ਰਜਿ: ਨੰ: PB/JL-124/2018-20
RNI Regd No. 23/1979

ਹਿਮਾਚਲ ’ਚ ਭਾਰੀ ਬਰਫ਼ਬਾਰੀ ਕਾਰਨ ਪੰਜਾਬ-ਹਰਿਆਣਾ ’ਚ ਵਧੀ ਠੰਢ, 4 ਡਿਗਰੀ ਹੇਠਾਂ ਡਿੱਗਿਆ ਪਾਰਾ
 
BY admin / December 07, 2021
ਸ਼ਿਮਲਾ, 7 ਦਸੰਬਰ, (ਯੂ.ਐਨ.ਆਈ.)- ਹਿਮਾਚਲ ਪ੍ਰਦੇਸ ਦੇ ਸਮਿਲਾ ਅਤੇ ਮਨਾਲੀ ਵਿੱਚ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਹੈ। ਸੋਮਵਾਰ ਨੂੰ ਸੂਬੇ ਦੇ ਸਮਿਲਾ, ਕੁੱਲੂ, ਮਨਾਲੀ, ਲਾਹੌਲ ਸਪਿਤੀ, ਕਿਨੌਰ ਸਮੇਤ ਕਈ ਇਲਾਕਿਆਂ ‘ਚ ਬਰਫਬਾਰੀ ਹੋਈ। ਸਮਿਲਾ ਸਹਿਰ ਵਿੱਚ ਹਲਕੀ ਬਾਰਸ ਹੋਈ। ਇਸ ਦੇ ਨਾਲ ਹੀ ਭਾਰੀ ਗੜੇਮਾਰੀ ਹੋਈ। ਤਿੰਨ ਰਾਸਟਰੀ ਰਾਜਮਾਰਗ ਬੰਦ ਹਨ। ਇਨ੍ਹਾਂ ਵਿੱਚ ਸਮਿਲਾ ਨੂੰ ਕੁੱਲੂ ਤੋਂ ਜਾਲੋਰੀ ਪਾਸ, ਗ੍ਰਾਮਫੂ-ਕਾਜਾ ਅਤੇ ਲੇਹ-ਮਨਾਲੀ ਹਾਈਵੇ ਰਾਹੀਂ ਜੋੜਨ ਵਾਲਾ ਮਾਰਗ ਸਾਮਲ ਹੈ। ਜ਼ਾਹਰ ਹੈ ਕਿ ਹਿਮਾਚਲ ਦੇ ਲਗਭਗ ਸਾਰਿਆਂ ਇਲਾਕਿਆਂ ’ਚ ਭਾਰੀ ਜਾਂ ਹਲਕੀ ਬਰਫ਼ਬਾਰੀ ਹੋਈ ਹੈ, ਜਿਸ ਦਾ ਅਸਰ ਉੱਤਰ ਭਾਰਤ ਵਿੱਚ ਤਾਂ ਦਿਖਣਾ ਹੀ ਸੀ। ਪੰਜਾਬ ਤੇ ਇਸ ਦੇ ਗੁਆਂਢੀ ਸੂਬਿਆਂ ’ਚ ਵੀ ਪਾਰਾ ਹੇਠਾਂ ਡਿੱਗਿਆ ਹੈ। ਦਿਨ ਅਤੇ ਰਾਤ ਦੇ ਸਮੇਂ ਮੌਸਮ ਵਿੱਚ ਜ਼ਿਆਦਾ ਠੰਢਕ ਮਹਿਸੂਸ ਹੋਣ ਲੱਗੀ ਹੈ। ਕਿਉਂਕਿ ਪਾਰਾ 4 ਡਿਗਰੀ ਹੇਠਾਂ ਡਿੱਗ ਗਿਆ ਹੈ। ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਮੰਗਲਵਾਰ ਨੂੰ ਆਦਮਪੁਰ (5.2 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 4-5 ਦਿਨਾਂ ਤੱਕ ਸੂਬੇ ਵਿਚ ਮੌਸਮ ਸਾਫ਼ ਰਹੇਗਾ, ਪਰ ਕਈ ਇਲਾਕਿਆਂ ਵਿੱਚ ਧੁੰਦ ਪਰੇਸ਼ਾਨ ਕਰ ਸਕਦੀ ਹੈ।ਮੰਗਲਵਾਰ ਦੀ ਗੱਲ ਕੀਤੀ ਜਾਏ ਤਾਂ ਬਠਿੰਡਾ ’ਚ 6.2 ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਦਮਪੁਰ ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਇਹੀ ਨਹੀਂ ਬਠਿੰਡਾ ਵਾਸੀਆਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਸਮੱਸਿਆ ਪੇਸ਼ ਆਈ। ਉੱਧਰ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ 7.6 ਡਿਗਰੀ ਸੈਲਸੀਅਸ ਨਾਲ ਅੰਬਾਲਾ ਸਭ ਤੋਂ ਠੰਢਾ ਇਲਾਕਾ ਰਿਹਾ। ਫ਼ਿਲਹਾਲ ਸੂਬੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ। ਪਰ ਮੌਸਮ ਵਿਭਾਗ ਦਾ ਕਹਿਣੈ ਕਿ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਧੁੰਦ ਪੈ ਸਕਦੀ ਹੈ।ਉੱਧਰ ਮੰਗਲਵਾਰ ਨੂੰ ਭਿਵਾਨੀ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਪਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸਮਿਲਾ ਦੇ ਬਾਲੂਗੰਜ ਅਤੇ ਟੂਟੂ ਵਿੱਚ ਭਾਰੀ ਗੜੇਮਾਰੀ ਹੋਈ ਹੈ। ਇਸ ਕਾਰਨ ਸਮਿਲਾ-ਮੰਡੀ ਹਾਈਵੇਅ ਕਰੀਬ ਤਿੰਨ ਘੰਟੇ ਪ੍ਰਭਾਵਿਤ ਰਿਹਾ ਅਤੇ ਜਾਮ ਰਿਹਾ। ਬਰਫਬਾਰੀ ਅਤੇ ਮੀਂਹ ਕਾਰਨ ਸੂਬੇ ਭਰ ਵਿੱਚ ਤਿੰਨ ਰਾਸਟਰੀ ਰਾਜਮਾਰਗ ਅਤੇ 136 ਸੜਕਾਂ ਬੰਦ ਹਨ। 200 ਬੱਸਾਂ ਦੇ ਰੂਟ ਬੰਦ ਹੋਣ ਕਾਰਨ ਸਵਾਰੀਆਂ ਦੀਆਂ ਮੁਸਕਿਲਾਂ ਵਧ ਗਈਆਂ ਹਨ। ਇਕੱਲੇ ਲਾਹੌਲ ਸਪਿਤੀ ਵਿੱਚ ਹੀ 127 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬਰਫਬਾਰੀ ਕਾਰਨ ਅਟਲ ਸੁਰੰਗ ਰੋਹਤਾਂਗ ਦੀ ਆਵਾਜਾਈ ਠੱਪ ਹੋ ਗਈ ਹੈ। ਸੋਲਾਂਗਨਾਲਾ ਤੱਕ ਹੀ ਵਾਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ। ਲਾਹੌਲ-ਸਪੀਤੀ ਜਲਿੇ ਤੋਂ ਬਾਅਦ ਕੁੱਲੂ, ਸਮਿਲਾ, ਕਿਨੌਰ ਅਤੇ ਚੰਬਾ ਦੇ ਨੀਵੇਂ ਇਲਾਕਿਆਂ ‘ਚ ਬਰਫਬਾਰੀ ਹੋਈ ਹੈ। ਨਾਰਕੰਡਾ, ਸਕਿਾਰੀ ਦੇਵੀ, ਕਮਰੁਨਾਗ ਅਤੇ ਕੁਫਰੀ ਨੇ ਵੀ ਬਰਫ ਦੀ ਸਫੈਦ ਚਾਦਰ ਨੂੰ ਢੱਕ ਲਿਆ ਹੈ। ਸੈਰ-ਸਪਾਟਾ ਸਥਾਨਾਂ ‘ਤੇ ਬਰਫਬਾਰੀ ਕਾਰਨ ਕਾਰੋਬਾਰੀ ਅਤੇ ਸੈਲਾਨੀ ਖੁਸ ਹਨ। ਮੌਸਮ ਵਿਗਿਆਨ ਕੇਂਦਰ ਸਮਿਲਾ ਮੁਤਾਬਕ ਮੰਗਲਵਾਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। 8 ਅਤੇ 9 ਦਸੰਬਰ ਨੂੰ ਕਈ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਵਿੱਚ 39 ਬਿਜਲੀ ਟਰਾਂਸਫਾਰਮਰ ਠੱਪ ਪਏ ਹਨ। ਇਸ ਵਿੱਚ ਸਿਰਮੌਰ ਵਿੱਚ 23, ਚੰਬਾ ਵਿੱਚ 11, ਮੰਡੀ ਵਿੱਚ ਤਿੰਨ ਅਤੇ ਲਾਹੌਲ ਵਿੱਚ ਦੋ ਹਨ। ਲਾਹੌਲ ਵਿੱਚ ਪੀਣ ਵਾਲੇ ਪਾਣੀ ਦੀਆਂ ਛੇ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਡੀਸੀ ਕੁੱਲੂ ਆਸੂਤੋਸ ਗਰਗ ਨੇ ਇੱਕ ਐਡਵਾਈਜਰੀ ਜਾਰੀ ਕਰਕੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਟਲ ਸੁਰੰਗ ਰੋਹਤਾਂਗ ਦੇ ਉੱਤਰੀ ਪੋਰਟਲ ਰੋਹਤਾਂਗ ਦੱਰੇ ‘ਚ ਭਾਰੀ ਬਰਫਬਾਰੀ ਹੋਈ ਹੈ। ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਬਰਫਬਾਰੀ ਦੌਰਾਨ ਉੱਚਾਈ ਵਾਲੇ ਖੇਤਰਾਂ ਵਿੱਚ ਨਹੀਂ ਜਾਣਾ ਚਾਹੀਦਾ ਅਤੇ ਨਦੀ ਨਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿੰਨੌਰ ‘ਚ ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ‘ਚ ਭਾਰੀ ਬਾਰਿਸ ਹੋਈ ਹੈ। ਬਰਫਬਾਰੀ ਅਤੇ ਬਰਸਾਤ ਕਾਰਨ ਤਾਪਮਾਨ ਮਨਫੀ ਹੋ ਗਿਆ ਹੈ ਅਤੇ ਅੱਤ ਦੀ ਠੰਢ ਕਾਰਨ ਉਹ ਘਰਾਂ ਵਿੱਚ ਹੀ ਰੁਲਣ ਲਈ ਮਜਬੂਰ ਹਨ। ਕਲਪਾ ‘ਚ 2 ਇੰਚ, ਸਾਂਗਲਾ, ਰਕਸਮ, ਚਿਤਕੁਲ ‘ਚ 4 ਤੋਂ 6 ਇੰਚ ਤੱਕ ਬਰਫਬਾਰੀ ਦਰਜ ਕੀਤੀ ਗਈ ਹੈ। ਅੱਪਰ ਕਿਨੌਰ ਵਿੱਚ ਵੀ ਬਰਫਬਾਰੀ ਜਾਰੀ ਹੈ। ਚਿਤਕੁਲ, ਰੱਖਛਮ, ਨੇਸਾਂਗ ਅਸਰੰਗ ਸਮੇਤ ਕਈ ਇਲਾਕਿਆਂ ਵਿਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਲਾਹੌਲ ਦੇ ਬਰਾਲਾਚਾ ਵਿੱਚ 90 ਸੈਂਟੀਮੀਟਰ, ਕੁੰਜੁਮ ਪਾਸ 80, ਰੋਹਤਾਂਗ ਦੱਰੇ ਵਿੱਚ 75, ਕੋਕਸਰ ਵਿੱਚ 60, ਅਟਲ ਸੁਰੰਗ ਉੱਤਰੀ ਪੋਰਟਲ ਵਿੱਚ 45, ਸਿਸੂ ਵਿੱਚ 45, ਸੋਲੰਗਨਾਲਾ ਵਿੱਚ 20, ਨਰਕੰਡਾ ਵਿੱਚ 8, ਖਾਰਾਪੱਥਰ ਵਿੱਚ 7 ਅਤੇ ਮਨਾਲੀ ਵਿੱਚ 7 ਸੈਂਟੀਮੀਟਰ ਬਰਫਬਾਰੀ ਹੋਈ ਹੈ। ਲਾਹੌਲ ਸਪਿਤੀ ਵਿੱਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਕਿਉਂਕਿ ਇੱਥੇ ਹਾਈਵੇਅ ਬੰਦ ਹੈ। ਸਮਿਲਾ ਅਤੇ ਮਨਾਲੀ ‘ਚ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਹੈ। ਉਂਜ ਦੋਵਾਂ ਸਹਿਰਾਂ ਵਿੱਚ ਲਾਈਟਾਂ ਦੇ ਸੈੱਡ ਨਜਰ ਆਏ।