ਰਜਿ: ਨੰ: PB/JL-124/2018-20
RNI Regd No. 23/1979

ਖੇਮਕਰਨ ਹਲਕੇ ਵਿਕਾਸ ਲਈ ਮਿਲਿਆ 100 ਕਰੋੜ ਭੁੱਲਰ ਪਰਿਵਾਰ ਅਤੇ ਇਸਦੇ ਚਹੇਤੇ ਸਰਪੰਚਾਂ ਨੇ ਰਲ ਕੇ ਖਾਧਾ :- ਪ੍ਰੋ ਵਲਟੋਹਾ 
 
BY admin / December 07, 2021
ਰੇਤ ਮਾਫੀਆ ਤੇ  ਭੁੱਲਰ ਪਰਿਵਾਰ  ਦਾ ਕਬਜਾ 
ਭਿੱਖੀਵਿੰਡ ਖਾਲੜਾ 7 ਦਸੰਬਰ-(ਨੀਟੂ ਅਰੋੜਾ ਜਗਤਾਰ ਸਿੰਘ)-ਪੰਜਾਬ ਵਿੱਚ ਸਭ ਤੋਂ ਵੱਡਾ ਰੇਤ ਮਾਫ਼ੀਆ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਉਸ ਦਾ ਸਾਲਾ ਮੋਹਨਪਾਲ ਚਲਾ ਰਿਹਾ ਹੈ  ਅਤੇ ਪੰਜਾਬ ਦੇ ਰੇਤ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਪੰਜਾਬ ਕੀ ਇਨ੍ਹਾਂ ਦੋਵਾਂ ਦੇ ਖਲਿਾਫ ਕਾਰਵਾਈ ਕਰੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਨੌਜਵਾਨ ਆਗੂ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਵੱਲੋਂ ਅਲਗੋਂ ਕੋਠੀ ਵਿਖੇ ਰੱਖੀ ਗਈ ਯੂਥ ਅਕਾਲੀ ਦਲ ਦੀ ਰੈਲੀ ਵਿਚ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ  ਉਨ੍ਹਾਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਭੁੱਲਰ ਪਰਿਵਾਰ ਦੇ ਗਰੀਬਾਂ ਲਈ ਸਸਤੀ ਕਣਕ ਵਾਲੇ ਕਾਰਡ ਬਣੇ ਹੋਏ ਸਨ  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਕਰੀਬ ਪੰਜ ਸਾਲਾਂ ਵਿਚ ਅੰਦਾਜ਼ਨ ਚਾਰ ਸੌ ਕਰੋੜ ਰੁਪਿਆ ਹਲਕਾ ਖੇਮਕਰਨ ਦੇ ਵਿਕਾਸ ਲਈ ਭੇਜਿਆ ਗਿਆ ਹੈ ਜਿਸ ਨੂੰ  ਹਲਕਾ ਵਿਧਾਇਕ ਨੇ ਆਪਣੇ ਚਹੇਤੇ ਸਰਪੰਚਾਂ ਨਾਲ ਰਲ ਕੇ ਵੱਡੀ ਪੱਧਰ ਤੇ ਲੁੱਟਿਆ ਹੈ  ਪ੍ਰੋ ਵਲਟੋਹਾ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਕਿਸਾਨਾਂ ਦੀਆਂ ਬੰਬੀਆਂ ਦੇ ਬਿੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਮੁਆਫ ਕੀਤੇ ਗਏ ਸਨ ਜਮੀਨਾਂ ਦਾ ਮੁਆਵਜਾ ਅਤੇ ਗਰੀਬਾਂ ਨੂੰ ਮੁਫਤ ਬਿਜਲੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਸੁਰੂ ਕੀਤੀ ਗਈ ਸੀ  ਇਸ ਦੇ ਨਾਲ ਹੀ ਗਰੀਬ ਪਰਿਵਾਰ ਲਈ ਸਸਤੀ ਕਣਕ ਦਾ ਰਿਕਾਰਡ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਬਣਾਏ ਗਏ ਸਨ ਜਦਕਿ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ  ਖ਼ੂਬ ਲੁੱਟਿਆ ਅਤੇ ਹੁਣ ਫਿਰ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਨਵਾਂ ਮੁੱਖਮੰਤਰੀ ਲੈ ਕੇ ਆਈ ਹੈ ਜੋ ਹਰ ਦਿਨ ਨਵੇਂ ਤੋਂ ਨਵੇਂ ਵਾਅਦੇ ਪੰਜਾਬ ਦੇ ਲੋਕਾਂ ਨਾਲ ਕਰਕੇ ਉਨ੍ਹਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰ ਸਕਦਾ ਹੈ  ਇਸ ਲਈ ਅੱਜ ਪੂਰੀ ਤਰ੍ਹਾਂ ਪੰਜਾਬ ਅੰਦਰ ਮਾਹੌਲ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਬਣਿਆ ਹੈ ਜਿਸ ਦੀ ਅਗਵਾਈ ਮੇਰੇ ਸਾਹਮਣੇ ਬੈਠਾ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ  ਭਰ ਰਿਹਾ ਹੈ ਉਨ੍ਹਾਂ ਅਖੀਰ ਵਿੱਚ ਕਿਹਾ ਕਿ ਲੋਕਾਂ ਦੇ ਵਿਕਾਸ ਲਈ ਆਏ ਪੈਸਿਆਂ ਨੂੰ ਹੜੱਪਣ ਵਾਲੇ ਸਰਪੰਚਾਂ ਅਤੇ  ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਇਸ ਮੌਕੇ ਬੋਲਦਿਆਂ ਮਾਝਾ ਵਿੰਗ ਦੇ ਪ੍ਰਧਾਨ ਗੌਰਵਦੀਪ ਸਿੰਘ ਵਲਟੋਹਾ ਨੇ ਸ਼੍ਰੋਮਣੀ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਯਕੀਨ ਦਿਵਾਇਆ ਕਿ ਇਸ ਵਾਰ ਦੀਆਂ ਚੋਣਾਂ ਵਿਚ ਯੂਥ ਅਕਾਲੀ ਦਲ ਇਕ ਅਹਿਮ ਰੋਲ ਅਦਾ ਕਰੇਗਾ ਅਤੇ ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਇੱਥੇ ਦੱਸਣਾ ਬਣਦਾ ਹੈ ਕਿ ਜਿਸ ਤਰ੍ਹਾਂ ਸਾਬਕਾ ਵਿਧਾਇਕ ਪ੍ਰੋ ਵਿਰਸਾ ਸਿੰਘ ਵਲਟੋਹਾ ਹਲਕੇ ਦੇ ਲੋਕਾਂ ਵਿੱਚ ਹਰਮਨ ਪਿਆਰੇ ਹਨ ਅੱਜ ਦੀ ਇਸ ਯੂਥ ਦੀ  ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਵਿਚ ਹੋਈ ਰੈਲੀ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਜਿੰਨਾ ਹਰਮਨ ਪਿਆਰੇ ਪ੍ਰੋ ਵਿਰਸਾ ਸਿੰਘ ਵਲਟੋਹਾ  ਹਲਕੇ ਅੰਦਰ ਹਨ ਉਸ ਤੋਂ ਵੱਧ ਉਨ੍ਹਾਂ ਦੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਹਲਕੇ ਦੇ ਨੌਜਵਾਨਾਂ ਵਿੱਚ ਹਰਮਨਪਿਆਰੇ ਹਨ  ਇਸ ਮੌਕੇ ਹੋਰਨਾਂ ਤੋਂ ਇਲਾਵਾ  ਅਮਰਜੀਤ ਸਿੰਘ ਸਾਬਕਾ ਸਰਪੰਚ ਪਹੂਵਿੰਡ ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਬਲਜੀਤ ਸਿੰਘ ਬਿੱਲਾ ਸਾਬਕਾ ਸਰਪੰਚ ਨਵਾਂ ਪਿੰਡ ਅਮਰਜੀਤ ਸਿੰਘ ਕਲਸੀਆਂ  ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਇੰਦਰਜੀਤ ਸਿੰਘ ਕਲਸੀਆਂ ਆਈਟੀ ਕਾਲਜ ਵਾਲੇ  ਹਰਜਿੰਦਰ ਸਿੰਘ ਜਿੰਦਾ ਸਾਬਕਾ ਸਰਪੰਚ ਭਿੱਖੀਵਿੰਡ  ਹਰਜੀਤ ਸਿੰਘ ਬੱਬੀ ਸਾਬਕਾ ਸਰਪੰਚ ਬੂੜ ਚੰਦ ਪਰਮਜੀਤ ਸਿੰਘ ਸਾਬਕਾ ਸਰਪੰਚ ਡੱਲ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜਰ ਸਨ