ਗਿਆ । ਦਲਬੀਰ ਸਿੰਘ ਬਾਬਾ ਮੁੱਖ ਸੇਵਾਦਾਰ, ਪੀ੍ਤਮ ਸਿੰਘ ਤੇ ਹਰਭਜਨ ਸਿੰਘ ਭੱਟੀ ਦੀ ਦੇਖ ਰੇਖ ਹੇਠ  ਸਮਾਗਮ ਦੀ ਆਰੰਭਤਾ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਮੀਤ ਸਿੰਘ  ਬਿੱਟੂ, ਬੀਬਾ ਗੁਰਲੀਨ ਕੌਰ , ਸਵਰਨ ਕੌਰ ਅਤੇ ਭਾਈ ਗੁਰਧਿਆਨ ਸਿੰਘ  ਹਜੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।  ਡਾ ਚਰਨਜੀਤ ਸਿੰਘ ਉਡਾਰੀ ਨੇ ਮਾਸਟਰ ਗੁਰਚਰਨ ਸਿੰਘ ਜੀ ਵੱਲੋਂ ਅਧਿਆਪਨ ਨੌਕਰੀ ਦੇ ਨਾਲ ਹੱਥੀਂ ਕੀਤੀ ਕਿਰਤ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਨਿਭਾਈਆਂ ਸੇਵਾਵਾਂ ਦਾ ਜਿਕਰ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਸ੍ ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਨੇ ਮਾਸਟਰ ਜੀ ਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਕਾਰਜਾਂ, ਸਮਾਗਮਾਂ ਵਿੱਚ ਦਿੱਤੇ ਸਹਿਯੋਗ ਦਾ ਜਿਕਰ ਕਰਦਿਆਂ ਉਨਾਂ ਦੀਆਂ ਯਾਦਾਂ ਦੀ ਸਾਂਝ ਪਾਈ ਅਤੇ ਹੁਣ ਉਨ੍ਹਾਂ ਦੇ ਸਪੁੱਤਰਾਂ ਸੁਰਿੰਦਰ ਪਾਲ ਸਿੰਘ ਸਿਦਕੀ ਤੇ ਚਰਨਜੀਤ ਪਾਲ ਸਿੰਘ ਵੱਲੋਂ ਵੀ ਸੁਸਾਇਟੀ ਨੂੰ ਦਿੱਤੀਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਬਾਰੇ ਦਸਿੱਆ ਤੇ ਸਿਦਕੀ ਸਾਹਿਬ ਵੱਲੋਂ ਸੁਸਾਇਟੀ ਦੇ ਨਾਲ ਗੁਰੂ  ਗੋਬਿੰਦ ਸਿੰਘ  ਸਟੱਡੀ ਸਰਕਲ ਦੀਆਂ ਅਹਿਮ ਸੇਵਾਵਾਂ ਦੇ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵਿਸੇਸ਼ ਯੋਗਦਾਨ ਪਾ ਰਹੇ ਹਨ। ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ ਨੇ ਅਰਦਾਸ ਦੀ ਸੇਵਾ ਨਿਭਾਈ ਗਈ। ਸਮਾਗਮ ਸਮਾਪਤੀ ਉਪਰੰਤ ਸੁਸਾਇਟੀ ਵੱਲੋਂ ਦਲਬੀਰ ਸਿੰਘ ਬਾਬਾ,ਜਸਵਿੰਦਰ ਪਾਲ ਸਿੰਘ , ਗੁਰਿੰਦਰਵੀਰ ਸਿੰਘ , ਪੀ੍ਤਮ ਸਿੰਘ ਰਾਜਵਿੰਦਰ ਸਿੰਘ ਲੱਕੀ, ਜਗਜੀਤ ਸਿੰਘ ਭਿੰਡਰ, ਅਜਮੇਰ ਸਿੰਘ ( ਜੋਨਲ ਪ੍ਧਾਨ ਸਟੱਡੀ ਸਰਕਲ) ਨੇ ਸਿਦਕੀ ਸਾਹਿਬ ਤੇ ਚਰਨਜੀਤ ਪਾਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹਰਵਿੰਦਰ ਸਿੰਘ ਬਿੱਟੂ, ਅਮਰਜੀਤ ਸਿੰਘ ਪਾਹਵਾ, ਅਮਰਿੰਦਰ ਸਿੰਘ ਮੌਖਾ, ਅਵਤਾਰ ਸਿੰਘ , ਮਨਮੋਹਨ ਸਿੰਘ , ਪੋ੍: ਨਰਿੰਦਰ ਸਿੰਘ, ਗੁਰਨਾਮ ਸਿੰਘ ,  ਗੁਰਮੀਤ ਸਿੰਘ , ਹਰਬੰਸ ਸਿੰਘ ਕੁਮਾਰ, ਰਾਜ ਕੁਮਾਰ ਅਰੋੜਾ , ਸ ਸ ਫੁੱਲ , ਮਨਪੀ੍ਤ ਸਿੰਘ ਗੋਲਡੀ, ਮਹਿੰਦਰ ਸਿੰਘ , ਹਰਜੀਤ ਸਿੰਘ , ਗੁਰਬਚਨ ਸਿੰਘ , ਗੁਰਵਿੰਦਰ ਸਿੰਘ , ਮਨਿੰਦਰਪਾਲ ਸਿੰਘ ,ਬਲਜੋਤ ਸਿੰਘ , ਹਰਜੀਤ ਸਿੰਘ ,ਜਸਪਾਲ ਸਿੰਘ ,ਹਰਵਿੰਦਰ ਕੌਰ, ਜੋਗਿੰਦਰ ਕੌਰ , ਸੰਤੋਸ਼ ਕੌਰ, ਬਲਵੰਤ ਕੌਰ , ਪਰਮਜੀਤ ਕੌਰ, ਇੰਦਰਪਾਲ ਕੌਰ, ਰਾਜਵੰਤ ਕੌਰ , ਹਰਵਿੰਦਰ ਪਾਲ ਕੌਰ, ਕਮਲਪੀ੍ਤ ਕੌਰ, ਕੁਲਵੰਤ ਕੌਰ, ਅਰਵਿੰਦਰ ਕੌਰ , ਅਮਰਜੀਤ ਕੌਰ , ਅਮਰੀਕ ਕੌਰ,ਪਰਵਿੰਦਰ ਕੌਰ , ਬਲਜਿੰਦਰ ਕੌਰ,ਜਗਜੀਤ ਕੌਰ , ਦਲਜੀਤ ਕੌਰ, ਆਦਿ ਨੇ ਵੱਖ ਸੰਸਥਾਵਾਂ ਤੇ ਪਰਿਵਾਰ ਮੈਬਰਾਂ ਵੱਜੋਂ ਹਾਜਰੀ ਭਰੀ।