ਰਜਿ: ਨੰ: PB/JL-124/2018-20
RNI Regd No. 23/1979

ਦਾਜ ’ਚ ਫਾਰਚੂਨਰ ਦੀ ਮੰਗ ’ਤੇ ਲਾੜੇ ਨੇ ਰੋਕੇ ਫੇਰੇ, ਵਿਆਹ ਦੇ ਜੋੜੇ ’ਚ ਬੈਠੀ ਰਹੀ ਪੀ.ਐੱਚ.ਡੀ. ਪਾਸ ਲਾੜੀ
 
BY admin / December 07, 2021
ਕਰਨਾਲ, 7 ਦਸੰਬਰ, (ਯੂ.ਐਨ.ਆਈ.)- ਹਰਿਆਣਾ ਦੇ ਕਰਨਾਲ ਜਲਿੇ ‘ਚ ਪੀ.ਐੱਚ.ਡੀ. ਪਾਸ ਲਾੜੀ ਦੇ ਫੇਰੇ ਪੈਸਿਆਂ ਅਤੇ ਫਾਰਚੂਨਰ ਗੱਡੀ ਦੀ ਮੰਗ ਪੂਰੀ ਨਾ ਹੋਣ ਕਾਰਨ ਅੱਧ ਵਿਚਾਲੇ ਹੀ ਰੁਕ ਗਏ। ਸਾਰੀ ਰਾਤ ਦੁਲਹਨ ਵਿਆਹ ਦੇ ਜੋੜੇ ਵਿੱਚ ਉਡੀਕ ਵਿੱਚ ਬੈਠੀ ਰਹੀ। ਸਵੇਰੇ ਪੁਲਿਸ ਬੁਲਾਈ ਗਈ। ਸਵੇਰੇ 8 ਵਜੇ ਲੜਕੇ ਵਾਲੇ ਪੁਲਿਸ ਦੇ ਸਾਹਮਣੇ ਫੇਰਿਆਂ ਲਈ ਤਿਆਰ ਹੋ ਗਏ। ਮੌਕੇ ‘ਤੇ ਲੜਕੀ ਪੱਖ ਵਾਲਿਆਂ ਨੇ ਕਿਹਾ ਕਿ ਰਾਤ 2/3 ਵਜੇ ਤੱਕ ਵਾਰ-ਵਾਰ ਫੋਨ ਕਰਨ ‘ਤੇ ਉਹ ਨਹੀਂ ਆਏ। ਪੁਲਿਸ ਨੂੰ ਦੇਖ ਕੇ ਵਿਆਹ ਲਈ ਤਿਆਰ ਹੋਏ ਹਨ। ਦੱਸ ਦਈਏ ਕਿ ਜੀਂਦ ਦਾ ਰਹਿਣ ਵਾਲਾ ਨਸੀਬ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਹੈ। ਜਿਸ ਲੜਕੀ ਨਾਲ ਉਸ ਦਾ ਵਿਆਹ ਹੋ ਰਿਹਾ ਸੀ, ਉਹ ਵੀ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੀ ਹੈ। ਦੋਵੇਂ ਸਰਕਾਰੀ ਨੌਕਰੀ ‘ਤੇ ਹਨ। ਕੋਮਲ ਦੇ ਪਿਤਾ ਐਨਡੀਆਰਆਈ ਵਿੱਚ ਕੰਮ ਕਰਦੇ ਹਨ। ਮੂਲ ਰੂਪ ਵਿੱਚ ਲੜਕੀ ਵਾਲੇ ਯੂ.ਪੀ. ਦੇ ਰਹਿਣ ਵਾਲੇ ਹਨ। ਦੋਸ ਹੈ ਕਿ ਜਦੋਂ ਰਿਸਤਾ ਤੈਅ ਹੋਇਆ ਤਾਂ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਰੱਖੀ ਗਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਬਰਾਤ ਦੇ ਆਉਣ ਤੋਂ ਬਾਅਦ ਵਿਆਹ ਦੀ ਰਸਮ ਹੁੰਦੀ ਹੈ। ਉਸ ਨੇ ਲੜਕੇ ਦੇ ਪਿਤਾ ਨੂੰ ਅੰਗੂਠੀ ਅਤੇ ਲਾੜੇ ਨੂੰ ਚੇਨ ਪਾਈ। ਬਾਅਦ ਵਿਚ ਲੜਕੇ ਨੇ ਗਲੇ ਵਿਚੋਂ ਚੇਨ ਖਿੱਚ ਕੇ ਸੁੱਟ ਦਿੱਤੀ। ਜਦੋਂ ਅਸੀਂ ਹੱਥ ਜੋੜ ਕੇ ਉਸ ਅੱਗੇ ਬੇਨਤੀ ਕਰਨ ਲੱਗੇ ਤਾਂ ਪਤਾ ਲੱਗਾ ਕਿ ਮੁੰਡੇ ਦੀ ਭਰਜਾਈ ਤੇ ਦੂਜੇ ਭਰਾ ਨੂੰ ਚੇਨ ਵੀ ਚਾਹੀਦੀ ਹੈ। ਅਸੀਂ ਦੋ ਦਿਨ ਤੱਕ ਦੇਣ ਦੀ ਬੇਨਤੀ ਕੀਤੀ। ਇਨਕਾਰ ਕਰਦੇ ਹੋਏ ਉਸ ਨੇ ਗਾਲ੍ਹਾਂ ਕੱਢਣੀਆਂ ਸੁਰੂ ਕਰ ਦਿੱਤੀਆਂ ਅਤੇ ਫੇਰਿਆਂ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ। 20 ਲੱਖ ਅਤੇ ਫਾਰਚੂਨਰ ਗੱਡੀ ਦੀ ਮੰਗ ਕੀਤੀ ਗਈ ਸੀ। ਅਸੀਂ ਉਸ ਨੂੰ ਬੁਲਾਉਂਦੇ ਰਹੇ ਅਤੇ ਉਹ ਸਾਨੂੰ ਟਾਲਦਾ ਰਿਹਾ। ਮੇਰੀ ਬੇਟੀ ਐਲ.ਐਲ.ਬੀ, ਐਲ.ਐਲ.ਐਮ, ਪੀ.ਐੱਚ.ਡੀ. ਹੈ ਤੇ ਉਹ ਨੌਕਰੀ ਕਰਦੀ ਹੈ। ਜਦੋਂ ਕੋਈ ਕਿਸੇ ਦੀ ਧੀ ਨੂੰ ਇਸ ਤਰ੍ਹਾਂ ਛੱਡ ਦੇਵੇ ਤਾਂ ਕੋਈ ਪਿਤਾ ਕੀ ਕਰੇ। ਮੰਗਲਵਾਰ ਸਵੇਰ ਤੱਕ ਦੋਵਾਂ ਪਾਸਿਆਂ ਤੋਂ ਇਨਕਾਰ ਜਾਰੀ ਰਿਹਾ। ਜਦੋਂ ਉਹ ਨਾ ਮੰਨੇ ਤਾਂ ਪੁਲਿਸ ਬੁਲਾ ਲਈ ਗਈ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਨੇ ਲੜਕੇ ਵਾਲੇ ਪਾਸੇ ਦੇ ਲੋਕਾਂ ਦੇ ਪੈਰ ਫੜ ਲਏ। ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਉਸ ਦਾ ਜਵਾਈ ਵੀ ਕਾਰ ਦੀ ਮੰਗ ਕਰ ਰਿਹਾ ਸੀ। ਲਾੜੇ ਦਾ ਜੀਜਾ ਦਿੱਲੀ ਪੁਲਿਸ ਵਿੱਚ ਹੈ। ਉਹ ਆ ਕੇ ਕਹਿ ਰਿਹਾ ਹੈ ਸੀ ਕਿ ਫਾਰਚੂਨਰ ਕਿਹਾ ਸੀ, ਹੁਣ ਕਿਉਂ ਮੁਕਰ ਰਹੇ ਹੋ। ਪੁਲਿਸ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ। ਦੋਵਾਂ ਪੱਖਾਂ ਦੀ ਸੁਣਵਾਈ ਹੋ ਰਹੀ ਹੈ। ਲੜਕੀ ਪੱਖ ਉਨ੍ਹਾਂ ‘ਤੇ ਕਾਰ, ਪੈਸੇ ਅਤੇ ਗਹਿਣਿਆਂ ਦੀ ਮੰਗ ਕਰਨ ਦਾ ਦੋਸ ਲਗਾ ਰਹੇ ਹਨ। ਇਸ ਦੇ ਨਾਲ ਹੀ ਲੜਕੇ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਚੇਨ ਲਾਹ ਕੇ ਦਿੱਤੀ ਕਿ 10 ਦਿਨਾਂ ਬਾਅਦ ਦੇ ਦੇਣਾ। ਉਨ੍ਹਾਂ ਦੇ ਘਰ ਕੋਈ ਝਗੜਾ ਨਹੀਂ ਹੋਵੇਗਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਜੇਕਰ ਪਰਿਵਾਰਕ ਮੈਂਬਰ ਸਕਿਾਇਤ ਕਰਨਗੇ ਤਾਂ ਜਾਂਚ ਕੀਤੀ ਜਾਵੇਗੀ।